ਸਭ ਤੋਂ ਜ਼ਿਆਦਾ ਆਕਸੀਜਨ ਦੇਣ ਵਾਲੇ 6 ਦਰੱਖ਼ਤ, ਜਾਣੋਂ ਇਹਨਾਂ ਬਾਰੇ

ਦੇਸ਼ 'ਚ ਕੋਰੇਨਾ ਦਾ ਕਹਿਰ ਜਾਰੀ ਹੈ। ਆਕਸੀਜਨ ਦੀ ਘਾਟ ਕਈ ਮਰੀਜ਼ਾਂ ਦੀ ਜਾਨ...............

ਦੇਸ਼ 'ਚ ਕੋਰੇਨਾ ਦਾ ਕਹਿਰ ਜਾਰੀ ਹੈ। ਆਕਸੀਜਨ ਦੀ ਘਾਟ ਕਈ ਮਰੀਜ਼ਾਂ ਦੀ ਜਾਨ ਲੈ ਰਹੀ ਹੈ। ਇਸ ਦੌਰਾਨ ਵੱਖ-ਵੱਖ ਥਾਵਾਂ ਤੋਂ ਮੋਬਾਈਲ ਆਕਸੀਜਨ ਪਲਾਂਟਸ ਏਅਰਲਿਫਟ ਕਰਨ ਤੇ ਟੈਕਨੋਲਾਜੀ ਦੀ ਮਦਦ ਨਾਲ ਆਕਸੀਜਨ ਬਣਾਉਣ ਦੀਆਂ ਖ਼ਬਰਾਂ ਆ ਰਹੀਆਂ ਹਨ, ਪਰ ਇਨ੍ਹਾਂ ਦੋਵਾਂ ਨਾਲੋਂ ਅਹਿਮ ਇਹ ਹੈ ਕਿ ਸਾਡੇ ਵਾਤਾਵਰਨ ਵਿਚ ਕਿੰਨੀ ਆਕਸੀਜਨ ਹੈ। ਅੱਜ ਜਦੋਂ ਕੋਵਿਡ-19 ਕਾਰਨ ਆਕਸੀਜਨ ਦਾ ਖਤਰਾਂ ਖੜ੍ਹਾ ਹੋ ਗਿਆ ਹੈ ਤਾਂ ਸੋਸ਼ਲ ਮੀਡੀਆ 'ਤੇ ਹਰ ਜਗ੍ਹਾ ਆਕਸੀਜਨ ਜਨਰੇਟ ਕਰਨ ਵਾਲੇ ਬੂਟੇ ਲਗਾਉਣ ਦੀਆਂ ਗੱਲਾਂ ਹੋਣ ਲੱਗੀਆਂ ਹਨ।

ਜੇਕਰ ਅਸੀਂ ਜ਼ਿਆਦਾ ਤੋਂ ਜ਼ਿਆਦਾ ਬੂਟੇ ਲਗਾਏ ਹੁੰਦੇ ਤਾਂ ਸ਼ਾਇਦ ਆਕਸੀਜਨ ਦੀ ਘਾਟ ਨਾ ਹੁੰਦੀ ਅੱਜ। ਡਾ. ਦੀਕਸ਼ਤ ਨੇ ਉਨ੍ਹਾਂ ਦਰੱਖਤਾਂ ਬਾਰੇ ਦੱਸਿਆ ਹੈ ਜਿਹੜੇ ਸਭ ਤੋਂ ਜ਼ਿਆਦਾ ਆਕਸੀਜਨ ਜਨਰੇਟ ਕਰਦੇ ਹਨ। HBTI ਭਾਰਤ ਦਾ ਵੱਕਾਰੀ ਅਦਾਰਾ ਹੈ ਜਿਹੜਾ 100 ਸਾਲ ਤੋਂ ਵੀ ਜ਼ਿਆਦਾ ਪੁਰਾਣਾ ਹੈ।

ਆਓ ਜਾਣਦੇ ਹਾਂ ਉਨ੍ਹਾਂ ਦਰੱਖਤਾਂ ਬਾਰੇ ਜਿਹੜੇ ਸਭ ਤੋਂ ਵੱਧ ਆਕਸੀਜਨ ਛੱਡਦੇ ਹਨ....

