ਕੋਰੋਨਾ ਦਾ ਕਹਿਰ, ਪਿਛਲੇ 24 ਘੰਟਿਆਂ 'ਚ ਪਹਿਲੀ ਵਾਰ 1000 ਤੋਂ ਵੱਧ ਲੋਕਾਂ ਦੀ ਮੌਤ

ਕੋਰੋਨਾ ਦੇ ਵੱਧਦੇ ਮਾਮਲਿਆਂ ਦਾ ਸਿਲਸਿਲਾ ਜਾਰੀ ਹੈ। ਪਿਛਲੇ ਕੁਝ ਦਿਨਾਂ ਤੋਂ ਰੋਜ਼ਾਨਾ 60 ਹਜ਼ਾਰ ਤੋਂ ਜ਼ਿਆਦਾ ਮਾਮਲੇ ਦੇਖਣ ਨੂੰ ਮਿਲ ਰਹੇ ਹਨ। ਸਿਹਤ ਮੰਤਰਾਲੇ ਵਲੋਂ...

ਨਵੀਂ ਦਿੱਲੀ— ਕੋਰੋਨਾ ਦੇ ਵੱਧਦੇ ਮਾਮਲਿਆਂ ਦਾ ਸਿਲਸਿਲਾ ਜਾਰੀ ਹੈ। ਪਿਛਲੇ ਕੁਝ ਦਿਨਾਂ ਤੋਂ ਰੋਜ਼ਾਨਾ 60 ਹਜ਼ਾਰ ਤੋਂ ਜ਼ਿਆਦਾ ਮਾਮਲੇ ਦੇਖਣ ਨੂੰ ਮਿਲ ਰਹੇ ਹਨ। ਸਿਹਤ ਮੰਤਰਾਲੇ ਵਲੋਂ ਜਾਰੀ ਤਾਜ਼ਾ ਆਂਕੜਿਆਂ ਮੁਤਾਬਕ ਦੇਸ਼ ਦੇ ਕੋਰੋਨਾ ਸੰਕ੍ਰਮਿਤਾਂ ਦੀ ਸੰਖਿਆ 2215074 ਹੋ ਚੁੱਕੀ ਹੈ। ਪਿਛਲੇ 24 ਘੰਟਿਆਂ 'ਚ 62064 ਨਵੇਂ ਮਾਮਲੇ ਸਾਹਮਣੇ ਆਏ ਹਨ। ਉੱਥੇ 1007 ਲੋਕਾਂ ਦੀ ਮੌਤ ਹੋਈ ਹੈ। ਇਸ ਦੇ ਨਾਲ ਕੁੱਲ੍ਹ ਮ੍ਰਿਤਕਾਂ ਦੀ ਸੰਖਿਆਂ ਵੱਧ ਕੇ 44386 ਹੋ ਚੁੱਕੀ ਹੈ। ਇਸ ਵਾਇਰਸ ਨੂੰ ਮਾਤ ਦੇਣ ਵਾਲਿਆਂ ਦੀ ਸੰਖਿਆ 1535743 'ਤੇ ਪਹੁੰਚ ਗਈ ਹੈ। ਉੱਥੇ ਗੱਲ ਕਰੀਏ ਪਾਜ਼ੀਟਿਵਿਟੀ ਰੇਟ ਦੀ ਤਾਂ ਇਹ ਵੱਧ ਕੇ 13.01 ਫੀਸਦੀ ਹੋ ਗਿਆ ਹੈ। ਉੱਥੇ ਰਿਕਵਰੀ ਰੇਟ ਮਾਮੂਲੀ ਵਾਧੇ ਨਾਲ 69.33 ਫੀਸਦੀ ਹੋ ਗਈ ਹੈ।

ਦੇਸ਼ ਦੇ ਸਾਬਕਾ ਰਾਸ਼ਟਰਪਤੀ ਕੋਰੋਨਾ ਦੇ ਸ਼ਿਕੰਜੇ 'ਚ, ਸੰਪਰਕ 'ਚ ਆਏ ਲੋਕਾਂ ਲਈ ਦਿੱਤਾ ਵੱਡਾ ਬਿਆਨ

ਜ਼ਿਕਰਯੋਗ ਹੈ ਕਿ ਡਬਲਿਊ.ਐੱਚ.ਓ ਦੇ ਆਂਕੜਿਆਂ ਮੁਤਾਬਕ 1 ਅਗਸਤ ਤੋਂ 9 ਅਗਸਤ ਤੱਕ ਦੇ ਜਾਰੀ ਆਂਕੜਿਆਂ 'ਚ ਭਾਰਤ 'ਚ 4,5,6,7,8 ਅਤੇ 9 ਅਗਸਤ ਨੂੰ ਸਭ ਤੋਂ ਜ਼ਿਆਦਾ ਨਵੇਂ ਮਾਮਲੇ ਆਏ ਹਨ। ਜਾਣਕਾਰਾਂ ਦਾ ਕਹਿਣਾ ਹੈ ਕਿ ਦੇਸ਼ 'ਚ ਕੋਰੋਨਾ ਸੰਕ੍ਰਮਿਤਾਂ ਦੀ ਸੰਖਿਆ ਵੱਧਣ ਦਾ ਇਕ ਕਾਰਨ ਦੇਸ਼ 'ਚ ਟੈਸਟਾਂ ਦੀ ਸੰਖਿਆ 'ਚ ਵਾਧਾ ਵੀ ਹੈ। ਆਈ.ਸੀ.ਐੱਮ.ਆਰ ਦੇ ਆਂਕੜਿਆਂ ਮੁਤਾਬਕ 9 ਅਗਸਤ ਨੂੰ ਭਾਰਤ 'ਚ 4,77,023 ਟੈਸਟ ਹੋਏ ਹਨ ਤਾਂ ਉੱਥੇ ਹੁਣ ਤੱਕ ਕੁੱਲ੍ਹ 2,45,83,558 ਲੋਕਾਂ ਦੇ ਸੈਂਪਲ ਦੀ ਜਾਂਚ ਕੀਤੀ ਜਾ ਚੁੱਕੀ ਹੈ।

ਪਾਇਲੇਟ ਦੀਪਕ ਸਾਠੇ ਦੀ ਦਲੇਰੀ ਨੂੰ ਸਲਾਮ, ਜਿਸ ਨੇ 169 ਯਾਤਰੀਆਂ ਨੂੰ ਬਚਾ ਖੁਦ ਦੀ ਗੁਆਈ ਜਾਨ

Get the latest update about Coronavirus, check out more about National News, Covid 19, News In Punjabi & True Scoop News

Like us on Facebook or follow us on Twitter for more updates.