ਕਾਨੂੰਨ ਦੇ ਰਖਵਾਲਿਆਂ ਨੇ ਹੀ ਉਡਾਇਆ '' ਐਂਟੀ ਕਰਪਸ਼ਨ ਐਕਸ਼ਨ ਲਾਈਨ' ਦੀਆਂ ਧੱਜੀਆਂ, ਵੀਡੀਓ ਹੋਇਆ ਵਾਇਰਲ

ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਬਣਨ ਦੇ ਬਾਅਦ ਜਿਥੇ ਪੰਜਾਬ ਸਰਕਾਰ ਵਲੋਂ ਭ੍ਰਿਸ਼ਟਾਚਾਰ ਨੂੰ ਜੜ੍ਹ ਤੋਂ ਖਤਮ ਕਰਨ ਲਈ ਨਿਤ ਨਵੇਂ ਕਦਮ...

ਅੰਮ੍ਰਿਤਸਰ:- ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਬਣਨ ਦੇ ਬਾਅਦ ਜਿਥੇ ਪੰਜਾਬ ਸਰਕਾਰ ਵਲੋਂ ਭ੍ਰਿਸ਼ਟਾਚਾਰ ਨੂੰ ਜੜ੍ਹ ਤੋਂ ਖਤਮ ਕਰਨ ਲਈ ਨਿਤ ਨਵੇਂ ਕਦਮ ਚੁਕੇ ਜਾ ਰਹੇ ਹਨ। ਪੰਜਾਬ ਸਰਕਾਰ ਵਲੋਂ ਇਸ ਲਈ ਐਟੀ ਕਰਪਸ਼ਨ ਹੈਲਪ ਲਾਈਨ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਜੋ ਲੋਕ ਕਾਨੂੰਨ ਖਿਲਾਫ ਧੋਖਾਧੜੀ ਕਰ ਰਹੇ, ਉਨ੍ਹਾਂ ਲੋਕਾਂ ਖਿਲਾਫ ਸ਼ਿਕਾਇਤ ਦਰਜ ਕਰਵਾਉਣ ਤੇ ਉਨ੍ਹਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪਰ ਹੁਣ ਕਾਨੂੰਨ ਨਾਲ ਜੁੜੇ ਲੋਕ ਹੀ ਇਨ੍ਹਾਂ ਕਾਨੂੰਨਾਂ ਦੀਆਂ ਧੱਜੀਆਂ ਉਡਾ ਰਹੇ ਹਨ। ਇੱਕ ਤਾਜ਼ਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਜਿਥੇ ਇਕ ਪੁਲਿਸ ਮੁਲਾਜਿਮ ਇਕ ਨੌਜਵਾਨ ਤੋਂ ਮੋਬਾਈਲ ਵਾਪਿਸ ਦੇਣ ਲਈ ਸੇਵਾ ਪਾਣੀ ਦੀ ਮੰਗ ਕਰ ਰਿਹਾ ਹੈ।  
ਵੀਡੀਓ ਦੇਖਣ ਲਈ ਇਥੇ ਕਲਿੱਕ ਕਰੋ 
ਜਾਣਕਾਰੀ ਮੁਤਾਬਿਕ, ਦਿੱਲੀ ਦੇ ਰਹਿਣ ਵਾਲੇ ਇੱਕ ਨੌਜਵਾਨ ਅਮਿਤ ਕੁਮਾਰ ਨੇ ਵੀਡੀਓ ਸਾਂਝਾ ਕਰ ਦੱਸਿਆ ਕਿ ਪੰਜਾਬ ਪੁਲਿਸ ਦੇ ਮੁਲਾਜ਼ਿਮ ਨੇ ਉਸ ਕੋਲੋਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ 500 ਰੁਪਏ ਦੀ ਮੰਗ ਕੀਤੀ। ਕਿਸੇ ਵਜ੍ਹਾ ਕਰਕੇ ਉਸ ਦਾ ਫੋਨ ਪੁਲਿਸ ਮੁਲਾਜਿਮ ਕੋਲ ਸੀ ਪਰ ਜਦੋ ਉਸ ਨੇ ਫੋਨ ਵਾਪਿਸ ਮੰਗਿਆ ਤਾਂ ਪੁਲਿਸ ਮੁਲਾਜਿਮ ਨੇ 500 ਰੁਪਏ ਦੇ ਕੇ ਸੇਵਾ ਪਾਣੀ ਦੇਣ ਦੀ ਮੰਗ ਕੀਤੀ। ਇਸ ਦੌਰਾਨ ਉਸ ਨੌਜਵਾਨ ਨੇ ਕਿਸੇ ਤਰ੍ਹਾਂ ਉਸ ਮੁਲਾਜਿਮ ਦੀ ਵੀਡੀਓ ਬਣਾ ਲਈ ਜੋ ਕਿ ਪੰਜਾਬ ਸਰਕਾਰ ਦੁਆਰਾ ਭ੍ਰਿਸ਼ਟਾਚਾਰ ਦੇ ਵਿਰੋਧੀ ਐਂਟੀ ਕਰਪਸ਼ਨ ਦੀਆਂ ਧੱਜੀਆਂ ਉਡਾ ਰਿਹਾ ਸੀ।  

ਜਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਸ਼ਹੀਦੀ ਦਿਵਸ ਦੇ ਮੌਕੇ ਤੇ ਭ੍ਰਿਸ਼ਟਾਚਾਰ ਤੇ ਨੱਥ ਪਾਉਣ ਲਈ ਨੰਬਰ ਜਾਰੀ ਕੀਤਾ ਸੀ। ਸੀਐੱਮ ਮਾਨ ਨੇ ਐਂਟੀ ਕਰਪਸ਼ਨ ਐਕਸ਼ਨਲਾਈਨ 95012-00200 ਨੰਬਰ ਜਾਰੀ ਕੀਤਾ, ਜਿਸ ਤੇ ਸ਼ਿਕਾਇਤ ਕਰਤਾ ਆਡੀਓ ਵੀਡੀਓ ਕਾਲ ਕਰਕੇ ਆਪਣੀ ਸ਼ਿਕਾਇਤ ਦਰਜ਼ ਕਰਵਾ ਸਕਦੇ ਹਨ ਜਾਂ ਫਿਰ ਕਿਸੇ ਤਰ੍ਹਾਂ ਵੀ ਵੀਡੀਓ ਆਡੀਓ ਰਿਕਾਰਡ ਕਰਕੇ ਵੀ ਸ਼ਿਕਾਇਤ ਭੇਜ ਸਕਦਾ ਹੈ, ਦਸ ਦਈਏ ਕਿ ਇਸ ਨੰਬਰ ਦੇ ਜਾਰੀ ਹੋਣ ਤੋਂ ਬਾਅਦ ਕਈ ਵੱਡੇ ਅਧਿਕਾਰੀਆਂ ਤੇ ਕਾਰਵਾਈ ਵੀ ਹੋਈ ਹੈ ਤੇ ਲਗਾਤਾਰ ਇਸ ਤੇ ਸ਼ਿਕਾਇਤਾਂ ਦਰਜ਼ ਹੋ ਰਹੀਆਂ ਹਨ।   

Get the latest update about MANN ANTI CORRUPTION HELPLINE, check out more about BHAGWANT MANN CM, CURRUPTION, 9501200200 & ARVIND KEJRIWAl

Like us on Facebook or follow us on Twitter for more updates.