'ਪਤਨੀ ਨੂੰ ਭੇਜ, ਨਹੀਂ ਤਾਂ ਕਰ ਦਿਆਂਗਾ ਟ੍ਰਾਂਸਫਰ...' ਸੀਨੀਅਰ ਜੇਈ ਦੀ ਮੰਗ ਤੋਂ ਤੰਗ ਆ ਲਾਈਨਮੈਨ ਨੇ ਕੀਤੀ ਆਤਮ ਹੱਤਿਆ

ਲਖੀਮਪੁਰ ਖੇੜੀ ਦੀ ਪਾਲੀਆ ਤਹਿਸੀਲ ਇਕ ਮਾਮਲਾ ਸਾਹਮਣੇ ਆਇਆ ਹੈ ਜਿਥੇ ਆਪਣੇ ਸੀਨੀਅਰ ਅਧਿਕਾਰੀ ਤੋਂ ਤੰਗ ਆ ਕੇ ਲਾਈਨਮੈਨ ਨੇ ਆਤਮ ਹੱਤਿਆ ਕਰ ਲਈ। ਨਾਲ ਹੀ ਲਾਈਨਮੈਨ ਵਲੋਂ ਜੇਈ ਤੇ ਗੰਭੀਰ...

ਯੂਪੀ:- ਲਖੀਮਪੁਰ ਖੇੜੀ ਦੀ ਪਾਲੀਆ ਤਹਿਸੀਲ ਇਕ ਮਾਮਲਾ ਸਾਹਮਣੇ ਆਇਆ ਹੈ ਜਿਥੇ ਆਪਣੇ ਸੀਨੀਅਰ ਅਧਿਕਾਰੀ ਤੋਂ ਤੰਗ ਆ ਕੇ ਲਾਈਨਮੈਨ ਨੇ ਆਤਮ ਹੱਤਿਆ ਕਰ ਲਈ। ਨਾਲ ਹੀ ਲਾਈਨਮੈਨ ਵਲੋਂ ਜੇਈ ਤੇ ਗੰਭੀਰ ਆਰੋਪ ਵੀ ਲਗਾਏ ਗਏ ਜਿਸ ਤੋਂ ਤੰਗ ਆ ਕੇ ਉਸ ਨੇ ਇਹ ਕਦਮ ਚੁੱਕਿਆ ਹੈ। ਲਾਈਨਮੈਨ ਵੱਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ 'ਚ ਪਰਿਵਾਰਕ ਮੈਂਬਰਾਂ ਨੇ ਬਿਜਲੀ ਵਿਭਾਗ ਦੇ ਜੇ.ਈ. ’ਤੇ ਮ੍ਰਿਤਕ ਨੂੰ ਤੰਗ ਪ੍ਰੇਸ਼ਾਨ ਕਰਨ ਸਮੇਤ ਗੰਭੀਰ ਦੋਸ਼ ਲਾਏ ਹਨ।
ਜਾਣਕਾਰੀ ਅਨੁਸਾਰ ਪਾਲੀਆ ਇਲਾਕੇ ਦੇ ਬਾਮਨਗਰ ਵਾਸੀ  45 ਸਾਲਾ ਗੋਕੁਲ ਪ੍ਰਸਾਦ ਗੋਲਾ ਦੇ ਕੁੱਕੜਾ 'ਚ ਬਤੌਰ ਲਾਈਨਮੈਨ ਤਾਇਨਾਤ ਸੀ। ਉਹ ਪਿਛਲੇ 22 ਸਾਲਾਂ ਤੋਂ ਬਿਜਲੀ ਵਿਭਾਗ ਵਿੱਚ ਨੌਕਰੀ ਕਰ ਰਿਹਾ ਸੀ। ਮੁਲਜ਼ਮ ਜੇਈ ਉਸ ਦਾ ਲਗਾਤਾਰ ਤਬਾਦਲਾ ਕਰਵਾ ਰਿਹਾ ਸੀ। ਇਸ ਘਟਨਾ ਸਬੰਧੀ ਪਰਿਵਾਰ ਨੇ ਦੱਸਿਆ ਕਿ ਜੂਨੀਅਰ ਇੰਜੀਨੀਅਰ ਤਬਾਦਲਾ ਰੁਕਵਾਉਣ ਲਈ ਪੈਸਿਆਂ ਦੀ ਮੰਗ ਕਰ ਰਿਹਾ ਸੀ ਅਤੇ ਲਗਾਤਾਰ ਮਾਨਸਿਕ ਤੌਰ 'ਤੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ | ਇਸ ਦੇ ਨਾਲ ਹੀ ਗੋਕੁਲ ਦੀ ਪਤਨੀ ਦਾ ਕਹਿਣਾ ਹੈ ਕਿ ਉਸ ਦਾ ਪਤੀ ਜੇਈ ਕਾਰਨ ਤਣਾਅ ਵਿਚ ਸੀ, ਉਸ ਨੇ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਸੀ ਪਰ ਕਿਤੇ ਵੀ ਕੋਈ ਸੁਣਵਾਈ ਨਹੀਂ ਹੋਈ। 


ਰਿਸ਼ਤੇਦਾਰਾਂ ਦੋਸ਼ ਲਾਏ ਹਨ ਕਿ ਤਬਾਦਲਾ ਰੋਕਣ ਦੀ ਬਜਾਏ ਇਹ ਜੇਈ ਪੈਸੇ ਦੀ ਮੰਗ ਕਰ ਰਿਹਾ ਸੀ ਅਤੇ ਉਸ ਨੂੰ ਲਗਾਤਾਰ ਤੰਗ-ਪ੍ਰੇਸ਼ਾਨ ਕਰ ਰਿਹਾ ਸੀ। ਮ੍ਰਿਤਕ ਲਾਈਨਮੈਨ ਦਿਨ-ਦਿਹਾੜੇ ਤਬਾਦਲੇ ਤੋਂ ਪ੍ਰੇਸ਼ਾਨ ਰਹਿੰਦਾ ਸੀ। ਮ੍ਰਿਤਕ ਦਾ ਬਿਆਨ ਹੈ ਕਿ ਜੇ.ਈ ਨੇ ਤਬਾਦਲੇ ਲਈ ਪਤਨੀ ਤੋਂ ਇਕ ਰਾਤ ਦੀ ਮੰਗ ਕੀਤੀ ਸੀ।
ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਆਖਰਕਾਰ ਬਿਜਲੀ ਵਿਭਾਗ ਹਰਕਤ 'ਚ ਆ ਗਿਆ ਅਤੇ ਸੁਪਰਡੈਂਟ ਇੰਜੀਨੀਅਰ ਨੇ ਜੇਈ ਨਗਿੰਦਰ ਕੁਮਾਰ ਨੂੰ ਦੋਸ਼ੀ ਮੰਨਦਿਆਂ ਮੁਅੱਤਲ ਕਰ ਦਿੱਤਾ।

Get the latest update about UP, check out more about JE harasse lineman, CRIME NEWS, UPPOLICE & Lineman commits suicide

Like us on Facebook or follow us on Twitter for more updates.