ਪਿੱਪਲ 
ਹਿੰਦੂ ਧਰਮ 'ਚ ਪਿੱਪਲ ਤਾਂ ਬੁੱਧ ਧਰਮ ਵਿਚ ਇਸ ਨੂੰ ਬੋਧੀ ਟ੍ਰੀ ਦੇ ਨਾਲ ਜਾਣਦੇ ਹਨ। ਕਹਿੰਦੇ ਹਨ ਕਿ ਇਸੇ ਦਰੱਖ਼ਤ ਹੇਠਾਂ ਭਗਵਾਨ ਬੁੱਧ ਨੂੰ ਗਿਆਨ ਪ੍ਰਾਪਤ ਹੋਇਆ ਸੀ। ਪਿੱਪਲ ਦਾ ਦਰੱਖ਼ਤ 60 ਤੋਂ 80 ਫੁੱਟ ਤਕ ਲੰਬਾ ਹੋ ਸਕਦਾ ਹੈ। ਇਹ ਸਭ ਤੋਂ ਵੱਧ ਆਕਸੀਜਨ ਦਿੰਦਾ ਹੈ।

ਬੋਹੜ 
ਇਸ ਦਰੱਖਤ ਨੂੰ ਭਾਰਤ ਦਾ ਕੌਮੀ ਦਰੱਖ਼ਤ ਵੀ ਕਹਿੰਦੇ ਹਨ। ਇਸ ਨੂੰ ਹਿੰਦੂ ਧਰਮ ਵਿਚ ਬਹੁਤ ਹੀ ਪਵਿੱਤਰ ਮੰਨਿਆ ਜਾਂਦਾ ਹੈ। ਬੋਹੜ ਕਾਫੀ ਲੰਬਾ ਹੋ ਸਕਦਾ ਹੈ ਇਹ ਕਿੰਨੀ ਆਕਸੀਜਨ ਜਨਰੇਟ ਕਰਦਾ ਹੈ, ਇਹ ਉਸ ਦੀ ਛਾਇਆ 'ਤੇ ਨਿਰਭਰ ਕਰਦਾ ਹੈ।

ਅਸ਼ੋਕ 
ਇਹ ਦਰੱਖਤ ਨਾ ਸਿਰਫ਼ ਆਕਸੀਜਨ ਜਨਰੇਟ ਕਰਦਾ ਹੈ ਬਲਕਿ ਇਸ ਦੇ ਫੁੱਲ ਵਾਤਾਵਰਨ ਨੂੰ ਸੁਗੰਧਮਈ ਰੱਖਦੇ ਹਨ ਤੇ ਉਸ ਦੀ ਖ਼ੂਬਸੂਰਤੀ ਵਧਾਉਂਦੇ ਹਨ। ਇਹ ਇਕ ਛੋਟਾ ਜਿਹਾ ਦਰੱਖ਼ਤ ਹੁੰਦਾ ਹੈ ਜਿਸ ਦੀ ਜੜ੍ਹ ਇਕਦਮ ਸਿੱਧੀ ਹੁੰਦੀ ਹੈ। ਇਹ ਦਰੱਖ਼ਤ ਲਗਾਉਣ ਨਾਲ ਨਾ ਸਿਰਫ਼ ਵਾਤਾਵਰਨ ਸ਼ੁੱਧ ਰਹਿੰਦਾ ਹੈ ਬਲਕਿ ਉਸ ਦੀ ਸ਼ੋਭਾ ਵੀ ਵਧਦੀ ਹੈ। ਘਰ ਵਿਚ ਅਸ਼ੋਕ ਦਾ ਦਰੱਖ਼ਤ ਹਰ ਬਿਮਾਰੀ ਨੂੰ ਦੂਰ ਰੱਖਦਾ ਹੈ। ਇਹ ਜ਼ਹਿਰੀਲੀਆਂ ਗੈਸਾਂ ਤੋਂ ਇਲਾਵਾ ਹਵਾ ਦੇ ਦੂਸਰੇ ਦੂਸ਼ਿਤ ਕਣ ਵੀ ਸੋਖ ਲੈਂਦਾ ਹੈ।

