ਖੁਸ਼ਖਬਰੀ : LIC ਨੇ ਗਾਹਕਾਂ ਨੂੰ ਦਿੱਤਾ ਇਹ ਵੱਡਾ ਤੋਹਫਾ

ਐੱਲ. ਆਈ. ਸੀ. ਨੇ ਉਨ੍ਹਾਂ ਪਾਲਿਸੀ ਧਾਰਕਾਂ ਨੂੰ ਵੱਡੀ ਰਾਹਤ ਦਿੱਤੀ ਹੈ ਜੋ ਆਪਣਾ ਪ੍ਰੀਮੀਅਮ ਦੋ ਸਾਲ ਤੋਂ ਵੱਧ ਸਮੇਂ ਤੋਂ ਨਹੀਂ ...

ਨਵੀਂ ਦਿੱਲੀ — ਐੱਲ. ਆਈ. ਸੀ. ਨੇ ਉਨ੍ਹਾਂ ਪਾਲਿਸੀ ਧਾਰਕਾਂ ਨੂੰ ਵੱਡੀ ਰਾਹਤ ਦਿੱਤੀ ਹੈ ਜੋ ਆਪਣਾ ਪ੍ਰੀਮੀਅਮ ਦੋ ਸਾਲ ਤੋਂ ਵੱਧ ਸਮੇਂ ਤੋਂ ਨਹੀਂ ਭਰ ਭਰ ਰਹੇ ਸਨ ਤੇ ਜਿਨ੍ਹਾਂ ਦੀ ਪਾਲਿਸੀ ਲੈਪਸਡ ਹੋ ਗਈ ਸੀ। ਐੱਲਆਈਸੀ ਅਨੁਸਾਰ ਜਿਨ੍ਹਾਂ ਗਾਹਕਾਂ ਨੇ ਦੋ ਸਾਲ ਤੋਂ ਆਪਣਾ ਪ੍ਰੀਮੀਅਮ ਨਹੀਂ ਭਰਿਆ ਹੈ ਤੇ ਜਿਨ੍ਹਾਂ ਦੀ ਪਾਲਿਸੀ ਲੈਪਸ ਹੋ ਗਈ ਹੈ, ਹੁਣ ਉਹ ਵੀ ਪਾਲਿਸੀ ਨੂੰ ਫਿਰ ਤੋਂ ਚਾਲੂ ਕਰਵਾ ਸਕਦੇ ਹਨ। ਭਾਰਤੀ ਜੀਵਨ ਬੀਮਾ ਨਿਗਮ ਨੇ ਆਪਣੇ ਬਿਆਨ 'ਚ ਕਿਹਾ ਹੈ ਕਿ ਉਹੀ ਪਾਲਿਸੀਆਂ ਜਿਨ੍ਹਾਂ ਨੂੰ ਲੈਪਸਡ ਹੋਏ ਦੋ ਸਾਲ ਤੋਂ ਵੱਧ ਹੋ ਚੁੱਕੇ ਹਨ ਤੇ ਜਿਨ੍ਹਾਂ ਨੂੰ ਰਿਵਾਇਵ ਕਰਾਉਣ ਦੀ ਆਗਿਆ ਪਹਿਲਾਂ ਨਹੀਂ ਸੀ, ਉਨ੍ਹਾਂ ਨੂੰ ਹੁਣ ਚਾਲੂ ਕਰਵਾਇਆ ਜਾ ਸਕਦਾ ਹੈ। ਐੱਲਆਈਸੀ ਨੇ ਇਸ ਲਈ 30 ਨਵੰਬਰ 2019 ਦਾ ਸਮਾਂ ਤੈਅ ਕੀਤਾ ਹੈ ਤਾਂ ਕਿ ਜ਼ਿਆਦਾ ਗਾਹਕ ਇਸ ਦਾ ਲਾਭ ਲੈ ਸਕਣ।

