2 ਦਿਨਾਂ ਦੀ ਰਿਮਾਂਡ 'ਚ ਮੰਨਿਆ ਲਾਰੈਂਸ ਬਿਸ਼ਨੋਈ, ਪੋਲੀਵੁੱਡ ਦ ਵੱਡੇ ਸਿਤਾਰਿਆਂ ਤੋਂ ਮੰਗਦਾ ਸੀ ਫਿਰੌਤੀ

ਇਸ ਤਫਤੀਸ 'ਚ ਇਹ ਗੱਲ ਜਰੂਰ ਸਾਹਮਣੇ ਆਈ ਹੈ ਕਿ ਵਿੱਕੀ ਮਿੱਡੂਖੇੜਾ ਦੀ ਹੱਤਿਆ ਤੋਂ ਬਾਅਦ ਲਾਰੈਂਸ ਬਿਸ਼ਨੋਇ ਦਾ ਗੈਂਗ ਸਿੱਧੂ ਮੂਸੇਵਾਲਾ ਤੋਂ ਪੂਰੀ ਤਰ੍ਹਾਂ ਖਫਾ ਸੀ ਕਿਉਂਕਿ ਸਿੱਧੂ ਮੂਸੇਵਾਲਾ ਨੇ ਵਿੱਕੀ ਮਿੱਡੂਖੇੜਾ ਦੇ ਕਤਲ ਤੋਂ ਬਾਅਦ ਕਥਿਤ ਦੋਸ਼ੀਆਂ 'ਚੋ ਇੱਕ ਸ਼ਗੁਨਪ੍ਰੀਤ ਨੂੰ ਸ਼ਰਨ ਦਿੱਤੀ ਤੇ ਬਾਅਦ 'ਚ ਉਸ ਨੂੰ ਮੈਨੇਜਰ ਵੀ ਰੱਖ ਲਿਆ...

ਪੰਜਾਬ ਪੁਲਿਸ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ 7 ਦਿਨਾਂ ਦੀ ਰਿਮਾਂਡ ਤੇ ਪੰਜਾਬ ਲੈ ਕੇ ਆਈ ਹੈ। ਜਿਸ ਦਾ ਮੁੱਖ ਮਕਸਦ ਸਿੱਧੂ ਮੂਸੇਵਾਲਾ ਦੇ ਹਤਿਆਕਾਂਡ ਦੀ ਗੁਥੀ ਨੂੰ ਸੁਲਝਾਉਣਾ ਤੇ ਪੰਜਾਬ 'ਚ ਪਸਰ ਰਹੇ ਗੈਂਗਸ੍ਟਰਵਾਦ ਦਾ ਖੁਲਾਸਾ ਕਰ ਇਸ ਨੂੰ ਖਤਮ ਕਰਨਾ ਹੈ। ਪਰ ਪਿੱਛਲੇ 2 ਦਿਨਾਂ ਦੀ ਰਿਮਾਂਡ 'ਚ ਵੀ ਪੰਜਾਬ ਪੁਲਿਸ ਬਿਸ਼ਨੋਈ ਤੋਂ ਕੁਝ ਵੀ ਪੁਖਤਾ ਜਾਣਕਾਰੀ ਨਹੀਂ ਕਢਵਾ ਪਾਈ। ਲਾਰੈਂਸ ਬਿਸ਼ਨੋਈ ਨੇ ਹਜੇ ਤੱਕ ਕੋਈ ਵੀ ਜਾਣਕਾਰੀ ਪੁਲਿਸ ਨੂੰ ਨਹੀਂ ਦਿੱਤੀ , ਨਾ ਹੀ ਉਸ ਇਸ ਗੱਲ ਨੂੰ ਮੰਨ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਦੀ ਹੱਤਿਆ ਪਿੱਛੇ ਉਸ ਦਾ ਹੱਥ ਹੈ। ਪਰ ਇਹ ਗੱਲ ਜਰੂਰ ਸਾਹਮਣੇ ਆਈ ਹੈ ਕਿ ਲਾਰੈਂਸ ਬਿਸ਼ਨੋਈ ਨੇ ਇਹ ਜਰੂਰ ਮੰਨਿਆ ਹੈ ਕਿ ਉਹ ਪੰਜਾਬੀ ਫਿਲਮ ਇੰਡਸਟਰੀ ਦੇ ਕੁਝ ਵੱਡੇ ਸਿਤਾਰਿਆਂ ਤੋਂ ਫਿਰੌਤੀ ਮੰਗਦਾ ਸੀ ਤੇ ਉਨ੍ਹਾਂ ਬਾਰੇ ਜਾਣਕਾਰੀ ਹਾਸਿਲ ਕਰਕੇ ਫਿਰੌਤੀ ਦੀ ਰਕਮ ਵੀ ਤੈਅ ਕਰਦਾ ਸੀ।

