ਪਲਾਸਟਿਕ ਦੇ ਕੈਮਿਕਲ ਪ੍ਰਦੂਸ਼ਣ ਕਾਰਨ ਦੁਨੀਆ ਭਰ ਦੀ ਵੱਡੀ ਆਬਾਦੀ ਹੋ ਰਹੀ ਮੋਟਾਪੇ ਦੀ ਸ਼ਿਕਾਰ!

ਹਵਾ ਵਿਚ ਘੁਲ ਰਿਹਾ ਰਸਾਇਣਕ ਪ੍ਰਦੂਸ਼ਣ ਬੱਚਿਆਂ ਨੂੰ ਤੇਜ਼ੀ ਨਾਲ ਆਪਣਾ ਸ਼ਿਕਾਰ ਬਣਾ ਰਿਹਾ ਹੈ। 1975 ਦੇ ਮੁਕਾਬਲੇ ਦੁਨੀਆ ਭਰ ਵਿਚ ਮੋਟਾਪਾ ਤਿੰਨ ਗੁਣਾ ਵਧਿਆ ਹੈ। ਲਿਹਾਜ਼ਾ ਮੋਟਾਪੇ ਨੇ ਹੁਣ ਇਕ ਮਹਾਮਾਰੀ...

ਵਾਸ਼ਿੰਗਟਨ- ਹਵਾ ਵਿਚ ਘੁਲ ਰਿਹਾ ਰਸਾਇਣਕ ਪ੍ਰਦੂਸ਼ਣ ਬੱਚਿਆਂ ਨੂੰ ਤੇਜ਼ੀ ਨਾਲ ਆਪਣਾ ਸ਼ਿਕਾਰ ਬਣਾ ਰਿਹਾ ਹੈ। 1975 ਦੇ ਮੁਕਾਬਲੇ ਦੁਨੀਆ ਭਰ ਵਿਚ ਮੋਟਾਪਾ ਤਿੰਨ ਗੁਣਾ ਵਧਿਆ ਹੈ। ਲਿਹਾਜ਼ਾ ਮੋਟਾਪੇ ਨੇ ਹੁਣ ਇਕ ਮਹਾਮਾਰੀ ਦਾ ਰੂਪ ਧਾਰਨ ਕਰ ਲਿਆ ਹੈ। ਦੁਨੀਆ ਭਰ ਵਿਚ 4 ਕਰੋੜ ਤੋਂ ਵਧੇਰੇ ਬੱਚੇ ਮੋਟੇ ਹਨ ਜਾਂ ਉਨ੍ਹਾਂ ਦਾ ਭਾਰ ਬਹੁਤ ਵਧ ਗਿਆ ਹੈ। ਉਥੇ ਹੀ 200 ਕਰੋੜ ਤੋਂ ਵਧੇਰੇ ਬਾਲਗਾਂ ਦਾ ਭਾਰ ਵੀ ਕਾਫੀ ਵਧੇਰੇ ਹੋ ਗਿਆ ਹੈ 