ਦੱਸ ਦੱਈਏ ਕਿ 1 ਜਨਵਰੀ 2014 ਤੋਂ ਪ੍ਰਭਾਵ 'ਚ ਆਏ ਆਈਆਰਡੀਏਆਈ ਪ੍ਰਾਡਕਟ ਰੈਗੂਲੇਸ਼ਨ 2013 ਅਨੁਸਾਰ ਜਿਸ ਤੈਅ ਤਾਰੀਖ ਨੂੰ ਪਾਲਿਸੀ ਧਾਰਕ ਪ੍ਰੀਮੀਅਮ ਨਹੀਂ ਭਰਦੇ ਹਨ ਉਸ ਦੋ ਸਾਲ ਤਕ ਉਹ ਪਾਲਿਸੀ ਫਿਰ ਤੋਂ ਚਾਲੂ ਕਰਵਾ ਸਕਦੇ ਸਨ। ਇਸ ਤੋਂ ਪਹਿਲਾਂ ਅਜਿਹੀਆਂ ਸਾਰੀਆਂ ਪਾਲਿਸੀਆਂ ਜੋ ਦੋ ਸਾਲ ਤੋਂ ਵੱਧ ਸਮੇਂ ਤੋਂ ਪ੍ਰੀਮੀਅਮ ਨਾ ਦੇਣ ਕਾਰਨ ਲੈਪਸਡ ਹੋ ਚੁੱਕੀਆਂ ਹਨ ਉਨ੍ਹਾਂ ਨੂੰ ਦੋ ਸਾਲ ਬਾਅਦ ਫਿਰ ਤੋਂ ਚਾਲੂ ਨਹੀਂ ਕਰਵਾਇਆ ਜਾ ਸਕਦਾ ਸੀ। ਐੱਲਆਈਸੀ ਦੇ ਪ੍ਰਬੰਧ ਨਿਰਦੇਸ਼ਕ ਵਿਪਿਨ ਆਨੰਦ ਨੇ ਕਿਹਾ ਸੀ ਕਿ ਕੋਈ ਅਜਿਹਾ ਉਦਾਹਰਣ ਦੇਖਣ ਨੂੰ ਮਿਲਦਾ ਹੈ ਕਿ ਕੋਈ ਪਾਲਿਸੀ ਧਾਰਕ ਪ੍ਰੀਮੀਅਮ ਦਾ ਪੇਮੈਂਟ ਨਹੀਂ ਦੇ ਪਾਉਂਦੇ ਤੇ ਇਸ ਕਾਰਨ ਪਾਲਿਸੀ ਲੈਪਸ ਹੋ ਜਾਂਦੀ ਹੈ। ਇਹ ਹਮੇਸ਼ਾ ਦੀ ਤਰ੍ਹਾਂ ਇਕ ਚੰਗੀ ਗੱਲ ਇਹ ਹੈ ਕਿ ਲੋਕ ਆਪਣੀ ਪਾਲਿਸੀ ਨੂੰ ਫਿਰ ਤੋਂ ਚਾਲੂ ਕਰਾਉਣ ਨਾ ਕਿ ਪੁਰਾਣੀ ਪਾਲਿਸੀ ਨੂੰ ਛੱਡ ਕੇ ਨਵੀਂ ਪਾਲਿਸੀ ਲੈਣ।

ਵਿਕੀਪੀਡੀਆ ਨੇ ਸ਼ੁਰੂ ਕੀਤੀ ਨਵੀਂ ਸੋਸ਼ਲ ਸਾਈਟ, ਫੇਸਬੁੱਕ ਤੇ ਟਵਿੱਟਰ ਨੂੰ ਮਿਲੇਗੀ ਕੜੀ ਟੱਕਰ

 

Get the latest update about News In Punjabi, check out more about True Scoop News, Business News, LIC Customers & Policy Lapsed

Like us on Facebook or follow us on Twitter for more updates.