ਕੋਰੋਨਾ ਦਾ ਅਸਰ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਇਸ ਦੇ ਡੈਲਟਾ ਵੇਰੀਐਂਟ ਤੋਂ ਲੋਕਾਂ ਨੇ ਕਿਸੇ ਤਰ੍ਹਾਂ ਆਪਣਾ ਬਚਾਅ ਕੀਤਾ ਸੀ ਪਰ ਇਕ ਵਾਰ ਫਿਰ ਕੋਰੋਨਾ ਨੇ ਆਮ ਲੋਕਾਂ ਦੀ ਜ਼ਿੰਦਗੀ 'ਚ ਤੇਜ਼ੀ ਨਾਲ ਦਸਤਕ ਦਿੱਤੀ ਹੈ। ਇਸ ਵਾਰ ਕੋਰੋਨਾ ਡੈਲਟਾ ਵੇਰੀਐਂਟ ਨਾਲੋਂ ਨਵੇਂ ਅਤੇ ਜ਼ਿਆਦਾ ਘਾਤਕ ਰੂਪ ਵਿਚ ਵਾਪਸ ਆਇਆ ਹੈ, ਜਿਸ ਨੂੰ ਵਿਗਿਆਨੀਆਂ ਨੇ ਓਮਿਕਰੋਨ ਵੇਰੀਐਂਟ ਦਾ ਨਾਂ ਦਿੱਤਾ ਹੈ। ਓਮਿਕਰੋਨ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਦੱਖਣੀ ਅਫਰੀਕਾ ਵਿੱਚ ਹੋਈ ਸੀ। ਪਰ ਹੁਣ ਇਸ ਦੇ ਕਈ ਮਾਮਲੇ ਭਾਰਤ ਵਿੱਚ ਵੀ ਦੇਖਣ ਨੂੰ ਮਿਲ ਰਹੇ ਹਨ। ਭਾਰਤ ਦੇ ਬਹੁਤ ਸਾਰੇ ਰਾਜ ਜਿਵੇਂ ਕਿ ਦਿੱਲੀ, ਮਹਾਰਾਸ਼ਟਰ ਅਤੇ ਕੇਰਲ ਵਿੱਚ ਓਮਿਕਰੋਨ ਦੇ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਦੱਖਣੀ ਅਫਰੀਕਾ ਵਿੱਚ, ਓਮਿਕਰੋਨ ਵੇਰੀਐਂਟ ਦੇ ਸਭ ਤੋਂ ਵੱਧ ਲੱਛਣ ਬੱਚਿਆਂ ਅਤੇ ਨੌਜਵਾਨਾਂ ਵਿੱਚ ਦੇਖੇ ਜਾਂਦੇ ਹਨ। ਓਮਿਕਰੋਨ ਵਿੱਚ ਹਲਕੇ ਤੋਂ ਗੰਭੀਰ ਲੱਛਣ ਹੋਣ ਦੀ ਰਿਪੋਰਟ ਕੀਤੀ ਗਈ ਹੈ, ਜਿਸ ਨਾਲ ਬੱਚਿਆਂ ਨੂੰ ਕਈ ਦਿਨਾਂ ਤੱਕ ਹਸਪਤਾਲ ਵਿੱਚ ਦਾਖਲ ਹੋਣਾ ਪੈਂਦਾ ਹੈ। ਅੱਜ ਅਸੀਂ ਤੁਹਾਨੂੰ ਬੱਚਿਆਂ ਅਤੇ ਵੱਡਿਆਂ ਵਿੱਚ Omicron ਵੇਰੀਐਂਟ ਦੇ ਲੱਛਣਾਂ ਬਾਰੇ ਦੱਸਣ ਜਾ ਰਹੇ ਹਾਂ। ਤਾਂ ਆਓ ਜਾਣਦੇ ਹਾਂ ਇਸ ਬਾਰੇ...
