ਪਾਣੀਪਤ 'ਚ ਤੇਂਦੂਏ ਨੇ ਮਚਾਈ ਦਹਿਸ਼ਤ, ਰੈਸਕਿਓ ਦੌਰਾਨ ਪੁਲਿਸ ਅਤੇ ਜੰਗਲਾਤ ਅਧਿਕਾਰੀਆਂ 'ਤੇ ਕੀਤਾ ਹਮਲਾ, ਵੀਡੀਓ ਵਾਇਰਲ

ਇਹ ਘਟਨਾ ਬਹਿਰਾਮਪੁਰ ਪਿੰਡ 'ਚ ਉਸ ਸਮੇਂ ਵਾਪਰੀ ਜਦੋਂ ਸ਼ਨੀਵਾਰ ਨੂੰ ਦੇ ਇੱਕ ਬਚਾਅ ਟੀਮ ਤੇਂਦੁਏ ਨੂੰ ਫੜਨ ਲਈ ਮੁਹਿੰਮ ਚਲਾ ਰਹੀ ਸੀ। ਟੀਮ ਪਿੰਡ ਵਾਸੀਆਂ ਦੇ ਸੰਦੇਸ਼ 'ਤੇ ਕਾਰਵਾਈ ਕਰ ਰਹੀ ਸੀ ਜਿਨ੍ਹਾਂ ਨੇ ਤੇਂਦੂਆ ਨੂੰ ਦੇਖਿਆ ਸੀ...

ਹਰਿਆਣਾ ਦੇ ਪਾਣੀਪਤ 'ਚ ਉਸ ਸਮੇ ਲੋਕਾਂ 'ਚ ਦਹਿਸ਼ਤ ਫੇਲ ਗਈ। ਜਦੋ ਪਿੰਡ 'ਚ ਇੱਕ ਤੇਂਦੂਆ ਵੜ੍ਹ ਗਿਆ। ਤੇਂਦੂਏ ਦੇ ਆਉਣ ਨਾਲ ਲੋਕਾਂਚ ਅਫਰਾ ਤਫਰੀ ਫੈਲ ਗਈ। ਜਿਸ ਤੋਂ ਬਾਅਦ ਤੇਂਦੂਏ ਨੂੰ ਫੜਨ ਦੀ ਮੁਹਿੰਮ ਦੌਰਾਨ ਇਕ ਪੁਲਿਸ ਮੁਲਾਜ਼ਮ ਅਤੇ ਜੰਗਲਾਤ ਵਿਭਾਗ ਦੇ ਦੋ ਅਧਿਕਾਰੀ ਜ਼ਖਮੀ ਹੋ ਗਏ। ਬਾਅਦ ਵਿੱਚ ਤੇਂਦੂਏ ਨੂੰ ਸਫਲਤਾਪੂਰਵਕ ਸ਼ਾਂਤ ਕੀਤਾ ਗਿਆ।

ਇਹ ਘਟਨਾ ਬਹਿਰਾਮਪੁਰ ਪਿੰਡ 'ਚ ਉਸ ਸਮੇਂ ਵਾਪਰੀ ਜਦੋਂ ਸ਼ਨੀਵਾਰ ਨੂੰ ਦੇ ਇੱਕ ਬਚਾਅ ਟੀਮ ਤੇਂਦੁਏ ਨੂੰ ਫੜਨ ਲਈ ਮੁਹਿੰਮ ਚਲਾ ਰਹੀ ਸੀ। ਟੀਮ ਪਿੰਡ ਵਾਸੀਆਂ ਦੇ ਸੰਦੇਸ਼ 'ਤੇ ਕਾਰਵਾਈ ਕਰ ਰਹੀ ਸੀ ਜਿਨ੍ਹਾਂ ਨੇ ਤੇਂਦੂਆ ਨੂੰ ਦੇਖਿਆ ਸੀ। ਟੀਮ ਦੀ ਅਗਵਾਈ ਕਰ ਰਹੇ ਇੱਕ ਸਟੇਸ਼ਨ ਹਾਊਸ ਅਫ਼ਸਰ (ਐਸਐਚਓ) ਅਤੇ ਜੰਗਲਾਤ ਵਿਭਾਗ ਦੇ ਦੋ ਅਧਿਕਾਰੀ ਤੇਂਦੂਆ ਨਾਲ ਮੁਕਾਬਲੇ ਵਿੱਚ ਜ਼ਖ਼ਮੀ ਹੋ ਗਏ। ਟੀਮ ਫੇਰ ਵੀ ਤੇਂਦੂਏ ਨੂੰ ਸ਼ਾਂਤ ਕਰਨ ਵਿੱਚ ਕਾਮਯਾਬ ਰਹੀ।
ਟਵਿੱਟਰ 'ਤੇ ਪਾਣੀਪਤ ਦੇ ਐਸਪੀ ਸ਼ਸ਼ਾਂਕ ਕੁਮਾਰ ਸਾਵਨ ਨੇ ਕਿਹਾ, "ਪੁਲਿਸ ਅਤੇ ਜੰਗਲਾਤ ਵਿਭਾਗ ਦੇ ਲੋਕਾਂ ਲਈ ਕੰਮ 'ਤੇ ਔਖਾ ਦਿਨ ਹੈ.. ਉਨ੍ਹਾਂ ਵਿੱਚੋਂ ਕੁਝ ਨੂੰ ਸੱਟਾਂ ਲੱਗੀਆਂ.. ਉਨ੍ਹਾਂ ਦੀ ਬਹਾਦਰੀ ਅਤੇ ਹਿੰਮਤ ਨੂੰ ਸਲਾਮ.. ਅੰਤ ਵਿੱਚ ਤੇਂਦੂਏ ਸਮੇਤ, ਸਾਰੇ ਸੁਰੱਖਿਅਤ ਹਨ।" 

ਪਾਣੀਪਤ ਦੇ ਪੁਲਿਸ ਸੁਪਰਡੈਂਟ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਕਰਕੇ ਅਪਰੇਸ਼ਨ ਵਿੱਚ ਸ਼ਾਮਲ ਲੋਕਾਂ ਦੀ ਬਹਾਦਰੀ ਅਤੇ ਸਾਹਸ ਨੂੰ ਸਲਾਮ ਕੀਤਾ ਹੈ। ਸ਼੍ਰੀਮਾਨ ਸਾਵਨ ਦੇ ਇਸ ਟਵੀਟ ਤੋਂ ਬਾਅਦ ਕਈ ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਵੀ ਅਧਿਕਾਰੀਆਂ ਦੁਆਰਾ ਦਿਖਾਈ ਗਈ ਬਹਾਦਰੀ ਦੀ ਸ਼ਲਾਘਾ ਕੀਤੀ।


Get the latest update about VIARLA VIDEO, check out more about PANIPAT NEWS, POLICE INJURED IN LEOPARD ATTACK, LEOPARD ATTACK IN PANIPAT & TRENDING NEWS

Like us on Facebook or follow us on Twitter for more updates.