ਇਸ ਤਫਤੀਸ 'ਚ ਇਹ ਗੱਲ ਜਰੂਰ ਸਾਹਮਣੇ ਆਈ ਹੈ ਕਿ ਵਿੱਕੀ ਮਿੱਡੂਖੇੜਾ ਦੀ ਹੱਤਿਆ ਤੋਂ ਬਾਅਦ ਲਾਰੈਂਸ ਬਿਸ਼ਨੋਇ ਦਾ ਗੈਂਗ ਸਿੱਧੂ ਮੂਸੇਵਾਲਾ ਤੋਂ ਪੂਰੀ ਤਰ੍ਹਾਂ ਖਫਾ ਸੀ ਕਿਉਂਕਿ ਸਿੱਧੂ ਮੂਸੇਵਾਲਾ ਨੇ ਵਿੱਕੀ ਮਿੱਡੂਖੇੜਾ ਦੇ ਕਤਲ ਤੋਂ ਬਾਅਦ ਕਥਿਤ ਦੋਸ਼ੀਆਂ 'ਚੋ ਇੱਕ ਸ਼ਗੁਨਪ੍ਰੀਤ ਨੂੰ ਸ਼ਰਨ ਦਿੱਤੀ ਤੇ ਬਾਅਦ 'ਚ ਉਸ ਨੂੰ ਮੈਨੇਜਰ ਵੀ ਰੱਖ ਲਿਆ। ਜਿਸ ਤੋਂ ਬਾਅਦ ਲਾਰੈਂਸ ਬਿਸ਼ਨੋਈ ਦਾ ਗੈਂਗ ਪੂਰੀ ਤਰ੍ਹਾਂ ਸਿੱਧੂ ਮੂਸੇਵਾਲਾ ਦੇ ਖਿਲਾਫ ਹੋ ਗਿਆ। ਪਰ ਇਸ ਦੇ ਨਾਲ ਹੀ ਲਾਰੈਂਸ ਬਿਸ਼ਨੋਈ ਨੇ ਇਹ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ ਕਿ ਉਸ ਨੇ ਗੋਲਡੀ ਬਰਾੜ ਤੋਂ ਮਾਮਲੇ 'ਚ ਕੋਈ ਮਦਦ ਲਈ ਹੈ। 


