ਸਿੱਧੂ ਨੂੰ ਪਾਰਟੀ 'ਚੋ ਕੱਢਣ ਦੀ ਤਿਆਰੀ? ਰਾਜਾ ਵੜਿੰਗ ਦੀ ਸਿਫਾਰਿਸ਼ ਤੇ ਹਰੀਸ਼ ਚੌਧਰੀ ਨੇ ਹਾਈ ਕਮਾਨ ਨੂੰ ਲਿਖੀ ਚਿੱਠੀ

ਪੰਜਾਬ ਦੇ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨੇ ਪੰਜਾਬ ਪ੍ਰਧਾਨ ਅਮਰਿਦੰਰ ਸਿੰਘ ਰਾਜਾ ਵੜਿੰਗ ਦੀ ਸਿਫਾਰਿਸ਼ 'ਤੇ ਨਵਜੋਤ ਸਿੱਧੂ ਖਿਲਾਫ ਹਾਈਕਮਾਨ ਨੂੰ ਲਿਖੀ ਚਿੱਠੀ ਹੈ ਜਿਸ 'ਚ ਨਵਜੋਤ ਸਿੰਘ ਸਿੱਧੂ ਤੇ ਪਾਰਟੀ ਵਿਰੋਧੀ ਗਤੀਵਿਧੀਆਂ 'ਚ ਸ਼ਾਮਿਲ ਹੋਣ ਦੇ ਲਾਏ ਇਲਜ਼ਾਮ ਗਏ ਹਨ...

ਪੰਜਾਬ 'ਚ ਕਾਂਗਰਸ ਸਰਕਾਰ ਦੀ ਹਾਰ ਤੋਂ ਬਾਅਦ ਹੀ ਪਾਰਟੀ ਦੇ ਆਪਸੀ ਮੱਤਭੇਦ ਸਾਹਮਣੇ ਦਿਖਦੇ ਰਹੇ ਹਨ। ਪਾਰਟੀ ਹਾਈ ਕਮਾਨ ਦੇ ਅਹੁਦੇ ਤੋਂ ਪਹਿਲਾਂ ਹੀ ਨਵਜੋਤ ਸਿੰਘ ਸਿੱਧੂ ਨੂੰ ਹਟਾ ਦਿੱਤਾ ਗਿਆ ਸੀ। ਜਿਸ ਕਰਕੇ ਸਿੱਧੂ ਪਿੱਛਲੇ ਕਾਫੀ ਸਮੇ ਤੋਂ ਪਾਰਟੀ ਤੋਂ ਅਲਗ ਚੱਲ ਰਹੇ ਸਨ। ਕਈ ਜਨਤਕ ਰੈਲੀਆਂ 'ਚ ਪਾਰਟੀ ਮੈਂਬਰਾਂ ਦੇ ਇਹ ਆਪਸੀ ਮਤਭੇਦ ਨੂੰ ਦੇਖਿਆ ਗਿਆ ਸੀ ਤੇ ਹੁਣ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਹੁਣ ਪੂਰੀ ਤਰ੍ਹਾਂ ਪਾਰਟੀ 'ਚੋ ਕਢਣ ਦੀ ਤਿਆਰੀ ਕਰ ਲਈ ਗਈ ਹੈ। ਪੰਜਾਬ ਦੇ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨੇ ਪੰਜਾਬ ਪ੍ਰਧਾਨ ਅਮਰਿਦੰਰ ਸਿੰਘ ਰਾਜਾ ਵੜਿੰਗ ਦੀ ਸਿਫਾਰਿਸ਼ 'ਤੇ ਨਵਜੋਤ ਸਿੱਧੂ ਖਿਲਾਫ ਹਾਈਕਮਾਨ ਨੂੰ ਲਿਖੀ ਚਿੱਠੀ ਹੈ ਜਿਸ 'ਚ ਨਵਜੋਤ ਸਿੰਘ ਸਿੱਧੂ ਤੇ ਪਾਰਟੀ ਵਿਰੋਧੀ ਗਤੀਵਿਧੀਆਂ 'ਚ ਸ਼ਾਮਿਲ ਹੋਣ ਦੇ ਲਾਏ ਇਲਜ਼ਾਮ ਗਏ ਹਨ। ਹਰੀਸ਼ ਚੌਧਰੀ ਨੇ ਚਿੱਠੀ 'ਚ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ 'ਚੋ ਬਾਹਰ ਕੱਢਣ ਦੀ ਸਿਫਾਰਿਸ਼ ਕੀਤੀ ਹੈ। 


