ਅੱਜ ਲੌਂਚ ਹੋਵੇਗਾ LAVA BLAZE 5G ਸਮਾਰਟਫੋਨ, ਜਾਣੋ ਇਸਦੇ ਫੀਚਰਸ ਅਤੇ ਕੀਮਤ

ਕੰਪਨੀ ਨੇ ਇਸ ਫੋਨ ਬਾਰੇ ਦਾਅਵਾ ਕੀਤਾ ਹੈ ਕਿ ਇਹ ਸਭ ਤੋਂ ਸਸਤਾ 5G ਸਮਾਰਟਫੋਨ ਹੈ....

ਜੇਕਰ ਤੁਸੀਂ ਵੀ ਸਸਤੇ 5G ਫੋਨ ਦੀ ਤਲਾਸ਼ ਕਰ ਰਹੇ ਹੋ, ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਸਮਾਰਟਫੋਨ ਕੰਪਨੀ Lava ਅੱਜ, 3 ਨਵੰਬਰ ਨੂੰ Lava Blaze 5G ਲਾਂਚ ਕਰਨ ਵਾਲੀ ਹੈ। ਪਿਛਲੇ ਮਹੀਨੇ, ਅਕਤੂਬਰ ਵਿੱਚ ਇੰਡੀਆ ਮੋਬਾਈਲ ਕਾਂਗਰਸ 2022 ਈਵੈਂਟ ਦੌਰਾਨ ਪੇਸ਼ ਕੀਤਾ ਗਿਆ ਸੀ। ਕੰਪਨੀ ਨੇ ਇਸ ਫੋਨ ਬਾਰੇ ਦਾਅਵਾ ਕੀਤਾ ਹੈ ਕਿ ਇਹ ਸਭ ਤੋਂ ਸਸਤਾ 5G ਸਮਾਰਟਫੋਨ ਹੈ। ਅਜਿਹੇ 'ਚ ਇਸ ਦੀ ਕੀਮਤ 10 ਹਜ਼ਾਰ ਦੇ ਕਰੀਬ ਹੋਣ ਦੀ ਉਮੀਦ ਹੈ। 

ਫੋਟੋਗ੍ਰਾਫੀ ਲਈ ਫੋਨ 'ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਮਿਲੇਗਾ। ਇਸ ਕੈਮਰਾ ਸੈੱਟਅਪ ਦਾ ਪ੍ਰਾਇਮਰੀ ਸੈਂਸਰ 50MP ਦਾ ਹੋਵੇਗਾ। ਇਸ ਤੋਂ ਇਲਾਵਾ ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫੋਨ 'ਚ 8MP ਸੈਲਫੀ ਕੈਮਰਾ ਮੌਜੂਦ ਹੋਵੇਗਾ। ਇਸਦੇ ਨਾਲ ਹੀ ਕੰਪਨੀ ਫੋਨ 'ਚ 1600×720 ਪਿਕਸਲ ਰੈਜ਼ੋਲਿਊਸ਼ਨ ਵਾਲਾ 6.5-ਇੰਚ HD+ LCD ਪੈਨਲ ਦੇ ਰਹੀ ਹੈ। ਇਸਦੀ ਰਿਫਰੈਸ਼ ਦਰ 90Hz ਹੈ ਅਤੇ 4GB ਰੈਮ ਅਤੇ 128GB ਇੰਟਰਨਲ ਸਟੋਰੇਜ ਮਿਲੇਗੀ। ਕੰਪਨੀ ਫੋਨ 'ਚ 3GB ਵਰਚੁਅਲ ਰੈਮ ਵੀ ਦੇਣ ਜਾ ਰਹੀ ਹੈ। ਇਸ ਨਾਲ ਫੋਨ ਦੀ ਕੁੱਲ ਰੈਮ 7GB ਤੱਕ ਵਧ ਜਾਵੇਗੀ।


Dimension 700 ਪ੍ਰੋਸੈਸਰ Lava Blaze 5G ਵਿੱਚ ਉਪਲਬਧ ਹੋਵੇਗਾ। ਫੋਨ 'ਚ ਪ੍ਰੀ-ਇੰਸਟਾਲ ਐਂਡ੍ਰਾਇਡ 12 OS ਦਿੱਤਾ ਗਿਆ ਹੈ। ਇਸ 'ਚ 5,000mAh ਦੀ ਬੈਟਰੀ ਹੈ। ਫੋਨ 'ਚ ਡਿਊਲ ਸਿਮ, ਵਾਈ-ਫਾਈ 6, ਬਲੂਟੁੱਥ 5.1, GPS, USB ਟਾਈਪ C ਪੋਰਟ ਅਤੇ 3.5mm ਆਡੀਓ ਜੈਕ ਹੈ। ਇਸ ਤੋਂ ਇਲਾਵਾ ਇਹ ਫੋਨ ਗ੍ਰੀਨ ਅਤੇ ਬਲੂ ਦੋ ਰੰਗਾਂ ਚ ਉਪਲੱਬਧ ਹੋਵੇਗਾ ਅਤੇ ਕੰਪਨੀ ਇੱਕ ਸਾਲ ਦੀ ਮੈਨੂਫੈਕਚੂਰਰ ਵਰਰੰਟੀ ਦੇਵੇਗੀ। 

Get the latest update about FEATURES OF LAVA BLAZE 5G, check out more about LAUNCH DATE OF LAVA BLAZE 5, LAVA SMARTPHONE, LAVA BLAZE 5G & PRICE OF LAVA BLAZE 5G IN INDIA

Like us on Facebook or follow us on Twitter for more updates.