LIC Bima Ratna Policy: ਜਾਣੋ ਪ੍ਰੀਮੀਅਮ ਅਤੇ ਰਿਟਰਨ ਸਮੇਤ ਫਾਇਦੇ ਅਤੇ ਨੁਕਸਾਨ ਬਾਰੇ ਅਹਿਮ ਜਾਣਕਾਰੀ

ਬੀਮਾ ਪਾਲਿਸੀ ਅਜਿਹੀ ਸੇਵਿੰਗ ਹੁੰਦੀ ਹੈ ਜੋ ਕਿ ਤੁਹਾਡੇ ਪਰਿਵਾਰ ਨੂੰ ਤੁਹਾਡੀ ਮੌਤ ਤੋਂ ਬਾਅਦ ਆਰਥਿਕ ਮਦਦ ਕਰ ਸਕਦੀ ਹੈ ਪਰ ਹੁਣ ਕਈ ਅਜਿਹੀ ਬੀਮਾ ਪਾਲਿਸੀ ਵੀ ਹਨ ਜੋ ਤੁਹਾਡੇ ਜਿਉਂਦੇ ਹੋਏ ਵੀ ਤੁਹਾਡੇ ਲਈ ਕੰਮ ਕਰਨਗੀਆਂ

 ਬੀਮਾ ਪਾਲਿਸੀ ਅਜਿਹੀ ਸੇਵਿੰਗ ਹੁੰਦੀ ਹੈ ਜੋ ਕਿ ਤੁਹਾਡੇ ਪਰਿਵਾਰ ਨੂੰ ਤੁਹਾਡੀ ਮੌਤ ਤੋਂ ਬਾਅਦ ਆਰਥਿਕ ਮਦਦ ਕਰ ਸਕਦੀ ਹੈ ਪਰ ਹੁਣ ਕਈ ਅਜਿਹੀ ਬੀਮਾ ਪਾਲਿਸੀ ਵੀ ਹਨ ਜੋ ਤੁਹਾਡੇ ਜਿਉਂਦੇ ਹੋਏ ਵੀ ਤੁਹਾਡੇ ਲਈ ਕੰਮ ਕਰਨਗੀਆਂ। ਅੱਜ ਅਸੀਂ ਤੁਹਾਨੂੰ ਅਜਿਹੀ ਹੀ ਇੱਕ ਪਾਲਿਸੀ ਬਾਰੇ ਦੱਸ ਰਹੇ ਹਾਂ, ਜਿਸ ਵਿੱਚ ਤੁਹਾਡੀ ਬਚਤ ਦੇ ਨਾਲ-ਨਾਲ ਮੌਤ ਦੇ ਬਾਅਦ ਵੀ ਲਾਭ ਮਿਲੇਗਾ। LIC Bima Ratna Policy  ਅਜਿਹੀ ਬੀਮਾ ਯੋਜਨਾ ਹੈ ਜੋਕਿ ਸਰਕਾਰ ਦੁਆਰਾ ਇਸ ਸਾਲ ਮਈ ਦੇ ਮਹੀਨੇ ਵਿੱਚ ਸ਼ੁਰੂ ਕੀਤੀ ਗਈ ਸੀ।

