ਕੋਰੋਨਾ ਵੈਕਸੀਨ ਲਗਵਉਣ ਤੋਂ ਪਹਿਲਾ ਰੱਖੋ ਇਹਨਾ ਗੱਲਾਂ ਦਾ ਧਿਆਨ

ਦੇਸ਼ਭਰ ਵਿਚ 1 ਮਈ ਵੈਕਸੀਨੇਸ਼ਨ, ਦਾ ਤੀਸਰਾ ਪੜਾਅ ਸ਼ੁਰੂ ਹੋ ਰਿਹਾ ਹੈ। ਹੁਣ 18 ਸਾਲ ਤੋਂ ਆਧਿਕ.........

ਦੇਸ਼ਭਰ ਵਿਚ 1 ਮਈ ਵੈਕਸੀਨੇਸ਼ਨ, ਦਾ ਤੀਸਰਾ ਪੜਾਅ ਸ਼ੁਰੂ ਹੋ ਰਿਹਾ ਹੈ। ਹੁਣ 18 ਸਾਲ ਤੋਂ ਆਧਿਕ ਉਮਰ ਦੇ ਲੋਕਾਂ ਨੂੰ ਵੈਕਸੀਨ ਦਿਤੀ ਜਾਵੇਗੀ।  ਭਾਰਤ ਵਿਚ ਹੁਣ ਤੱਕ 1.63 ਕਰੋੜ ਲੋਕਾਂ ਨੂੰ ਵੈਕਸੀਨੇਸ਼ਨ ਲੱਗ ਚੁੱਕੀ ਹੈ। ਜ਼ਿਆਦਾ ਤਰ ਲੋਕਾਣ ਨੂੰ ਵੈਕਸੀਨੇਸ਼ਨ ਲੱਗਾਣ ਵਿਚ ਦਿਕਤ ਹੋ ਰਹੀ ਹੈ। ਜਦਕਿ ਕੁੱਝ ਮਾਮਲਿਆ ਵਿਚ ਲੋਕਾਂ ਨੂੰ ਹਲਕੇ ਸਾਈਡ ਇਫੈਕਟ ਵੀ ਮਹਿਸੂਸ ਹੋ ਰਹੇ ਹਨ।

ਮਹਾਰਾਸ਼ਟਰ ਵਿਚ ਕੋਵਿਡ19 ਟਾਸਕ ਫੋਰਸ ਦੇ ਮੈਂਬਰ ਡਾ. ਸ਼ਾਸ਼ਾਕ ਜੋਸ਼ੀ ਨੇ ਭਾਰਤ ਬਾਓਟੈਂਕ ਦੀ ਕੋਵੈਕਸੀਨ ਅਤੇ ਸੀਰਮ ਇੰਸਟਿਊਟ ਆਫ ਇੰਡੀਆ ਦੀ ਕੋਵੀਸ਼ੀਲਡ ਦੋਨੋ ਹੀ ਸੁਰਖਿਤ ਦੱਸੀਆ ਜਾ ਰਹੀ ਹਨ। ਬਹੁਤ ਘੱਟ ਮਾਮਲੇ ਹਨ ਕਿ ਸਾਈਡ ਇਫੈਕਟ ਦਿਖਾਈ ਦਿਤੇ ਹੋਣ। ਇਸ ਤਰ੍ਹਾਂ ਦੇ ਸਾਈਡ ਇਫੈਕਟ ਨਾ ਸਿਰਫ ਵੈਕਸੀਨ ਵਿਚ ਦਿਖਾਈ ਦੇ ਰਹੇ ਹਨ, ਬਲਕਿ ਕਈ ਵੈਕਸੀਨ ਵਿਚ ਵੀ ਨਜਰ ਆ ਰਹੇ ਹਨ।

