ਜਲੰਧਰ ਨਗਰ ਨਿਗਮ ਦੀ ਬੇਸਮੈਂਟ 'ਚ ਲਿਫਟ ਮੈਨ ਨੇ ਫਾਹਾ ਲਗਾ ਕੀਤੀ ਖ਼ੁਦਕੁਸ਼ੀ

ਮ੍ਰਿਤਕ ਦੀ ਪਛਾਣ ਪਵਨ ਕੁਮਾਰ ਵਜੋਂ ਹੋਈ ਹੈ ਹਾਲਾਂਕਿ ਮ੍ਰਿਤਕ ਨੇ ਆਪਣੀ ਜੀਵਨ ਲੀਲਾ ਕਿਉਂ ਖਤਮ ਕੀਤੀ ਇਸ ਬਾਰੇ ਪੂਰੀ ਜਾਣਕਾਰੀ ਨਹੀਂ ਹੈ...

ਜਲੰਧਰ ਦੇ ਨਗਰ ਨਿਗਮ ਦੀ ਬੇਸਮੈਂਟ 'ਚ ਇਹ ਘਟਨਾ ਵਾਪਰੀ ਹੈ। ਜਲੰਧਰ ਦੇ ਨਗਰ ਨਿਗਮ ਦਫਤਰ ਦੀ ਬੇਸਮੈਂਟ ਵਿਚ ਲਿਫਟਮੈਨ ਕਰਮਚਾਰੀ ਨੇ ਆਪਣੇ ਆਪ ਨੂੰ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ । ਮ੍ਰਿਤਕ ਦੀ ਪਛਾਣ ਪਵਨ ਕੁਮਾਰ ਵਜੋਂ ਹੋਈ ਹੈ ਹਾਲਾਂਕਿ ਮ੍ਰਿਤਕ ਨੇ ਆਪਣੀ ਜੀਵਨ ਲੀਲਾ ਕਿਉਂ ਖਤਮ ਕੀਤੀ ਇਸ ਬਾਰੇ ਪੂਰੀ ਜਾਣਕਾਰੀ ਨਹੀਂ ਹੈ ।

 ਨਗਰ ਨਿਗਮ ਦੀ ਬੇਸਮੈਂਟ ਵਿਚ ਉਸ ਵੇਲੇ ਅਫਰਾ ਤਫਰੀ ਮੱਚ ਗਈ ਜਦੋਂ ਲੋਕਾਂ ਨੇ ਬੇਸਮੈਂਟ ਵਿਚ ਇਕ ਲਾਸ਼ ਲਮਕਦੀ ਹੋਈ ਦਿਖਾਈ ਦਿੱਤੀ । ਜਾਣਕਾਰੀ ਮੁਤਾਬਕ ਅੱਜ ਸਵੇਰੇ ਅੱਠ ਵਜੇ ਦੇ ਕਰੀਬ ਜਲੰਧਰ ਦੇ ਨਗਰ ਨਿਗਮ ਦਫਤਰ ਦੀ ਬੇਸਮੈਂਟ ਵਿਚ ਉੱਥੇ ਦੇ ਮੁਲਾਜ਼ਮ ਲਿਫਟਮੈਨ ਪਵਨ ਕੁਮਾਰ ਨੇ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ । ਮੌਕੇ ਤੇ ਪੁੱਜੀ ਥਾਣਾ ਡਿਵੀਜ਼ਨ ਨੰਬਰ ਤਿੰਨ ਦੀ ਪੁਲੀਸ ਦੇ ਮੁਖੀ ਮੁਕੇਸ਼ ਕੁਮਾਰ ਨੇ ਦੱਸਿਆ ਕਿ ਅਜੇ ਤਕ ਕਾਰਨਾਂ ਦਾ ਨਹੀਂ ਪਤਾ ਚੱਲਿਆ ਕਿ ਮ੍ਰਿਤਕ ਨੇ ਆਤਮਹੱਤਿਆ ਕਿਉਂ ਕੀਤੀ ਹੈ ਫਿਲਹਾਲ ਉਨ੍ਹਾਂ ਨੇ ਮ੍ਰਿਤਕ ਦੀ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਰਖਵਾ ਦਿੱਤਾ ਹੈ । ਉਨ੍ਹਾਂ ਇਹ ਵੀ ਕਿਹਾ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ । ਦੂਜੇ ਪਾਸੇ ਨਗਰ ਨਿਗਮ ਦੇ ਬੀ ਐਂਡ ਆਰ ਦੇ ਐਕਸੀਅਨ ਅਰਵਿੰਦ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਮਹਿਜ਼ ਤਿੰਨ ਕੁ ਮਹੀਨੇ ਹੋਏ ਹਨ ਇੱਥੇ ਨਗਰ ਨਿਗਮ ਵਿਚ ਜੁਆਇਨ ਕੀਤੇ ਹੋਇਆ ਪਰ ਪਵਨ ਕੁਮਾਰ ਆਪ ਬਹੁਤ ਚੰਗਾ ਸੀ ਅਤੇ ਨਿਗਮ ਨੂੰ ਕਿਸੇ ਤਰ੍ਹਾਂ ਦੀ ਵੀ ਇਸ ਸ਼ਖ਼ਸ ਤੋਂ ਕੋਈ ਦਿੱਕਤ ਨਹੀਂ ਸੀ ਆਉਂਦੀ । ਉਨ੍ਹਾਂ ਕਿਹਾ ਕਿ ਇਹ ਆਪਣੀ ਜੀਵਨ ਲੀਲਾ ਕਿਉਂ ਸਮਾਪਤ ਕੀਤੀ ਹੈ ਇਹ ਜਾਂ ਤਾਂ ਇਸਦੇ ਪਰਿਵਾਰਕ ਮੈਂਬਰ ਦੱਸ ਸਕਦੇ ਹਨ ਜਾਂ ਪੁਲੀਸ ਦੀ ਜਾਂਚ ਵਿਚ ਸਾਹਮਣੇ ਆਵੇਗਾ । 

Get the latest update about jalandhar news, check out more about jalandhar lift man suicide, municipal corporation jalandhar & municipal corporation jalandhar lift man suicide

Like us on Facebook or follow us on Twitter for more updates.