ਇਹ ਲੱਛਣ ਬੱਚਿਆਂ ਵਿਚ ਦੇਖੇ ਜਾ ਸਕਦੇ ਹਨ
ਦੱਖਣੀ ਅਫਰੀਕਾ ਵਿੱਚ ਹੁਣ ਤੱਕ ਸਾਹਮਣੇ ਆਏ ਓਮਿਕਰੋਨ ਦੇ ਕੇਸਾਂ ਵਿੱਚ ਬੱਚਿਆਂ ਦੀ ਗਿਣਤੀ ਜ਼ਿਆਦਾ ਹੈ। ਆਮ ਤੋਂ ਲੈ ਕੇ ਗੰਭੀਰ ਤੱਕ ਬਹੁਤ ਸਾਰੇ ਬੱਚਿਆਂ ਵਿਚ ਓਮਿਕਰੋਨ ਦੇ ਕਈ ਤਰ੍ਹਾਂ ਦੇ ਲੱਛਣ ਦੇਖੇ ਗਏ ਹਨ। ਸਿਹਤ ਮਾਹਿਰਾਂ ਮੁਤਾਬਕ, 'ਹਸਪਤਾਲਾਂ 'ਚ ਆਉਣ ਵਾਲੇ ਬੱਚਿਆਂ 'ਚ ਕੋਰੋਨਾ ਦੇ ਹਲਕੇ ਲੱਛਣਾਂ ਤੋਂ ਲੈ ਕੇ ਗੰਭੀਰ ਲੱਛਣ ਵੀ ਦੇਖਣ ਨੂੰ ਮਿਲ ਰਹੇ ਹਨ, ਜਿਸ ਕਾਰਨ ਉਹ ਜ਼ਿਆਦਾ ਬਿਮਾਰ ਹੋ ਰਹੇ ਹਨ ਅਤੇ ਉਨ੍ਹਾਂ ਨੂੰ ਹਸਪਤਾਲ 'ਚ ਆਕਸੀਜਨ, ਸਪੋਰਟਿਵ ਥੈਰੇਪੀ ਵੀ ਦਿੱਤੀ ਜਾ ਰਹੀ ਹੈ।
ਇਸ ਦੇ ਨਾਲ ਹੀ ਬੱਚਿਆਂ ਦੇ ਅੰਦਰ ਓਮਿਕਰੋਨ ਦੇ ਕਈ ਲੱਛਣ ਦਿਖਾਈ ਦੇ ਰਹੇ ਹਨ। ਤੇਜ਼ ਬੁਖਾਰ, ਲੰਮੀ ਖੰਘ, ਥਕਾਵਟ, ਸਿਰ ਦਰਦ, ਗਲੇ ਵਿੱਚ ਖਰਾਸ਼ ਅਤੇ ਭੁੱਖ ਨਾ ਲੱਗਣਾ ਵਰਗੀਆਂ ਸਮੱਸਿਆਵਾਂ ਦੇਖੀ ਜਾ ਸਕਦੀ ਹੈ। ਇਸ ਕਾਰਨ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਹਸਪਤਾਲ ਦਾਖਲ ਕਰਵਾਇਆ ਜਾ ਰਿਹਾ ਹੈ।
ਇਹ ਲੱਛਣ ਬਜ਼ੁਰਗਾਂ ਅਤੇ ਨੌਜਵਾਨਾਂ ਵਿਚ ਦੇਖੇ ਜਾ ਸਕਦੇ ਹਨ
ਬੱਚਿਆਂ ਦੇ ਨਾਲ-ਨਾਲ, Omicron ਦਾ ਇਹ ਰੂਪ ਬਹੁਤ ਸਾਰੇ ਨੌਜਵਾਨਾਂ ਅਤੇ ਬਾਲਗਾਂ ਵਿੱਚ ਵੀ ਕਈ ਲੱਛਣ ਦਿਖਾ ਰਿਹਾ ਹੈ। ਉਨ੍ਹਾਂ ਨੂੰ ਤੇਜ਼ ਬੁਖਾਰ, ਥਕਾਵਟ ਅਤੇ ਗਲੇ ਵਿੱਚ ਖਰਾਸ਼ ਵਰਗੀਆਂ ਸਮੱਸਿਆਵਾਂ ਵੀ ਹੁੰਦੀਆਂ ਹਨ। ਮਾਹਿਰਾਂ ਅਨੁਸਾਰ ਓਮਿਕਰੋਨ ਦੇ ਇਹ ਲੱਛਣ ਟੀਕੇ ਦੀ ਘਾਟ ਕਾਰਨ ਬੱਚਿਆਂ ਅਤੇ ਕੁਝ ਨੌਜਵਾਨਾਂ ਵਿੱਚ ਦਿਖਾਈ ਦੇ ਰਹੇ ਹਨ।
ਇਨ੍ਹਾਂ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕਰੋ
ਕੋਰੋਨਾ ਵਾਇਰਸ ਅਤੇ ਇਸ ਦੇ ਨਵੇਂ ਵੇਰੀਐਂਟ ਓਮਿਕਰੋਨ ਦੇ ਕਈ ਲੱਛਣ ਹਨ, ਜਿਨ੍ਹਾਂ ਨੂੰ ਸਾਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ। ਲੱਛਣਾਂ ਵਿੱਚ ਗਲੇ ਵਿੱਚ ਖਰਾਸ਼, ਖੰਘ ਅਤੇ ਜ਼ੁਕਾਮ, ਮਾਸਪੇਸ਼ੀਆਂ ਵਿੱਚ ਦਰਦ, ਅਤੇ ਬਹੁਤ ਜ਼ਿਆਦਾ ਥਕਾਵਟ ਸ਼ਾਮਲ ਹਨ। ਇਸ ਲਈ, ਜਿਵੇਂ ਹੀ ਇਹ ਲੱਛਣ ਦਿਖਾਈ ਦਿੰਦੇ ਹਨ, ਤੁਰੰਤ ਆਪਣੇ ਡਾਕਟਰ ਨਾਲ ਸੰਪਰਕ ਕਰੋ।