Lava Blaze 5G: ਸਭ ਤੋਂ ਸਸਤਾ 5G ਸਮਾਰਟ ਫੋਨ ਲਾਂਚ, ਜਾਣੋ ਕੀਮਤ ਅਤੇ ਹੋਰ ਖ਼ਾਸੀਅਤ

6.5-ਇੰਚ ਦੀ HD+ IPS ਡਿਸਪਲੇ ਵਾਲਾ ਇਹ ਸਮਾਰਟਫੋਨ ਤੁਸੀਂ ਈ-ਕਾਮਰਸ ਵੈੱਬਸਾਈਟ ਅਮੇਜ਼ਨ ਤੋਂ ਖਰੀਦ ਸਕੋਗੇ...

ਭਾਰਤ 'ਚ 5g ਲਾਂਚ ਹੋਣ ਦੇ ਨਾਲ ਹੀ ਸਮਾਰਟਫੋਨ ਨਿਰਮਾਤਾ ਕੰਪਨੀਆਂ 'ਚ ਵੀ ਆਪਣੇ ਗ੍ਰਾਹਕਾਂ ਦੇ ਲਈ ਘਟ ਕੀਮਤ 'ਚ ਵਧੀਆ ਸਮਾਰਟਫੋਨ ਉਪਲਬਧ ਕਰਵਾਉਣ ਦਾ ਮੁਕਾਬਲਾ ਚੱਲ ਰਿਹਾ ਹੈ। ਅਜਿਹੇ 'ਚ ਸਮਾਰਟਫੋਨ ਨਿਰਮਾਤਾ ਕੰਪਨੀ ਲਾਵਾ ਨੇ Lava Blaze 5G ਲਾਂਚ ਕੀਤਾ ਹੈ ਜਿਸ ਦੀ ਕੀਮਤ 9,999 ਰੁਪਏ ਹੈ। 6.5-ਇੰਚ ਦੀ HD+ IPS ਡਿਸਪਲੇ ਵਾਲਾ ਇਹ ਸਮਾਰਟਫੋਨ ਤੁਸੀਂ ਈ-ਕਾਮਰਸ ਵੈੱਬਸਾਈਟ ਅਮੇਜ਼ਨ ਤੋਂ ਖਰੀਦ ਸਕੋਗੇ। Lava Blaze 5G 10 ਹਜ਼ਾਰ ਰੁਪਏ ਤੋਂ ਘੱਟ ਕੀਮਤ ਵਾਲਾ ਦੇਸ਼ ਦਾ ਪਹਿਲਾ 5ਜੀ ਫੋਨ ਹੈ। 


 Lava Blaze 5G 'ਚ ਫੋਟੋਗ੍ਰਾਫੀ ਲਈ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਮਿਲੇਗਾ ਜੋ ਪ੍ਰਾਇਮਰੀ ਸੈਂਸਰ 50MP ਦਾ ਹੋਵੇਗਾ। ਇਸ ਤੋਂ ਇਲਾਵਾ ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫੋਨ 'ਚ 8MP ਸੈਲਫੀ ਕੈਮਰਾ ਹੋਵੇਗਾ। ਇਹ ਫੋਨ ਐਂਡ੍ਰਾਇਡ 12 ਆਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ। 1600×720 ਪਿਕਸਲ ਰੈਜ਼ੋਲਿਊਸ਼ਨ ਵਾਲੇ 6.5-ਇੰਚ HD+ LCD ਪੈਨਲ ਨਾਲ ਇਸਦੀ ਰਿਫਰੈਸ਼ ਦਰ 90Hz ਹੈ। ਇਸ ਫੋਨ 'ਚ 4GB ਰੈਮ, 3GB ਵਰਚੁਅਲ ਰੈਮ ਅਤੇ 128GB ਸਟੋਰੇਜ ਹੈ, ਜਿਸ ਨੂੰ ਤੁਸੀਂ ਮਾਈਕ੍ਰੋ SD ਕਾਰਡ ਦੀ ਮਦਦ ਨਾਲ 1TB ਤੱਕ ਵਧਾਇਆ ਜਾ ਸਕਦਾ ਹੈ। Lava Blaze 5G ਗਲਾਸ ਗ੍ਰੀਨ ਅਤੇ ਗਲਾਸ ਬਲੂ ਰੰਗ ਚ ਲਾਂਚ ਕੀਤਾ ਗਿਆ ਹੈ।

Lava Blaze 5G ਵਿੱਚ Dimensity 700 ਪ੍ਰੋਸੈਸਰ ਅਤੇ ਪ੍ਰੀ-ਇੰਸਟਾਲ ਐਂਡ੍ਰਾਇਡ 12 OS ਦਿੱਤਾ ਗਿਆ ਹੈ। ਇਸ 'ਚ 5,000mAh ਦੀ ਬੈਟਰੀ ਹੈ। ਫੋਨ 'ਚ ਡਿਊਲ ਸਿਮ, ਵਾਈ-ਫਾਈ 6, ਬਲੂਟੁੱਥ 5.1, GPS, USB ਟਾਈਪ C ਪੋਰਟ ਅਤੇ 3.5mm ਆਡੀਓ ਜੈਕ ਹੈ। ਸੁਰੱਖਿਆ ਲਈ ਫੇਸ ਅਨਲਾਕ ਅਤੇ ਸਾਈਡ ਫੇਸਿੰਗ ਫਿੰਗਰਪ੍ਰਿੰਟ ਸੈਂਸਰ ਉਪਲਬਧ ਹਨ।

Get the latest update about Lava Blaze 5G, check out more about Lava Blaze 5G LAUNCH, Lava Blaze 5G CHEAPEST SMART PHONE IN INDIA, Lava Blaze 5G FEATURES & Lava Blaze 5G AMAZON

Like us on Facebook or follow us on Twitter for more updates.