ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 8600 ਨਵੇਂ ਮਾਮਲਿਆਂ ਦੀ ਪੁਸ਼ਟੀ, 13 ਹਜ਼ਾਰ ਤੋਂ ਵਧੇਰੇ ਹੋਏ ਠੀਕ

ਦੇਸ਼ ਵਿਚ ਕੋਰੋਨਾ ਸੰਕਰਮਣ ਦੇ ਮਾਮਲਿਆਂ ਵਿਚ ਗਿਰਾਵਟ ਜਾਰੀ ਹੈ। ਸਿਹਤ ਮੰਤਰਾ...

ਦੇਸ਼ ਵਿਚ ਕੋਰੋਨਾ ਸੰਕਰਮਣ ਦੇ ਮਾਮਲਿਆਂ ਵਿਚ ਗਿਰਾਵਟ ਜਾਰੀ ਹੈ। ਸਿਹਤ ਮੰਤਰਾਲਾ ਵਲੋਂ ਅੱਜ ਸਵੇਰੇ ਅੱਠ ਵਜੇ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਵਿਚ ਸਿਰਫ਼ 8,635 ਨਵੇਂ ਮਾਮਲੇ ਸਾਹਮਣੇ ਆਏ। ਇਸ ਦੌਰਾਨ 13,423 ਮਰੀਜ਼ ਠੀਕ ਹੋਏ ਅਤੇ 94 ਲੋਕਾਂ ਦੀ ਮੌਤ ਹੋ ਗਈ। ਮੰਤਰਾਲਾ ਮੁਤਾਬਕ ਪਿਛਲੇ 24 ਘੰਟਿਆਂ ਵਿਚ ਛੇ ਲੱਖ 59 ਹਜ਼ਾਰ 422 ਸੈਂਪਲ ਟੈਸਟ ਹੋਏ। ਦੇਸ਼ ਵਿਚ ਹੁਣ ਤੱਕ ਕੋਰੋਨਾ ਦੇ ਕੁੱਲ ਇਕ ਕਰੋੜ ਸੱਤ ਲੱਖ 66 ਹਜ਼ਾਰ 245 ਮਾਮਲੇ ਸਾਹਮਣੇ ਆ ਗਏ ਹਨ।

ਸਿਹਤ ਮੰਤਰਾਲਾ ਦੇ ਅੰਕੜਿਆਂ ਮੁਤਾਬਕ ਅਨੁਸਾਰ ਸਰਗਰਮ ਮਾਮਲਿਆਂ ਵਿਚ ਲਗਾਤਾਰ ਗਿਰਾਵਟ ਆ ਰਹੀ ਹੈ। ਦੇਸ਼ ਵਿਚ ਐਕਟਿਵ ਕੇਸ ਇਕ ਲੱਖ 63 ਹਜ਼ਾਰ 353 ਹਨ, ਜੋ ਕੁੱਲ ਮਾਮਲਿਆਂ ਦਾ 1.52 ਫੀਸਦ ਹੈ। ਹੁਣ ਤੱਕ ਇਕ ਲੱਖ 54 ਹਜ਼ਾਰ 486 ਮਰੀਜ਼ਾਂ ਦੀ ਮੌਤ ਹੋ ਗਈ ਹੈ, ਜੋ ਕੁੱਲ ਮਾਮਲਿਆਂ ਦਾ 1.43 ਫੀਸਦ ਹੈ। ਹੁਣ ਤੱਕ ਕੁੱਲ ਇਕ ਕਰੋੜ ਚਾਰ ਲੱਖ 48 ਹਜ਼ਾਰ 406 ਮਰੀਜ਼ ਇਨਫੈਕਸ਼ਨ ਤੋਂ ਠੀਕ ਹੋ ਚੁੱਕੇ ਹਨ, ਜੋ ਕੁੱਲ ਮਾਮਲਿਆਂ ਦਾ 97.05 ਫੀਸਦ ਹੈ। ਹੁਣ ਤੱਕ ਕੁੱਲ 19 ਕਰੋੜ 77 ਲੱਖ 52 ਹਜ਼ਾਰ 057 ਸੈਂਪਲ ਟੈਸਟ ਹੋ ਗਏ ਹਨ।

Get the latest update about pandemic, check out more about confirmed, coronavirus & new cases

Like us on Facebook or follow us on Twitter for more updates.