ਕਡਪਾ 'ਚ ਸ਼ਾਰਟ ਸਰਕਟ ਕਾਰਨ ਫਟਿਆ ਲੈਪਟਾਪ, ਅੱਗ 'ਚ ਝੁਲਸੀ ਸਾਫਟਵੇਅਰ ਇੰਜੀਨੀਅਰ, ਹਾਲਤ ਨਾਜ਼ੁਕ

ਆਂਧਰਾ ਪ੍ਰਦੇਸ਼ ਦੇ ਇਕ ਇਲਾਕੇ 'ਚ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਿਥੇ ਵਰਕ ਫਰੋਮ ਹੋਮ ਕਰ ਰਹੀ ਇਕ ਮਹਿਲਾ ਸਾਫਟਵੇਅਰ ਇੰਜੀਅਨਰ ਪਾਵਰ 'ਚ ਲਗੇ ਲੈਪਟੋਪ ਦੇ ਫਟਣ ਨਾਲ...

ਆਂਧਰਾ ਪ੍ਰਦੇਸ਼ ਦੇ ਇਕ ਇਲਾਕੇ 'ਚ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਿਥੇ ਵਰਕ ਫਰੋਮ ਹੋਮ ਕਰ ਰਹੀ ਇਕ ਮਹਿਲਾ ਸਾਫਟਵੇਅਰ ਇੰਜੀਅਨਰ ਪਾਵਰ 'ਚ ਲਗੇ ਲੈਪਟੋਪ ਦੇ ਫਟਣ ਨਾਲ ਅੱਗ 'ਚ ਝੁਲਸ ਗਈ।  ਧਮਾਕਾ ਇਨਾ ਜਬਰਦਸਤ ਸੀ ਅੱਗ ਪੂਰੇ ਕਮਰੇ 'ਚ ਫੈਲ ਗਈ ਅਤੇ ਮਹਿਲਾ 80% ਅੱਗ 'ਚ ਝੁਲਸ ਗਈ ਹੈ ਤੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜਾਣਕਾਰੀ ਮੁਤਾਬਿਕ ਬੀ.  ਕੋਡੂਰੂ ਮੰਡਲ ਦੇ ਮੇਕਾਵਰੀ ਪਿੰਡ ਦੀ ਰਹਿਣ ਵਾਲੀ ਸੁਮਲਤਾ ਲਈ ਸੋਮਵਾਰ ਨੂੰ ਘਰੋਂ ਕੰਮ ਕਰਨਾ ਮਹਿੰਗਾ ਪੈ ਗਿਆ। ਸ਼ਾਰਟ-ਸਰਕਟ ਕਾਰਨ, ਜਦੋਂ ਉਹ ਆਪਣੇ ਬੈੱਡਰੂਮ 'ਚ ਆਪਣੇ ਲੈਪਟਾਪ 'ਤੇ ਕੰਮ ਕਰ ਰਹੀ ਸੀ ਤਾਂ ਬਿਜਲੀ ਸਪਲਾਈ ਲਈ ਡਿਵਾਈਸ ਨੂੰ ਪਲੱਗ ਇਨ ਕਰਦੇ ਸਮੇਂ ਲੈਪਟਾਪ ਫਟ ਗਿਆ। 
 ਲੈਪਟੋਪ ਫਟਣ ਨਾਲ ਜ਼ੋਰਦਾਰ ਧਮਾਕਾ ਹੋਇਆ ਜਿਸ ਕਾਰਨ ਪੂਰੇ ਕਮਰੇ 'ਚ ਅੱਗ ਲੱਗ ਗਈ ਅਤੇ ਉਹ ਵੀ ਅੱਗ ਦੀ ਚਪੇਟ'ਚ ਆ ਗਈ। 


22 ਸਾਲਾ ਸਾਫਟਵੇਅਰ ਇੰਜੀਨੀਅਰ, ਜੋ ਕਿ ਬੈਂਗਲੁਰੂ ਸਥਿਤ ਮੈਜਿਕਟੈਕ ਸਲਿਊਸ਼ਨਜ਼ ਲਈ ਕੰਮ ਕਰਦੀ ਹੈ, ਗੰਭੀਰ ਰੂਪ ਨਾਲ ਜ਼ਖਮੀ ਹੋ ਗਈ ਹੈ । ਉਸ ਦੇ ਕਮਰੇ 'ਚੋਂ ਅੱਗ ਅਤੇ ਧੂੰਆਂ ਨਿਕਲਦਾ ਦੇਖ ਕੇ ਪਰਿਵਾਰਕ ਮੈਂਬਰ ਉਸ ਦੀ ਮਦਦ ਲਈ ਪੁੱਜੇ ਅਤੇ ਉਸ ਨੂੰ ਸਨਰਾਈਜ਼ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਡਾਕਟਰਾਂ ਮੁਤਾਬਕ ਉਹ 70-80 ਫੀਸਦੀ ਸੜ ਚੁੱਕੀ ਹੈ। ਉਸ ਦੀ ਹਾਲਤ ਨਾਜ਼ੁਕ ਹੋਣ ਤੋਂ ਬਾਅਦ ਉਸ ਨੂੰ ਬਿਹਤਰ ਇਲਾਜ ਲਈ ਰਿਮਸ ਹਸਪਤਾਲ ਭੇਜ ਦਿੱਤਾ ਗਿਆ।

Get the latest update about NATIONAL NEWS, check out more about TRUESCOOPPUNJABI, LAPTOP BLAST IN andhra pradesh & Andhra Pradesh

Like us on Facebook or follow us on Twitter for more updates.