ਕੋਰੋਨਾ ਮਹਾਂਮਾਰੀ ਦੀ ਦੂਸਰੀ ਲਹਿਰ ਨੂੰ ਰੋਕਣ ਲਈ ਲੋਕ ਆਪਣੇ ਘਰਾਂ ਵਿਚ ਨਵੇਂ ਨਵੇਂ ਨੁਖਸੇ ਆਪਣਾ ਰਹੇ ਹਨ। ਕਈ ਤਰ੍ਹਾਂ ਦੀਆ ਵੀਡੀਓ ਵੀ ਵਾਇਰਲ ਹੋ ਰਹੀਆ ਹਨ। ਪਰ ਕੋਈ ਵੀ ਨੁਖਸਾ ਵਰਤਣ ਤੋਂ ਪਹਿਲਾ ਇਹ ਜਾਣ ਲਓ ਕਿ ਤੁਹਾਡੀ ਸਿਹਤ ਉੱਤੇ ਕਿ ਅਸਰ ਪਾਵੇਗਾ। ਕਿਉਂਕਿ ਕੁੱਝ ਚੀਜ਼ਾਂ ਤੁਹਾਡੀ ਸਿਹਤ ਉਤੇ ਜਾਨਲੇਵਾ ਅਸਰ ਪਾ ਸਕਦੀਆਂ ਹਨ। ਇਸ ਲਈ ਉਪਚਾਰ ਦੇ ਲਈ ਕਿਸੀ ਵੀ ਤਰ੍ਹਾਂ ਦੀ ਚੀਜ਼ ਦਾ ਇਸੇਤਮਾਲ ਕਰਨ ਤੋਂ ਪਹਿਲਾ ਡਾਕਟਰ ਦੀ ਸਲਾਹ ਜ਼ਰੂਰ ਲੈ ਲਓ। ਅੱਜਕੱਲ ਸੋਸ਼ਲ ਮੀਡੀਆ ਉਤੇ ਇਕ ਵੀਡੀਓ ਬਹੁਤ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਵਿਚ ਦਾਵਾ ਕੀਤਾ ਗਿਆ ਹੈ, ਕਿ ਨੱਕ ਵਿਚ ਨਿੰਬੂ ਦਾ ਰਸ ਪਾਉਣ ਨਾਲ ਕੋਰੋਨਾ ਵਾਇਰਸ ਜਲਦ ਖਤਮ ਹੋ ਜਾਏਗਾ। ਇਹ ਵੀਡੀਓ ਇਸ ਸਮੇਂ ਵਿਚ ਵਾਇਰਲ ਹੋ ਰਿਹਾ ਹੈ ਜਦੋਂ ਕਿ ਦੇਸ਼ ਵਿਚ ਕੋਰੋਨਾ ਵਾਇਰਸ ਦੇ ਰਿਕਰਡ ਨਵੇਣ ਮਾਮਲੇ ਦਰਜ ਕੀਤੇ ਜਾ ਰਹੇ ਹਨ। ਸੋਚਣ ਵਾਲੀ ਗੱਲ ਇਹ ਹੈ ਕਿ ਦੇਸ਼ ਦੇ ਤਮਾਮ ਸੂਬਿਆ ਵਿਚ ਵੈਕਸੀਨ ਲਗਾਈ ਜਾ ਰਹੀ ਹੈ। ਪਰ ਕਿ ਇਦਾਂ ਹੋ ਸਕਦਾ ਹੈ ਕਿ ਸਿਰਫ ਨਿੰਬੂ ਨਾਲ ਹੀ ਕੋਰੋਨਾ ਵਾਇਰਸ ਠੀਕ ਹੋ ਜਾਵੇ।
ਜਾਣੋਂ ਕਿ ਹੈ ਇਹ ਦਾਅਵਾ
ਸੋਸ਼ਲ ਮੀਡੀਆ ਉਤੇ ਇਕ ਵੀਡੀਓ ਵਿਚ ਦਾਵਾ ਹੈ ਕਿ ਨਿੰਬੂ ਦੇ ਰਸ ਨੂੰ ਨੱਕ ਵਿਚ ਪਾਉਣ ਨਾਲ ਕੋਰੋਨਾ ਵਾਇਰਸ ਠੀਕ ਹੋ ਜਾਦਾ ਹੈ। ਇਹ ਵੀਡੀਓ ਤਿਲਕਧਾਰੀ ਸਾਧੂ ਨੇ ਸ਼ੇਅਰ ਕੀਤੀ ਹੈ। ਇਸ ਵਿਚ ਉਹ ਦੱਸ ਰਹੇ ਹਨ ਕਿ 5 ਸੇਕੈਂਡ ਦੇ ਅੰਦਰ ਹੀ ਤੁਹਾਡਾ ਗਲਾ, ਨੱਕ, ਕੰਨ ਅਤੇ ਸਰੀਰ ਸ਼ੁੱਧ ਹੋ ਜਾਵੇਗਾ। ਉਹਨਾ ਨੇ ਕਿਹਾ ਕਿ ਇਸ ਨੁਖਸੇ ਨੂੰ ਵਰਤਣ ਨਾਲ ਮੈਂ ਕਿਸੀ ਨੂੰ ਮਰਦੇ ਹੋਏ ਨਹੀਂ ਵੇਖਿਆ। ਇਹ ਉਪਾਅ ਸਰੀਰ ਲਈ ਰਾਮਬਾਣ ਹੈ।
ਜਾਣੋ ਨੱਕ ਵਿਚ ਨਿੰਬੂ ਪਾਣ ਦੀ ਸੱਚਾਈ
ਇਹ ਇਕ ਫਰਜ਼ੀ ਖਬਰ ਹੈ, ਇਸ ਨਿਊਜ ਨੂੰ ਨਿਪਟਾਣ ਲਈ ਪੀਆਈਬੀ ਨੇ ਕੇਂਦਰ ਸਰਕਾਰ ਨੇ ਮੰਤਰਾਲੇ, ਵਿਭਾਗਾਂ ਨੂੰ ਇਸ ਖਬਰ ਦੀ ਸਚਾਈ ਦੀ ਜਾਂਚ ਕਰਨ ਲਈ ਟੀਮ ਤਿਆਰ ਕਰ ਦਿਤੀ ਹੈ। ਪੀਆਈਬੀ ਫੈਕਟ ਚੇਕ ਟੀਮ ਨੇ ਇਸਦੀ ਪੂਰੀ ਜਾਂਚ ਆਪਣੇ ਟਵਿਟਰ ਹੈੱਡਲ ਉਤੇ ਸ਼ੇਅਰ ਕੀਤੀ ਹੈ। ਪੀਆਈਬੀ ਟੀਮ ਨੇ ਜਾਂਚ ਵਿਚ ਇਹ ਦਾਵਾ ਕਿਤਾ ਕਿ ਇਹ ਫਰਜ਼ੀ ਵੀਡੀਓ ਹੈ। ਇਸ ਦਾ ਕੋਈ ਵਿਗਿਆਨਿਕ ਆਧਾਰ ਨਹੀਂ ਹੈ।
Get the latest update about lifestyle, check out more about true scoop news, know the truth of this claim, the nose & lemon juice
Like us on Facebook or follow us on Twitter for more updates.