ਜਾਮਨ 
ਜਾਮਨ ਦਾ ਦਰੱਖ਼ਤ 50 ਤੋਂ 100 ਫੁੱਟ ਤਕ ਲੰਬਾ ਹੋ ਸਕਦਾ ਹੈ। ਇਸ ਦੇ ਫਲ ਤੋਂ ਇਲਾਵਾ ਇਹ ਸਲਫਰ ਆਕਸਾਈਡ ਤੇ ਨਾਈਟ੍ਰੋਜਨ ਵਰਗੀਆਂ ਜ਼ਹਿਰੀਲੀਆਂ ਗੈਸਾਂ ਨੂੰ ਹਵਾ ਤੋਂ ਸੋਖ ਲੈਂਦਾ ਹੈ। ਇਸ ਤੋਂ ਇਲਾਵਾ ਕਈ ਦੂਸ਼ਿਤ ਕਣਾਂ ਨੂੰ ਵੀ ਜਾਮਨ ਗ੍ਰਹਿਣ ਕਰਦਾ ਹੈ।

ਅਰਜੁਨ 
ਇਸ ਦਰੱਖ਼ਤ ਬਾਰੇ ਕਹਿੰਦੇ ਹਨ ਕਿ ਇਹ ਹਮੇਸ਼ਾ ਹਰਿਆ-ਭਰਿਆ ਰਹਿੰਦਾ ਹੈ। ਕਹਿੰਦੇ ਹਨ ਕਿ ਇਹ ਮਾਤਾ ਸੀਤਾ ਦਾ ਪਸੰਦੀਦਾ ਦਰੱਖਤ ਸੀ। ਹਵਾ 'ਚੋਂ ਕਾਰਬਨ-ਡਾਇਆਕਸਾਈਡ ਤੇ ਦੂਸ਼ਿਤ ਗੈਸਾਂ ਨੂੰ ਸੋਖ ਕੇ ਇਹ ਉਨ੍ਹਾਂ ਨੂੰ ਆਕਸੀਜਨ 'ਚ ਬਦਲ ਦਿੰਦਾ ਹੈ।

ਨਿੰਮ 
ਇਕ ਹੋਰ ਦਰੱਖ਼ਤ ਜਿਸ ਦੇ ਬਹੁਤ ਸਾਰੇ ਫਾਇਦੇ ਹਨ, ਉਹ ਹੈ ਨਿੰਮ ਦਾ ਦਰੱਖਤ। ਇਹ ਇਕ ਨੈਚੁਰਲ ਏਅਰ ਪਿਓਰੀਫਾਇਰ ਹੈ। ਇਹ ਦੂਸ਼ਿਤ ਗੈਸਾਂ ਜਿਵੇਂ ਕਾਰਬਨ ਡਾਈਆਕਸਾਈਡ, ਸਲਫਰ ਤੇ ਨਾਈਟ੍ਰੋਜਨ ਨੂੰ ਹਵਾ ਚੋਂ ਸੋਖ ਕੇ ਆਕਸੀਜਨ ਛੱਡਦਾ ਹੈ। ਇਸ ਦੇ ਪੱਤਿਆਂ ਦੀ ਬਣਤਰ ਅਜਿਹੀ ਹੁੰਦੀ ਹੈ ਕਿ ਇਹ ਵੱਡੀ ਮਾਤਰਾ 'ਚ ਆਕਸੀਜਨ ਉਤਪਾਦਿਤ ਕਰ ਸਕਦਾ ਹੈ। ਅਜਿਹੇ ਵਿਚ ਹਮੇਸ਼ਾ ਵੱਧ ਤੋਂ ਵੱਧ ਨਿੰਮ ਦੇ ਦਰੱਖ਼ਤ ਲਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਨਾਲ ਆਸਪਾਸ ਦੀ ਹਵਾ ਹਮੇਸ਼ਾ ਸ਼ੁੱਧ ਰਹਿੰਦੀ ਹੈ।
 

Get the latest update about health, check out more about true scoop news, oxygen, generating plenty & lifestyle

Like us on Facebook or follow us on Twitter for more updates.