ਕੋਰੋਨਾ ਤੋਂ ਬਚਣ ਲਈ ਆਪਣੀ ਖਾਣੇ 'ਚ ਰੱਖੋਂ ਇਨ੍ਹਾਂ ਚੀਜ਼ਾਂ ਨੂੰ, ਜਾਣੋਂ ਕੁੱਝ ਖਾਸ ਚੀਜ਼ਾਂ ਬਾਰੇ

ਕੋਰੋਨਾ ਦੀ ਦੂਸਰੀ ਲਹਿਰ ਦਾ ਕਹਿਰ ਰੋਜ ਵੱਧ ਰਿਹਾ ਹੈ। ਇਸ ............

ਕੋਰੋਨਾ ਦੀ ਦੂਸਰੀ ਲਹਿਰ ਦਾ ਕਹਿਰ ਰੋਜ ਵੱਧ ਰਿਹਾ ਹੈ। ਇਸ ਕੋਰੋਨਾ ਵਾਇਰਸ ਦੇ ਚੱਲਦਿਆਂ ਆਮ ਜੀਵਨ ’ਤੇ ਬੁਰਾ ਅਸਰ ਪਿਆ ਹੈ। ਰਿਪੋਰਟ ਦੀ ਮੰਨੀਏ ਤਾਂ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਦੇ ਚੱਲਦਿਆਂ ਸੰਕਰਮਣ ਦੀ ਸੰਖਿਆ ’ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇਸ ਵਾਇਰਸ ਤੋਂ ਬਚਾਅ ਲਈ ਮਾਸਕ ਤੇ ਸਰੀਰਕ ਦੂਰੀ ਸੁਰੱਖਿਆ ਕਵਚ ਹੈ। ਇਸ ਤੋਂ ਇਲਾਵਾ ਸੰਕ੍ਰਮਿਤ ਹੋਣ ਜਾਂ ਸੰਕਰਮਣ ਦੇ ਲੱਛਣ ਦਿਖਣ ’ਤੇ ਹੋਮ ਆਈਸੋਲੇਸ਼ਨ ਜ਼ਰੂਰੀ ਹੈ। ਮਾਹਰ ਕੋਰੋਨਾ ਤੋਂ ਜਲਦ ਰਿਕਵਰੀ ਲਈ ਚੰਗੀ ਡਾਈਟ ਲੈਣ ਦੀ ਸਲਾਹ ਦਿੰਦੇ ਹਨ।

 ਆਓ  ਚੰਗੀ ਡਾਈਟ ਬਾਰੇ ਜਾਣਦੇ ਹਾਂ 
ਹਰੀਆ ਸਬਜੀਆ ਨੂੰ ਆਪਣੀ ਡਾਈਟ ਵਿਚ ਜ਼ਰੂਰ ਸ਼ਾਮਿਲ ਕਰੋ, ਇਹ ਵਿਟਾਮਿਨ ਨਾਲ ਪ੍ਰਭੂਰ ਹੁੰਦੀਆ ਹਨ। ਹਲਕਾ ਖਾਣਾ ਸਭ ਤੋ ਵੱਧੀਆ ਹੁੰਦਾ ਹੈ। ਅਤੇ ਤੇਜ ਮਾਸਾਲੇ ਵਾਲੇ ਖਾਣੇ ਤੋਂ ਦੂਰ ਰਹੋਂ।

ਮਾਹਰ ਨਾਸ਼ਤੇ ’ਚ ਰਾਗੀ ਅਤੇ ਓਟਮੀਟ ਖਾਣ ਦੀ ਸਲਾਹ ਦਿੰਦੇ ਹਨ। ਇਸ ’ਚ ਫਾਈਬਰ ਪ੍ਰਭੂਰ ਮਾਤਰਾ ’ਚ ਪਾਇਆ ਜਾਂਦਾ ਹੈ। ਨਾਲ ਹੀ ਵਿਟਾਮਿਨ ਬੀ ਅਤੇ ਕਾਰਬ ਪਾਏ ਜਾਂਦੇ ਹਨ। ਰਾਗੀ ਜਾਂ ਓਟਮੀਟ ਬਹੁਤ ਜਲਦ ਪਚਣ ਵਿਚ ਸਹਾਇਕ ਹੈ। ਇਸਤੋਂ ਇਲਾਵਾ ਨਾਸ਼ਤੇ ’ਚ ਅੰਡੇ ਦਾ ਵੀ ਸੇਵਨ ਕਰ ਸਕਦੇ ਹੋ।