1- ਪਹਿਲਾਂ ਮੌਤ ਦੇ ਲਾਭਾਂ ਬਾਰੇ ਜਾਣੋ
ਜੇਕਰ ਤੁਸੀਂ LIC ਦੀ ਬੀਮਾ ਰਤਨ ਪਾਲਿਸੀ ਵਿੱਚ ਨਿਵੇਸ਼ ਕਰਦੇ ਹੋ, ਤਾਂ ਪਾਲਿਸੀ ਦੀ ਮਿਆਦ ਦੇ ਦੌਰਾਨ ਵਿਅਕਤੀ ਦੀ ਮੌਤ ਹੋਣ 'ਤੇ, LIC ਵਲੋਂ ਭੁਗਤਾਨ ਕੀਤਾ ਜਾਵੇਗਾ। ਮੌਤ ਹੋਣ 'ਤੇ, ਤੁਹਾਨੂੰ LIC ਤੋਂ ਮੂਲ ਬੀਮੇ ਦੀ ਰਕਮ ਦਾ 125% ਜਾਂ ਸਾਲਾਨਾ ਪ੍ਰੀਮੀਅਮ ਦਾ 7 ਗੁਣਾ ਤੱਕ, ਜੋ ਵੀ ਵੱਧ ਹੋਵੇ, ਪ੍ਰਾਪਤ ਹੋਵੇਗਾ। ਮੌਤ ਤੇ ਮਿਲਣ ਵਾਲਾ ਪੈਸਾ ਮੌਤ ਦੇ ਦਿਨ ਤੱਕ ਅਦਾ ਕੀਤੇ ਪ੍ਰੀਮੀਅਮਾਂ ਦਾ ਘੱਟੋ-ਘੱਟ 105% ਹੋਵੇਗਾ।

2- ਇਹ ਯੋਜਨਾ ਬਚਾਅ ਲਾਭ (Survival Benefits) ਵੀ ਦਿੰਦੀ ਹੈ
ਤੁਹਾਨੂੰ LIC ਦੀ ਇਸ ਯੋਜਨਾ ਦੇ ਤਹਿਤ ਸਰਵਾਈਵਲ ਲਾਭ ਵੀ ਮਿਲੇਗਾ। ਯਾਨੀ ਜੇਕਰ ਤੁਸੀਂ ਯੋਜਨਾ ਦੀ ਮਿਆਦ ਦੇ ਅੰਤ ਤੱਕ ਜਿੰਦਾ ਹੋ ਤਾਂ ਤੁਹਾਨੂੰ ਇਹ ਲਾਭ ਮਿਲੇਗਾ। ਮੰਨ ਲਓ ਕਿ ਤੁਸੀਂ 15 ਸਾਲਾਂ ਦੀ ਮਿਆਦ ਵਾਲੀ ਯੋਜਨਾ ਲਈ ਹੈ, ਤਾਂ ਤੁਹਾਨੂੰ 13ਵੇਂ ਅਤੇ 14ਵੇਂ ਸਾਲ ਦੇ ਅੰਤ 'ਤੇ ਮੂਲ ਬੀਮੇ ਦੀ ਰਕਮ ਦਾ 25-25% ਭੁਗਤਾਨ ਕੀਤਾ ਜਾਵੇਗਾ। ਇਸੇ ਤਰ੍ਹਾਂ, 20 ਸਾਲਾ ਯੋਜਨਾ ਵਿੱਚ, ਇਹ ਭੁਗਤਾਨ 18ਵੇਂ ਅਤੇ 19ਵੇਂ ਸਾਲ ਦੇ ਅੰਤ ਵਿੱਚ ਕੀਤਾ ਜਾਵੇਗਾ, ਜਦੋਂ ਕਿ 25 ਸਾਲਾ ਯੋਜਨਾ ਵਿੱਚ ਇਹ ਭੁਗਤਾਨ 23ਵੇਂ ਅਤੇ 24ਵੇਂ ਸਾਲ ਦੇ ਅੰਤ ਵਿੱਚ ਕੀਤਾ ਜਾਵੇਗਾ।

