Romance Karne Ke Fayde : ਰੋਜ਼ਾਨਾ ਰੋਮਾਂਸ ਕਰਨ ਨਾਲ ਸਰੀਰ ਨੂੰ ਮਿਲਦੇ ਹਨ ਕਈ ਕਮਾਲ ਦੇ ਫਾਇਦੇ, ਜਾਣੋ ਇਸ ਬਾਰੇ

ਸ਼ਾਦੀ-ਸ਼ੁਦਾ ਜੀਵਨ 'ਚ ਜੋੜਿਆ ਵਿਚ ਪਿਆਰ ਤੇ ਰੋਮਾਂਸ ਦਾ ਹੋਣਾ ਆਮ ਜਿਹੀ ਗੱਲ ਹੈ। ਵਿਆਹ.............

ਸ਼ਾਦੀ-ਸ਼ੁਦਾ ਜੀਵਨ 'ਚ ਜੋੜਿਆ ਵਿਚ ਪਿਆਰ ਤੇ ਰੋਮਾਂਸ ਦਾ ਹੋਣਾ ਆਮ ਜਿਹੀ ਗੱਲ ਹੈ। ਵਿਆਹ ਤੋਂ ਬਾਅਦ ਕੁਝ ਜੋੜੇ ਰੋਜ਼ਾਨਾ ਰੋਮਾਂਸ ਕਰਨਾ ਪਸੰਦ ਕਰਦੇ ਹਨ ਜਦਕਿ ਕੁਝ ਅਜਿਹੇ ਲੋਕ ਵੀ ਹਨ ਰੋਜ਼ ਤਾਂ ਨਹੀਂ ਪਰ ਹਫਤੇ ਵਿਚ 2 ਜਾਂ 3 ਵਾਰ ਫਿਜ਼ੀਕਲ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਰੋਮਾਂਸ ਕਰਨਾ ਸਿਹਤ ਲਈ ਕਾਫੀ ਫਾਇਦੇਮੰਦ ਸਾਬਤ ਹੁੰਦਾ ਹੈ। ਪਾਰਟਨਰ ਨਾਲ ਰੋਜ਼ਾਨਾ ਫਿਜ਼ੀਕਲ ਸੰਬੰਧ ਬਣਾਉਣ ਨਾਲ ਸਿਹਤ ਚੰਗੀ ਰਹਿੰਦੀ ਹੈ। 

ਅਜਿਹੇ 'ਚ ਅੱਜ ਅਸੀਂ ਤੁਹਾਨੂੰ ਰੋਜ਼ਾਨਾ ਰੋਮਾਂਸ ਕਰਨ ਦੇ ਫਾਇਦਿਆਂ ਬਾਰੇ,  ਆਓ ਜਾਣੀਏ

ਇਕ ਖੋਜ ਮੁਤਾਬਕ, ਰੋਮਾਂਸ ਕਰਨਾ ਜਾਂ ਫਿਜ਼ੀਕਲ ਰਿਲੇਸ਼ਨ ਬਣਾਉਣਾ ਇਕ ਚੰਗੀ ਐਕਸਰਸਾਈਜ਼ ਹੁੰਦੀ ਹੈ। ਇਸ ਨਾਲ ਸਰੀਰ ਵਿਚ ਐਨਰਜੀ ਆਉਂਦੀ ਹੈ, ਨਾਲ ਹੀ ਮੋਟਾਪਾ ਵੀ ਘੱਟ ਹੁੰਦਾ ਹੈ। ਫਿਜ਼ੀਕਲ ਰਿਲੇਸ਼ਨ ਬਣਾਉਣ ਨਾਲ ਲਗਪਗ 7500 ਕੈਲੋਰੀ ਬਰਨ ਕੀਤੀ ਜਾ ਸਕਦੀ ਹੈ।

ਫਿਜ਼ੀਕਲ ਹੋਣ ਨਾਲ ਸਰੀਰ ਵਿਚ ਆਕਸੀਟਾਸਿਨ ਤੇ ਐਂਡ੍ਰੋਫਿਨ ਵਰਗੇ ਤੱਤਾਂ ਦਾ ਨਿਰਮਾਣ ਹੁੰਦਾ ਹੈ ਜਿਸ ਨਾਲ ਤਣਾਅ ਅਤੇ ਥਕਾਨ ਦੂਰ ਹੋ ਜਾਂਦੀ ਹੈ।

ਰੋਮਾਂਸ ਕਰਨ ਨਾਲ ਦਿਲ ਨਾਲ ਸੰਬੰਧਤ ਬਿਮਾਰੀ ਹੋਣ ਦਾ ਵੀ ਖ਼ਤਰਾ ਘੱਟ ਹੁੰਦਾ ਹੈ। ਇਸ ਦੇ ਨਾਲ ਹੀ ਇਸ ਨਾਲ ਬਲੱਡ ਸਰਕੂਲੇਸ਼ਨ ਵੀ ਸਹੀ ਰਹਿੰਦਾ ਹੈ।

ਫਿਜ਼ੀਕਲ ਰਿਲੇਸ਼ਨ ਬਣਾਉਣ ਨਾਲ ਸਰੀਰ ਵਿਚ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਦੀ ਹੈ। ਇਸਦੇ ਨਾਲ ਹੀ ਇਸ ਨਾਲ ਜੋੜਾਂ ਦਾ ਦਰਦ ਤੇ ਮਾਈਗ੍ਰੇਨ ਸੰਬੰਧੀ ਸਮੱਸਿਆ ਤੋਂ ਵੀ ਰਾਹਤ ਮਿਲਦੀ ਹੈ।

 ਜਿਨ੍ਹਾਂ ਔਰਤਾਂ ਨੂੰ ਪੀਰੀਅਡਸ, ਰੈਗੂਲਰ ਨਾ ਹੋਣ ਦੀ ਸਮੱਸਿਆ ਹੁੰਦੀ ਹੈ। ਉਨ੍ਹਾਂ ਲਈ ਫਿਜ਼ੀਕਲ ਰਿਲੇਸ਼ਨ ਕਾਫੀ ਫਾਇਦੇਮੰਦ ਸਾਬਤ ਹੁੰਦਾ ਹੈ। ਇਸ ਨਾਲ ਸਰੀਰ ਤੇ ਦਿਮਾਗ ਨੂੰ ਆਰਾਮ ਵੀ ਮਿਲਦਾ ਹੈ।

Get the latest update about daily romance, check out more about amazing, gives the body, lifestyle & benefits

Like us on Facebook or follow us on Twitter for more updates.