ਡਾਕਟਰ ਹਮੇਸ਼ਾ ਬਿਮਾਰ ਲੋਕਾਂ ਨੂੰ ਖਿੱਚੜੀ ਖਾਣ ਦੀ ਸਲਾਹ ਦਿੰਦੇ ਹਨ। ਖਿੱਚੜੀ ਸਿਹਤ ਲਈ ਬੇਹੱਦ ਫਾਇਦੇਮੰਦ ਹੁੰਦੀ ਹੈ। ਮਾਹਿਰ ਤਾਂ ਖਿੱਚੜੀ ਨੂੰ ਸੁਪਰਫੂਡ ਕਹਿੰਦੇ ਹਨ। ਖਿੱਚੜੀ ਦਾਲ ਅਤੇ ਸਬਜ਼ੀਆਂ ਮਿਲਾ ਕੇ ਬਣਾਈ ਜਾਂਦੀ ਹੈ। ਇਸ ਲਈ ਖਿੱਚੜੀ ਦਾ ਸੇਵਨ ਜ਼ਰੂਰ ਕਰੋ।

ਬਿਮਾਰੀ ਤੋਂ ਜਲਦ ਰਿਕਵਰੀ ’ਚ ਪਾਣੀ ਅਹਿਮ ਭੂਮਿਕਾ ਨਿਭਾਉਂਦਾ ਹੈ। ਇਸ ਨਾਲ ਸਰੀਰ ਹਾਈਡ੍ਰੇਟ ਰਹਿੰਦਾ ਹੈ ਅਤੇ ਸਰੀਰ ’ਚ ਮੌਜੂਦ ਟਾਕਸਿਨ ਬਾਹਰ ਨਿਕਲ ਜਾਂਦੇ ਹਨ। ਨਾਲ ਹੀ ਓਆਰਐੱਸ ਦਾ ਵੀ ਨਿਯਮਿਤ ਅੰਤਰਾਲ ’ਤੇ ਸੇਵਨ ਕਰੋ। ਨਾਲ ਹੀ ਗ੍ਰੀਨ ਟੀ ਅਤੇ ਕਾੜ੍ਹਾ ਪੀਓ।

ਕੋਰੋਨਾ ਕਾਲ ’ਚ ਪੈਕੇਟ ਬੰਦ ਚੀਜ਼ਾਂ ਦਾ ਸੇਵਨ ਕਰਨ ਤੋਂ ਬਚੋ। ਖ਼ਾਸ ਤੌਰ ’ਤੇ ਹੋਮ ਆਈਸੋਲੇਸ਼ਨ ’ਚ ਜੰਕ ਫੂਡਸ ਨੂੰ ਖਾਣ ਤੋਂ ਬਚੋ। ਇਸਦੇ ਬਦਲੇ ਵਿਟਾਮਿਨ-ਸੀ ਯੁਕਤ ਫਲ਼ ਅਤੇ ਸਬਜ਼ੀਆਂ ਦਾ ਵੱਧ ਤੋਂ ਵੱਧ ਸੇਵਨ ਕਰੋ।

ਸੁੱਕੇ ਮੇਵੇ ਅਤੇ ਬੀਜ ’ਚ ਐਂਟੀ-ਆਕਸੀਡੈਂਟਸ ਗੁਣ ਪਾਏ ਜਾਂਦੇ ਹਨ। ਨਾਲ ਹੀ ਜ਼ਰੂਰੀ ਪੌਸ਼ਕ ਤੱਤ ਵੀ ਪਾਏ ਜਾਂਦੇ ਹਨ। ਸੰਕ੍ਰਮਿਤਾਂ ਨੂੰ ਰੋਜ਼ਾਨਾ ਸੁੱਕੇ ਮੇਵੇ ਅਤੇ ਸੀਡਸ ਖਾਣੇ ਚਾਹੀਦੇ ਹਨ।

Get the latest update about health, check out more about true scoop, lifestyle, your diet & items

Like us on Facebook or follow us on Twitter for more updates.