ਇਹ ਮਹੱਤਵਪੂਰਨ ਜਾਣਕਾਰੀ ਹਾਲ ਹੀ ਵਿਚ ਗਲੋਬਲ ਰਿਸਰਚ ਵਿਚ ਸਾਹਮਣੇ ਆਈ ਹੈ। ਸਿਹਤ ਤੇ ਮੈਡੀਕਲ ਦੀ ਮੁੱਖਧਾਰਾ ਵਿਚ ਅਜੇ ਤੱਕ ਓਬੇਸੋਜੇਂਸ ਨਾਂ ਦੇ ਪਦਾਰਥ ਨੂੰ ਸਵਿਕਾਰ ਨਹੀਂ ਕੀਤਾ ਗਿਆ ਸੀ ਪਰ ਹਾਲ ਹੀ ਵਿਚ ਹੋਈ ਸੋਧ ਵਿਚ ਸਾਹਮਣੇ ਆਇਆ ਹੈ ਕਿ ਸਰੀਰ ਦੇ ਭਾਰ ਨੂੰ ਕੰਟਰੋਲ ਕਰਨ ਦੇ ਤਰੀਕੇ ਨੂੰ ਇਹ ਪ੍ਰਭਾਵਿਤ ਕਰਦਾ ਹੈ, ਕਿਉਂਕਿ ਮੋਟੇ ਰੋਗੀਆਂ ਦਾ ਡੇਲੀ ਰੂਟੀਨ ਨਾ-ਕਾਫੀ ਹੈ। ਵਿਗਿਆਨੀਆਂ ਨੇ ਕਿਹਾ ਹੈ ਕਿ ਪਰੇਸ਼ਾਨ ਕਰਨ ਵਾਲਾ ਤੱਥ ਤਾਂ ਇਹ ਹੈ ਕਿ ਭਾਰ ਵਧਾਉਣ ਵਾਲੇ ਕੁਝ ਕੈਮਿਕਲ ਜੀਨ ਵਿਚ ਕੰਮ ਕਰਨ ਦੇ ਤਰੀਕੇ ਨੂੰ ਬਦਲ ਸਕਦੇ ਹਨ, ਜਿਸ ਨਾਲ ਆਉਣ ਵਾਲੀਆਂ ਪੀੜੀਆਂ ਤੱਕ ਇਸ ਦਾ ਅਸਰ ਦਿਖਾਈ ਦਿੰਦਾ ਹੈ। ਖੋਜਕਾਰਾਂ ਵਲੋਂ ਵਧਦੇ ਮੋਟਾਪੇ ਦੇ ਰੂਪ ਦੱਸੇ ਪ੍ਰਦੂਸ਼ਕਾਂ ਵਿਚ ਬਿਸਫੇਨਾਲ ਏ ਸ਼ਾਮਲ ਹੈ, ਜੋ ਵਿਆਪਕ ਰੂਪ ਨਾਲ ਪਲਾਸਟਿਕ ਵਿਚ ਪਾਇਆ ਜਾਂਦਾ ਹੈ, ਨਾਲ ਹੀ ਕੁਝ ਕੀਟਨਾਸ਼ਕ, ਫਲੇਮ ਰੇਟਰਡੇਂਟ ਤੇ ਹਵਾ ਪ੍ਰਦੂਸ਼ਣ ਵੀ ਸ਼ਾਮਲ ਹੈ। ਇਹ ਜੀਨਸ ਉੱਤੇ ਅਸਰ ਪਾ ਕੇ ਜ਼ਿਆਦਾ ਖਾਣ ਨੂੰ ਮਜਬੂਰ ਕਰਦਾ ਹੈ। ਓਬੇਸੋਜੇਨਿਕ ਉਸ ਉੱਤੇ ਧਿਆਨ ਕੇਂਦਰਿਤ ਕਰਦਾ ਹੈ ਤੇ ਇਹ ਡਾਟਾ ਪ੍ਰਦਾਨ ਕਰਦਾ ਹੈ, ਜੋ ਦੱਸਦਾ ਹੈ ਕਿ ਕੈਮਿਕਲ ਪ੍ਰਦੂਸ਼ਣ ਦੇ ਕਾਰਨ ਮੋਟਾਪਾ ਤੇਜ਼ੀ ਨਾਲ ਵਧ ਰਿਹਾ ਹੈ।

ਵਧੇਰੇ ਕੈਲਰੀ ਖਾਣ ਨਾਲ ਵਧਦਾ ਹੈ ਮੋਟਾਪਾ ਦੀ ਧਾਰਨਾ ਗਲਤ
ਖੋਜ ਦੇ ਮੁਖੀ ਡਾ. ਜੇਰੋਲਡ ਹੇਈਡੇਲ ਦੇ ਮੁਤਾਬਕ ਮੋਟਾਪਾ ਘੱਟ ਕਰਨ ਦੇ ਲਈ ਲੋਕਾਂ ਦਾ ਧਿਆਨ ਕੈਲਰੀ ਉੱਤੇ ਹੁੰਦਾ ਹੈ। ਸੋਚ ਇਹ ਹੈ ਕਿ ਜੇਕਰ ਤੁਸੀਂ ਵਧੇਰੇ ਕੈਲਰੀ ਖਾਂਦੇ ਹੋ ਤਾਂ ਤੁਸੀਂ ਮੋਟੇ ਹੋਵੋਗੇ। ਅਜਿਹੇ ਵਿਚ ਮੋਟਾਪੇ ਦੀ ਦਰ ਵਿਚ ਗਿਰਾਵਟ ਹੋਣੀ ਚਾਹੀਦੀ ਹੈ ਪਰ ਅਜਿਹਾ ਨਹੀਂ ਹੋ ਰਿਹਾ।

Get the latest update about obese, check out more about chemical pollution, population, plastics & World News

Like us on Facebook or follow us on Twitter for more updates.