ਜੇਲ੍ਹ 'ਚ ਗੈਂਗਸਟਰਾਂ ਦੀ ਠਾਠ-ਬਾਠ, ਤਕਰੀਬਨ 22 ਹਜ਼ਾਰ ਰੁਪਏ ਦੀ T-Shirt ਪਾ ਪੇਸ਼ੀ 'ਤੇ ਪਹੁੰਚਿਆ ਲਾਰੈਂਸ ਬਿਸ਼ਨੋਈ

ਪੰਜਾਬ ਦੀਆਂ ਜੇਲ੍ਹਾਂ ਵਿਚ ਅਜੇ ਤੱਕ ਤਾਂ ਮੋਬਾਇਲਾਂ ਤੇ ਹੋਰ ਛੋਟੇ-ਮੋਟੇ ਸਮਾਨ ਦਾ ਵਿਸ਼ਾ ਹੀ ਚਰਚਾ ਵਿਚ ਰਿਹਾ ਸੀ ਪਰ ਹੁਣ ਇਕ ਨਵਾਂ ਵਿਸ਼ਾ ਸੁਰਖੀਆਂ ਬਟੋਰ ਰਿਹਾ ਹੈ। ਦਰਅਸਲ ਬੀਤੇ ਦਿਨ ਕੋਰਟ ਵਿਚ ਸਿੱਧੂ ਮੂਸੇ...

ਜਲੰਧਰ- ਪੰਜਾਬ ਦੀਆਂ ਜੇਲ੍ਹਾਂ ਵਿਚ ਅਜੇ ਤੱਕ ਤਾਂ ਮੋਬਾਇਲਾਂ ਤੇ ਹੋਰ ਛੋਟੇ-ਮੋਟੇ ਸਮਾਨ ਦਾ ਵਿਸ਼ਾ ਹੀ ਚਰਚਾ ਵਿਚ ਰਿਹਾ ਸੀ ਪਰ ਹੁਣ ਇਕ ਨਵਾਂ ਵਿਸ਼ਾ ਸੁਰਖੀਆਂ ਬਟੋਰ ਰਿਹਾ ਹੈ। ਦਰਅਸਲ ਬੀਤੇ ਦਿਨ ਕੋਰਟ ਵਿਚ ਸਿੱਧੂ ਮੂਸੇਵਾਲਾ ਦੇ ਕਤਲ ਦੇ ਉਕਤ ਦੋਸ਼ੀ ਲਾਰੈਂਸ ਬਿਸ਼ਨੋਈ ਦੀ ਪੇਸ਼ੀ ਸੀ। ਇਸ ਦੌਰਾਨ ਲਾਰੈਂਸ ਦੀ ਠਾਠ-ਬਾਠ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿਚਿਆ।

ਬੀਤੇ ਦਿਨ ਅਦਾਲਤ ਪੇਸ਼ੀ ਉੱਤੇ ਪਹੁੰਚੇ ਲਾਰੈਂਸ ਬਿਸ਼ਨੋਈ ਨੇ Moncler t-shirt ਪਹਿਨੀ ਹੋਈ ਸੀ, ਜਿਸ ਦੀ ਕਿ ਮਾਰਕੀਟ ਵਿਚ ਕੀਮਤ ਤਕਰੀਬਨ 22000 ਰੁਪਏ ਦੇ ਕਰੀਬ ਹੈ। ਇੰਨਾਂ ਹੀ ਨਹੀਂ ਇਸ ਦੌਰਾਨ ਲਾਰੈਂਸ ਨੇ ਜੋ ਮਾਸਕ ਪਹਿਨਿਆ ਹੋਇਆ ਸੀ ਉਹ ਵੀ Adidas ਕੰਪਨੀ ਦਾ ਸੀ, ਜੋ ਕਿ 1000 ਰੁਪਏ ਦੇ ਤਕਰੀਬਨ ਕੀਮਤ ਤੱਕ ਹੁੰਦਾ ਹੈ। ਦੱਸ ਦਈਏ ਇਸ ਤੋਂ ਪਹਿਲਾਂ ਵੀ ਲਾਰੈਂਸ ਬਿਸ਼ਨੋਈ ਮਹਿੰਗੇ ਕੱਪੜਿਆਂ ਵਿਚ ਪੇਸ਼ੀ ਦੌਰਾਨ ਦੇਖਿਆ ਜਾਂਦਾ ਰਿਹਾ ਹੈ। ਪਰ ਇਸ ਦੌਰਾਨ ਸਵਾਲ ਇਹ ਵੀ ਹੈ ਕਿ ਲਾਰੈਂਸ 2015 ਤੋਂ ਜੇਲ੍ਹ ਵਿਚ ਬੰਦ ਹੈ ਤੇ ਉਸ ਕੋਲ ਇੰਨੇ ਮਹਿੰਦੇ ਕੱਪੜੇ ਤੇ ਹੋਰ ਚੀਜ਼ਾਂ ਕਿੱਥੋਂ ਆ ਰਹੀਆਂ ਹਨ। 

ਦੱਸ ਦਈਏ ਕਿ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਕਤਲਕਾਂਡ ਵਿਚ ਪੰਜਾਬ ਪੁਲਿਸ ਨੂੰ ਇਕ ਵੱਡਾ ਝਟਕਾ ਲੱਗਾ ਹੈ। ਕਤਲ ਦੀ ਜ਼ਿੰਮੇਦਾਰੀ ਲੈਣ ਵਾਲੇ ਗੈਂਗ ਦੇ ਮੁਖੀ ਗੈਂਗਸਟਰ ਲਾਰੈਂਸ ਬਿਸ਼ਨੋਈ ਅਜੇ ਪੰਜਾਬ ਨਹੀਂ ਆਵੇਗਾ। ਦਿੱਕੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਆਰਮਡ ਐਕਟ ਦੇ ਪੁਰਾਣੇ ਕੇਸ ਵਿਚ ਲਾਰੈਂਸ ਦਾ ਪੁਲਿਸ ਰਿਮਾਂਡ 5 ਦਿਨ ਹੋਰ ਵਧਵਾ ਦਿੱਤਾ ਹੈ। ਪਟਿਆਲਾ ਹਾਉਸ ਕੋਰਟ ਵਿਚ ਗੈਂਗਸਟਰ ਦੀ ਪੇਸ਼ੀ ਹੋਈ। ਜਿਸ ਵਿਚ ਦਿੱਲੀ ਪੁਲਿਸ ਨੇ ਕਿਹਾ ਕਿ ਉਹ ਗੈਂਗਸਟਰ ਨੂੰ ਗੰਗਾਨਗਰ ਤੇ ਜੋਧਪੁਰ ਲਿਜਾ ਸਕਦੇ ਹਨ। 

Get the latest update about Truescoop News, check out more about Online Punjabi News, Tshirt, Punjab News & Sidhu moosewala

Like us on Facebook or follow us on Twitter for more updates.