ਐਕਪਰਟ ਦੇ ਅਨੁਸਾਰ ਵੈਕਸੀਨ ਲੈਣ ਤੋਂ ਪਹਿਲਾ ਕੁੱਝ ਗੱਲਾਂ ਦਾ ਧਿਆਨ ਰੱਖਣਾ ਹੋਵੇਗਾ।

ਜੇਕਰ ਤਹਾਨੂੰ ਕਿਸੀ ਦਵਾਈ ਤੋ ਐਲਰਜੀ ਹੈ ਤਾਂ ਇਸ ਬਾਰੇ ਵਿਚ ਡਾਕਟਰ ਤੋਂ ਸਪਸ਼ਟ ਸਲਾਹ ਲੋਵੋ। ਅਤੇ CBC, CRP, IGE,  ਬੱਲਡ ਲੈਵਲ ਦੀ ਜਾਂਚ ਕਰੋ।
ਵੈਕਸੀਨ ਲੈਣ ਤੋਂ ਪਹਿਲਾ ਚੰਗੀ ਤਰ੍ਹਾਂ ਨਾਲ ਖਾਣਾ ਖਾਓ। ਵੈਕਸੀਨ ਲੈਣ ਤੋਂ ਪਹਿਲਾ ਰਿਲੈਕਸ ਰਹਿਣ ਦੀ ਕੋਸ਼ਿਸ਼ ਕਰੋ। ਬਹੁਤ ਜ਼ਿਆਦਾ ਘਬਰਾਓ ਨਹੀ।
ਜੇਕਰ ਤਹਾਨੂੰ ਡਾਈਬੀਟਿਜ ਜਾ ਬੱਲਡ ਪ੍ਰੈਸ਼ਰ ਦੀ ਸੱਮਸਿਆ ਹੈ ਤਾ ਡਾਕਟਰ ਦੀ ਸਲਾਹ ਲੋਵੋ। ਕੈਂਸਰ ਮਰੀਜ ਬਿਨਾ ਸਲਾਹ ਤੋਂ ਵੈਕਸੀਨ ਨਾ ਲੈਣ।
ਜਿਹਨਾਂ ਲੋਕੋ ਨੂੰ ਕੋਵਿਡ19 ਦਾ ਇਲਾਜ ਚੱਲ ਰਿਹਾ ਹੈ ਉਹ ਵੈਕਸੀਨ ਦਾ ਪਹਿਲਾ ਡੋਜ ਲੈਣ ਪਰ ਦੂਸਰਾ ਡੋਜ ਟਾਲ ਦੇਣ।

ਵੈਕਸੀਨ ਦੇ ਬਾਅਦ ਕੀ ਨਹੀਂ ਕਰਨਾ ਚਾਹੀਦਾ
ਵੈਕਸੀਨ ਦੇ ਤਰੁੰਤ ਬਾਅਦ ਘਰ ਨਾ ਵਾਪਸ ਆਓ, ਕੁੱਝ ਸਮੇਂ ਹਸਪਤਾਲ ਵਿਚ ਇੰਤਜਾਰ ਕਰੋ।
ਇੰਜੈਕਸ਼ਨ ਵਾਲੇ ਹਿਸੇ ਉਤੇ ਦਰਦ ਆਮ ਗੱਲ ਹੈ। ਇਸ ਲਈ ਘਬਰਾਓ ਨਹੀਂ, ਚੰਗੇ ਖਾਣੇ ਦਾ ਸੇਵਨ ਕਰੋ, ਸਾਫ ਸਫਾਈ ਦਾ ਵਿਸ਼ੇਸ਼ ਧਿਆਨ ਰੱਖੋ।
ਐਲਕੋਹਲ ਤੋਂ ਦੂਰ ਰਹੋਂ, ਪੁਸ਼ਟਿਕ ਭੋਜਨ ਖਾਓ, ਪੂਰੀ ਨੀਦ ਲਓ।
ਆਪਣੀ ਇੰਮਿਊਨਿਟੀ ਵਧਾਉਣ ਦਾ ਧਿਆਨ ਰੱਖੋ, ਮਾਸਕ, ਹੈੱਡ ਵਾਸ਼, ਸਾਪ-ਸਾਫਾਈ ਨਾਲ ਖੁਦ ਨੂੰ ਕੋਰੋਨਾ ਤੋਂ ਦੂਰ ਰੱਖੋਂ। Get the latest update about india, check out more about vaccination, and don ts, side effects & True scoop

Like us on Facebook or follow us on Twitter for more updates.