ਪੰਜਾਬ 'ਚ ਸਿਆਸੀ ਗਰਮੀ ਤੋਂ ਬਾਅਦ ਠੰਡੇ ਮੁਲਕਾਂ 'ਚ ਛੁੱਟੀਆਂ 'ਤੇ ਨਿਕਲੇ ਲੀਡਰ

ਪੰਜਾਬ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਤਪਸ ਝੱਲਣ ਤੋਂ ਬਾਅਦ ਕੁਝ ਵਿਰੋਧੀ ਨੇਤਾ ਠੰਡੇ ਮੁਲਕਾਂ ਨੂੰ ਟ੍ਰਿਪ ਉੱਤੇ ਨਿਕਲ ਗਏ ਹਨ, ਜਿਨ੍ਹਾਂ ਵਿਚ ਪਰਗਟ ਸਿੰਘ, ਮਨਪ੍ਰੀਤ ਅਯਾਲੀ ਤੇ...

ਜਲੰਧਰ- ਪੰਜਾਬ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਤਪਸ ਝੱਲਣ ਤੋਂ ਬਾਅਦ ਕੁਝ ਵਿਰੋਧੀ ਨੇਤਾ ਠੰਡੇ ਮੁਲਕਾਂ ਨੂੰ ਟ੍ਰਿਪ ਉੱਤੇ ਨਿਕਲ ਗਏ ਹਨ, ਜਿਨ੍ਹਾਂ ਵਿਚ ਪਰਗਟ ਸਿੰਘ, ਮਨਪ੍ਰੀਤ ਅਯਾਲੀ ਤੇ ਰਾਣਾ ਗੁਰਜੀਤ ਸਿੰਘ ਦਾ ਨਾਂ ਸ਼ਾਮਲ ਹੈ। 

ਮਿਲੀ ਜਾਣਕਾਰੀ ਮੁਤਾਬਕ ਕਾਂਗਰਸ ਲੀਡਰ ਪਰਗਟ ਸਿੰਘ ਤੇ ਸ਼੍ਰੋਮਣੀ ਅਕਾਲੀ ਦਲ ਦੇ ਮਨਪ੍ਰੀਤ ਸਿੰਘ ਅਯਾਲੀ ਇਸ ਵੇਲੇ ਕੈਨੇਡਾ ਵਿਚ ਹਨ ਜਦਕਿ ਕਾਂਗਰਸ ਦੇ ਰਾਣਾ ਗੁਰਜੀਤ ਸਿੰਘ ਦੇ ਇੰਗਲੈਂਡ ਟ੍ਰਿਪ ਉੱਤੇ ਹੋਣ ਦੀਆਂ ਖਬਰਾਂ ਹਨ। ਅਯਾਲੀ ਤੇ ਪਰਗਟ ਸਿੰਘ ਨੂੰ ਕੈਨੇਡਾ ਵਿਚ ਮੀਡੀਆ ਇੰਟਰਵਿਊ ਦਿੰਦਿਆਂ ਦੇਖਿਆ ਗਿਆ ਹੈ। ਦੱਸ ਦਈਏ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਇਸ ਦੌਰਾਨ ਪਾਰਟੀ ਨੇ ਸੂਬੇ ਵਿਚ 92 ਸੀਟਾਂ ਉੱਤੇ ਕਬਜ਼ਾ ਕੀਤਾ। ਇਨ੍ਹਾਂ ਚੋਣਾਂ ਵਿਚ ਆਪ ਦੇ ਨਵੇਂ ਚਿਹਰਿਆਂ ਮੂਹਰੇ ਕਈ ਦਿੱਗਜ ਨੇਤਾ ਤੱਕ ਢੇਰ ਹੋ ਗਏ।

ਜਿੱਥੇ ਇਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਨੂੰ ਹਾਰ ਦਾ ਮੂੰਹ ਦੇਣਾ ਪਿਆ ਉੱਥੇ ਹੀ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਆਪਣੀਆਂ ਸੀਟਾਂ ਤੋਂ ਹਾਰ ਗਏ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਤਾਂ ਦੋ ਸੀਟਾਂ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।

Get the latest update about Online Punjabi News, check out more about Congress, Punjab News, Punjab & Truescoop News

Like us on Facebook or follow us on Twitter for more updates.