ਪੰਜਾਬ 'ਚ ਜਾਨਲੇਵਾ ਬਿਮਾਰੀ ਦੀ ਦਸਤਕ, ਸਕ੍ਰਬ ਟਾਈਫਸ ਜਾਣੋਂ ਇਸ ਬਿਮਾਰੀ ਬਾਰੇ

ਦੇਸ਼ ਵਿਚ ਕੋਰੋਨਾ ਦੇ ਚਲਦੇ ਲੋਕਾਂ ਨੂੰਅਨੇਕਾਂ ਹੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਹੈ। ਕਿਉਂਕਿ ਇਹ ਖਰਤਨਾਕ ਵਾਇਰਸ ਕਈ ਮੌਤਾਂ............

ਦੇਸ਼ ਵਿਚ ਕੋਰੋਨਾ ਦੇ ਚਲਦੇ ਲੋਕਾਂ ਨੂੰਅਨੇਕਾਂ ਹੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਹੈ। ਕਿਉਂਕਿ ਇਹ ਖਰਤਨਾਕ ਵਾਇਰਸ ਕਈ ਮੌਤਾਂ ਦਾ ਕਾਰਨ ਬਣਿਆ ਹੈ।  ਪਰ ਹੁਣ ਇਕ ਹੋਰ ਖਤਰਾ ਪੰਜਾਬ ਵਿਚ ਡੇਂਗੂ, ਸਵਾਈਨ ਫ਼ਲੂ ਵਰਗੀਆਂ ਭਿਆਨਕ ਬਮਾਰੀਆਂ ਨਾਲ ਦਸਤਕ ਦੇ ਚੁਕਾ ਹੈ।  ਉਥੇ ਹੀ ਹੁਣ ਇੱਕ ਨਵੀਂ ਬਿਮਾਰੀ ਸਕ੍ਰਬ ਟਾਈਪਸ(Scrub typhus) ਦੇ ਆਉਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਇਹ ਲਿਵਰ ਤੇ ਫੇਫੜਿਆਂ 'ਤੇ ਖਤਰਨਾਕ ਹਮਲਾ ਕਰਦੀ ਹੈ। 

ਦੱਸ ਦੇਈਏ ਕਿ ਇਹ ਬਿਮਾਰੀ ਜ਼ਿਆਦਾਤਰ ਪਹਾੜੀ ਇਲਾਕਿਆਂ ਵਿਚ ਹੁੰਦੀ ਹੈ। ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਨੇ ਦੱਸਿਆ ਕਿ ਇਹ ਬਿਮਾਰੀ ਜ਼ਿਆਦਾਤਰ ਪਹਾੜੀ ਇਲਾਕੇ ਵਿਚ ਪਾਈ ਜਾਂਦੀ ਹੈ। ਅਤੇ ਇੱਕ ਤਰ੍ਹਾਂ ਦੇ ਕੀੜੇ ਦੇ ਕੱਟਣ ਨਾਲ ਹੁੰਦੀ ਹੈ ਕੀੜੇ ਦੇ ਕੱਟਣ ਤੋ ਬਾਅਦ ਕਾਲੇ ਰੰਗ ਦੇ ਨਿਸ਼ਾਨ ਬਣ ਜਾਦਾ ਹੈ। ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਭਾਵੇਂ ਹੁਣ ਤੱਕ ਇਸ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ। ਪਰ ਫੇਰ ਵੀ ਸਾਰੇ ਹਸਪਤਾਲਾਂ ਨੂੰ ਸਚੇਤ ਕੀਤਾ ਗਿਆ ਹੈ ਕਿ ਜੇਕਰ ਕਿਸੇ ਤਰ੍ਹਾਂ ਦਾ ਵੀ ਕੋਈ ਸ਼ੱਕੀ ਮਰੀਜ਼ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਸਿਹਤ ਵਿਭਾਗ ਨੂੰ ਸੂਚਿਤ ਕੀਤਾ ਜਾਵੇ।

ਡਾਕਟਰ ਦੱਸਦੇ ਹਨ ਕਿ ਇਸ ਬੀਮਾਰੀ ਦਾ ਇਲਾਜ ਨਾ ਕਰਵਾਉਣ ਉਪਰੰਤ ਦਿਲ ਅਤੇ ਲੀਵਰ ਨੂੰ ਨੁਕਸਾਨ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਬਿਮਾਰੀ ਦਾ ਇਲਾਜ ਪੂਰੀ ਤਰ੍ਹਾਂ ਉਪਲਬਧ ਹੈ ਪਰ ਲੋਕਾਂ ਨੂੰ ਬਚਾਅ ਰੱਖਣਾ ਚਾਹੀਦਾ ਹੈ। ਸਕ੍ਰਬ ਟਾਈਫਸ ਨਾਂ ਦੀ ਬਿਮਾਰੀ ਦਾ ਇਲਾਜ ਨਾ ਕਰਨ ਦਾ ਅਸਰ ਦਿਲ, ਲਿਵਰ ਅਤੇ ਫੇਫੜਿਆਂ ਨੂੰ ਹੋ ਸਕਦਾ ਹੈ। ਨੁਕਸਾਨ ਡਾਕਟਰਾਂ ਅਨੁਸਾਰ ਜੇ ਧਿਆਨ ਨਾ ਦਿੱਤਾ ਗਿਆ ਤਾਂ ਜਾਨ ਵੀ ਜਾ ਸਕਦੀ ਹੈ।

Get the latest update about scrub typhus, check out more about truescoop, learn about this disease, knockout deadly disease & health

Like us on Facebook or follow us on Twitter for more updates.