3- ਮਿਆਦ ਪੂਰੀ ਹੋਣ ਦਾ 'ਤੇ ਵੀ ਲਾਭ ਮਿਲੇਗਾ
ਜੇਕਰ ਕੋਈ ਬੀਮਾਯੁਕਤ ਦੀ ਮਿਆਦ ਪੂਰੀ ਹੋਣ ਦੀ ਨਿਰਧਾਰਤ ਮਿਤੀ ਤੱਕ ਜਿਉਂਦਾ ਰਹਿੰਦਾ ਹੈ, ਤਾਂ ਉਹ ਮੂਲ ਬੀਮੇ ਦੀ ਰਕਮ ਦਾ 50% ਦਾ ਹੱਕਦਾਰ ਹੋਵੇਗਾ। ਇਸ ਦੇ ਨਾਲ ਕੁਝ ਗਾਰੰਟੀ ਵਾਲਾ ਬੋਨਸ ਵੀ ਦਿੱਤਾ ਜਾਵੇਗਾ। ਇਸ ਤਹਿਤ ਪਹਿਲੇ ਸਾਲ ਤੋਂ ਲੈ ਕੇ 5 ਸਾਲ ਤੱਕ ਹਰ 1000 ਰੁਪਏ 'ਤੇ 50 ਰੁਪਏ ਦਾ ਗਾਰੰਟੀ ਵਾਲਾ ਬੋਨਸ ਮਿਲੇਗਾ। ਛੇਵੇਂ ਤੋਂ ਦਸਵੇਂ ਸਾਲ ਲਈ 55 ਰੁਪਏ ਪ੍ਰਤੀ 1000 ਦੇ ਹਿਸਾਬ ਨਾਲ ਗਾਰੰਟੀਸ਼ੁਦਾ ਬੋਨਸ ਹੋਵੇਗਾ। ਇਸ ਦੇ ਨਾਲ ਹੀ, 11ਵੇਂ ਤੋਂ 25ਵੇਂ ਸਾਲ ਤੱਕ, ਤੁਹਾਨੂੰ 60 ਰੁਪਏ ਪ੍ਰਤੀ 1000 ਰੁਪਏ ਦਾ ਗਾਰੰਟੀਸ਼ੁਦਾ ਬੋਨਸ ਮਿਲੇਗਾ।

ਧਿਆਨ ਵਿੱਚ ਰੱਖਣ ਲਈ ਕੁਝ ਗੱਲਾਂ
ਇਸ ਯੋਜਨਾ ਦੇ ਤਹਿਤ, ਤੁਹਾਨੂੰ ਘੱਟੋ-ਘੱਟ 5 ਲੱਖ ਰੁਪਏ ਦੀ ਬੀਮਾ ਯੋਜਨਾ ਲੈਣੀ ਪੈਂਦੀ ਹੈ, ਜਦੋਂ ਕਿ ਕੋਈ ਵੱਧ ਤੋਂ ਵੱਧ ਯੋਜਨਾ ਨਹੀਂ ਹੈ। ਇਹ ਪਾਲਿਸੀ 15, 20 ਅਤੇ 25 ਸਾਲਾਂ ਦੀ ਮਿਆਦ ਲਈ ਹੋਵੇਗੀ। 15 ਸਾਲ ਦੀ ਪਾਲਿਸੀ 'ਤੇ 11 ਸਾਲ ਲਈ ਪ੍ਰੀਮੀਅਮ ਦੇਣਾ ਹੋਵੇਗਾ, 20 ਸਾਲ ਦੀ ਪਾਲਿਸੀ 'ਤੇ 16 ਸਾਲਾਂ ਲਈ ਪ੍ਰੀਮੀਅਮ ਦੇਣਾ ਹੋਵੇਗਾ, ਜਦਕਿ 25 ਸਾਲ ਦੀ ਪਾਲਿਸੀ 'ਤੇ 21 ਸਾਲਾਂ ਲਈ ਪ੍ਰੀਮੀਅਮ ਦੇਣਾ ਹੋਵੇਗਾ।

ਹੋਰ ਵੇਰਵਿਆਂ ਅਤੇ ਜਾਣਕਾਰੀ ਲਈ LIC ਦੀ ਅਧਿਕਾਰਿਕ ਵੈੱਬਸਾਈਟ  https://licindia.in/Products/Insurance-Plan/LIC-s-Bima-Ratna-(Plan-No-864,-UIN-No-512N345V01) ਤੇ ਕਲਿੱਕ ਕਰੋ। 

Get the latest update about benefits of LIC Bima Ratna Policy, check out more about LIC Bima Ratna Policy benefits saving, LIC Bima Ratna Policy, lic of India & lic

Like us on Facebook or follow us on Twitter for more updates.