ਸੂਤਰਾਂ ਤੋਂ ਮਿਲੀ ਜਾਣਕਾਰੀ ਤੋਂ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਲਾਰੈਂਸ ਬਿਸ਼ਨੋਈ ਨੇ ਇਹ ਗੱਲ ਵੀ ਮੰਨੀ ਹੈ ਕਿ ਉਹ ਪੰਜਾਬੀ ਫਿਲਮ ਇੰਡਸਟ੍ਰੀ ਦੇ ਵੱਡੇ ਸਿਤਾਰਿਆਂ ਤੋਂ ਫਿਰੌਤੀ ਮੰਗਦਾ ਸੀ। ਇਹ ਫਿਰੌਤੀ ਉਹ ਉਨ੍ਹਾਂ ਸਿਤਾਰਿਆਂ ਦੇ ਫੋਲੋਅਰ,LIKES ਅਤੇ ਸਬਸਕ੍ਰਾਈਬ ਦੇਖਣ ਤੋਂ ਬਾਅਦ ਤੈਅ ਕਰਦਾ ਸੀ। ਉਹ ਇਨ੍ਹਾਂ ਸਿਤਾਰਿਆਂ ਤੋਂ 50 ਲੱਖ ਤੋਂ ਲੈਕੇ 5-6 ਕਰੋੜ ਤੱਕ ਦੀ ਫਿਰੌਤੀ ਮੰਗਦਾ ਸੀ। ਇਸ ਦੇ ਨਾਲ ਹੀ ਇਹ ਇਸ ਗੱਲ ਦੀ ਵੀ ਪੂਰੀ ਜਾਣਕਾਰੀ ਰੱਖਦਾ ਸੀ ਕਿ ਉਹ ਪੰਜਾਬੀ ਇੰਡਸਟ੍ਰੀ ਦੇ ਸਿਤਾਰੇ ਕਿਥੇ ਸ਼ੋਅ ਕਰ ਰਹੇ ਹਨ। ਇਨ੍ਹਾਂ ਦਾ ਕੀ ਕੀ ਕੰਮ ਚੱਲ ਰਿਹਾ ਹੈ। ਇਨ੍ਹਾਂ ਸਿਤਾਰਿਆਂ ਦੇ ਫੇਸਬੁੱਕ ਤੇ ਬਾਕੀ ਸ਼ੋਸ਼ਲ ਮੀਡੀਆ ਹੈਂਡਲਸ ਤੇ ਪੂਰੀ ਨਜ਼ਰ ਰੱਖੀ ਜਾਂਦੀ ਸੀ। ਜਿਕਰਯੋਗ ਹੈ ਕਿ ਪੰਜਾਬ 'ਚ ਗੈਂਗਸਟਰ ਜੈਪਾਲ ਭੁੱਲਰ ਦੇ ਐਨਕਾਉਂਟਰ ਤੋਂ ਬਾਅਦ ਲਾਰੈਂਸ ਬਿਸ਼ਨੋਈ ਗਰੁੱਪ ਨੇ ਫਿਰੌਤੀ ਵਗੈਰਾ ਦੇ ਕੰਮ 'ਚ ਆਪਣੀ ਪਕੜ ਬਣਾਉਣ ਸ਼ੁਰੂ ਕਰ ਦਿੱਤੀ ਸੀ। ਜੈਪਾਲ ਭੁੱਲਰ ਅਤੇ ਜੱਗੂ ਭਗਵਾਨ ਪੁਰੀਆ ਐਨਕਾਉਂਟਰ ਤੋਂ ਬਾਅਦ ਇਹ ਪੂਰੀ ਤਰ੍ਹਾਂ ਪੰਜਾਬੀ ਫਿਲਮ ਇੰਡਸਟਰੀ ਨੂੰ ਆਪਣੇ ਹੱਥਾਂ 'ਚ ਲੈਣ ਦਾ ਮਨ ਬਣਾ ਚੁਕੇ ਸਨ। 

ਇਸ ਤਫਤੀਸ਼ 'ਚ ਸਿੱਧੂ ਮੂਸੇਵਾਲਾ ਦੇ ਹੱਤਿਆਕਾਂਡ 'ਚ ਵਰਤੇ ਗਏ ਹਥਿਆਰ ਬਾਰੇ ਵੀ ਜਾਣਕਾਰੀ ਮਿਲੀ ਹੈ ਕਿ ਜੋ ਹਥਿਆਰ ਵੈਪਨ ਵਰਤੇ ਗਏ ਸਨ ਉਸ ਕਰਾਸ ਬਾਰਡਰ ਤੋਂ ਮੰਗਵਾਏ ਗਏ ਸਨ। ਇਨ੍ਹਾਂ ਹੱਥਿਆਰਾਂ ਨੂੰ ਡਰੋਨ ਦੀ ਸਹਾਇਤਾ ਨਾਲ ਭਾਰਤ ਲਿਆਉਂਦਾ ਗਿਆ ਸੀ। ਹੁਣ ਇਹ ਦੇਖਣਾ ਹੋਵੇਗਾ ਕਿ ਪੰਜਾਬ ਪੁਲਿਸ ਇਨ੍ਹਾਂ 7 ਦਿਨਾਂ ਦੀ ਰਿਮਾਂਡ 'ਚ ਲਾਰੈਂਸ ਬਿਸ਼ਨੋਈ ਤੋਂ ਕੀ ਖੁਲਾਸੇ ਕਰਵਾ ਸਕੇਗੀ ਕਿਉਂਕਿ ਹੁਣ ਤੱਕ ਤਾਂ ਇਹੀ ਲੱਗ ਰਿਹਾ ਕਿ ਲਾਰੈਂਸ ਬਿਸ਼ਨੋਈ ਪੂਰੀ ਤਿਆਰੀ ਨਾਲ ਪੰਜਾਬ ਆਇਆ ਹੈ। ਉਸ ਕੋਲੋਂ ਪੁਖਤਾ ਜਾਣਕਾਰੀ ਕਢਵਾਉਣਾ ਪੰਜਾਬ ਪੁਲਿਸ ਲਈ ਬਹੁਤ ਮੁਸ਼ਕਿਲ ਹੋਵੇਗਾ।  

Get the latest update about SHAGUNPREET SINGH, check out more about POLLYWOOD, SIDHU MOSEWALA MANAGER, PUNJAB NEWS & JAIPAL BHULLAR

Like us on Facebook or follow us on Twitter for more updates.