ਹਰੀਸ਼ ਚੌਧਰੀ ਨੇ ਰਾਜਾ ਵੜਿੰਗ ਦੀ ਸਿਫਾਰਿਸ਼ ਤੇ ਚਿੱਠੀ 'ਚ ਲਿਖਿਆ ਕਿ ਇਕ ਐਕਸ਼ਨ ਉਨ੍ਹਾਂ ਦੁਆਰਾ ਲਗਾਤਾਰ ਪਾਰਟੀ ਖਿਲਾਫ ਕੀਤੀ ਜਾ ਰਹੀ ਬਿਆਨਬਾਜ਼ੀ ਨੂੰ ਦੇਖਦਿਆਂ ਲਿਆ ਗਿਆ ਹੈ। ਰਾਵਤ ਨੇ ਪਾਰਟੀ ਹਾਈ ਕਮਾਨ ਨੂੰ ਕਿਹਾ ਕਿ ਨਵਜੋਤ ਸਿੰਘ ਜੋ ਪਾਰਟੀ ਤੋਂ ਉਪਰ ਹੋ ਕੇ ਚਲਣ ਦੀ ਕੋਸ਼ਿਸ਼ ਕਰ ਰਹੇ ਹਨ। ਉਸ ਨੂੰ ਇਸ ਦੀ ਇਜਾਜ਼ਤ ਨਹੀਂ ਮਿਲਦੀ ਚਾਹੀਦੀ। ਪਾਰਟੀ 'ਚ ਹਰ ਵਿਅਕਤੀ ਬਰਾਬਰ ਹੈ। ਨਵਜੋਤ ਸਿੰਘ ਸਿੱਧੂ ਤੋਂ ਇਸ ਦੀ ਜਵਾਬਦੇਹੀ ਮੰਗੀ ਜਾਵੇ ਤੇ ਐਕਸ਼ਨ ਕਮੇਟੀ ਵਲੋਂ ਇਸ ਤੇ ਫੈਸਲਾ ਲਿਆ ਜਾਵੇ।

ਜਿਕਰਯੋਗ ਹੈ ਕਿ ਪੰਜਾਬ ਕਾਂਗਰਸ ਕਮੇਟੀ ਦੀ ਪ੍ਰਧਾਨ ਦੀਆਂ ਜਿੰਮੇਵਾਰੀਆਂ ਨੂੰ ਲੈ ਕੇ ਪਿੱਛਲੇ ਕਾਫੀ ਸਮੇਂ ਤੋਂ ਸਵਾਲ ਚੁਕੇ ਜਾ ਰਹੇ ਹਨ। ਪਹਿਲਾ ਸੁਨੀਲ ਜਾਖੜ ਤੇ ਫਿਰ ਨਵਜੋਤ ਸਿੰਘ ਸਿੱਧੂ ਨੂੰ ਆਪਣੀ ਜਿੰਮੇਵਾਰੀ ਨਾ ਸੰਭਾਲਣ ਕਰਕੇ ਪ੍ਰਧਾਨਗੀ ਪਦ ਤੋਂ ਅਸਤੀਫਾ ਦੇਣਾ [ਪਿਆ ਸੀ ਪਰ ਨਵਜੋਤ ਸਿੰਘ ਸਿੱਧੂ ਵਲੋਂ ਲਗਾਤਾਰ ਅਸਤੀਫੇ ਤੋਂ ਬਾਅਦ ਪਾਰਟੀ ਦੇ ਵੱਖ ਵੱਖ ਆਗੂਆਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਸਨ। ਪਾਰਟੀ ਹਾਈ ਕਮਾਨ ਨੂੰ ਪੰਜਾਬ 'ਚ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ।    

Get the latest update about CONGRESS, check out more about PUNJAB CONGRESS, , PCC & HARISH CHAUDHARY LETTER TON SONIA GANDHI

Like us on Facebook or follow us on Twitter for more updates.