Assembely Elections 2019 Analysis : ਮੋਦੀ ਤੇ ਸ਼ਾਹ ਦਾ ਜਾਦੂ ਪਿਆ ਫਿੱਕਾ,  ਰਾਸ਼ਟਰਵਾਦ ਅਤੇ 370 'ਤੇ ਸਥਾਨਕ ਮੁੱਦੇ ਪਏ ਭਾਰੀ 

ਲੋਕ ਸਭਾ ਚੋਣਾਂ ਤੋਂ ਬਾਅਦ ਹੁਣ ਹੋਏ ਵਿਧਾਨ ਸਭਾ ਦੀਆਂ ਚੋਣਾਂ 'ਚ ਬੀਜੇਪੀ ਨੂੰ...

ਨਵੀਂ ਦਿੱਲੀ:- ਲੋਕ ਸਭਾ ਚੋਣਾਂ ਤੋਂ ਬਾਅਦ ਹੁਣ ਹੋਏ ਵਿਧਾਨ ਸਭਾ ਦੀਆਂ ਚੋਣਾਂ 'ਚ ਬੀਜੇਪੀ ਨੂੰ ਮੂੰਹ ਦੀ ਖਾਣੀ ਪਈ ਹੈ ਕਿਉਂਕਿ ਬੀਜੇਪੀ ਨੂੰ ਓਨੀ ਜਿੱਤ ਹਾਸਿਲ ਨਹੀਂ ਹੋਈ ਜਿੰਨੀ ਕਿ ਉਸ ਨੂੰ ਆਸ ਸੀ। ਹਰਿਆਣਾ 'ਚ ਕਾਂਗਰਸ ਅਤੇ ਬੀਜੇਪੀ ਦੀ ਟੱਕਰ ਦੇ ਬਾਵਜੂਦ ਵੀ ਓਹਨਾ ਨੂੰ ਬਹੁਮਤ ਹਾਸਿਲ ਨਹੀਂ ਹੋਇਆ। ਇਸ ਦਾ ਮੁੱਖ ਕਾਰਨ ਸੀ ਇਕ ਤਾਂ ਬੀਜੇਪੀ ਦਾ ਰਾਸ਼ਟਰਵਾਦ ਅਤੇ 370 ਵਰਗੇ ਮੁਦਿਆਂ ਤੇ ਹਰਿਆਣਾ ਦੇ ਸਥਾਨਕ ਮੁਦਿਆਂ ਦਾ ਹਾਵੀ ਹੋਣਾ ਤੇ ਦੂਜਾ ਕਾਰਨ ਹਰਿਆਣਾ 'ਚ ਜਾਟ ਅਤੇ ਗੈਰ ਜਾਟ ਦੇ ਮੁੱਦਾ ਨਹੀਂ ਚਲਿਆ। ਅਜਿਹੇ 'ਚ ਇਕ ਚਿਹਰਾ ਜੋ ਕਿ ਉੱਭਰ ਕੇ ਆਇਆ ਹੈ ਉਹ ਹੈ ਦਸ ਮਹੀਨੇ ਹੀ ਪਹਿਲਾਂ ਹੀ ਬਣੀ ਪਾਰਟੀ ਜੇਜੇਪੀ ਦੇ ਪ੍ਰਧਾਨ ਦੁਸ਼ਿਅੰਤ ਚੋਟਾਲਾ ਜਿਸ ਸਥਾਨਕ ਲੋਕਾਂ ਦੇ ਦਿਲਾਂ 'ਚ ਆਪਣੀ ਛਾਪ ਛੱਡੀ ਹੈ।

ਭਾਜਪਾ ਨੇ ਹਰਿਆਣਾ 'ਚ ਜ਼ੋਰ-ਤੋੜ ਕੀਤਾ ਸ਼ੁਰੂ, ਖੱਟੜ ਦੀਆਂ ਨਜ਼ਰਾਂ ਆਜ਼ਾਦ ਦਲ ਦੇ ਵਿਧਾਇਕਾਂ 'ਤੇ

ਦਸ ਦੱਸੀਏ ਕਿ ਹਰਿਆਣਾ 'ਚ ਬੀਜੇਪੀ ਵਲੋਂ ਮਨੋਹਰ ਲਾਲ ਖੱਟੜ, ਕਾਂਗਰਸ ਵਲੋਂ ਭੁਪਿੰਦਰ ਹੁੱਡਾ ਅਤੇ ਜਣਨਾਇਕ ਜਨਤਾ ਪਾਰਟੀ ਵਲੋਂ ਦੁਸ਼ਯੰਤ ਚੌਟਾਲਾ ਅੱਗੇ ਆਏ। ਹਰਿਆਣਾ  'ਚ ਹਾਲੇ ਤੱਕ 63 ਸੀਟਾਂ ਦੇ ਨਤੀਜੇ ਆ ਚੁੱਕੇ ਹਨ। ਇਨ੍ਹਾਂ 'ਚ ਭਾਜਪਾ 26 ਸੀਟਾਂ 'ਤੇ ਜਿੱਤ ਹਾਸਲ ਕਰ ਚੁੱਕੀ ਹੈ ਅਤੇ 14 'ਤੇ ਅੱਗੇ ਚੱਲ ਰਹੀ ਹੈ। ਦੂਜੀ ਪਾਸੇ ਕਾਂਗਰਸ ਦੇ ਖਾਤੇ 'ਚ 20 ਸੀਟਾਂ ਆਈਆਂ ਹਨ ਅਤੇ 11 'ਤੇ ਉਹ ਬੜ੍ਹਤ ਬਣਾਏ ਹੋਏ ਹਨ। ਹਰਿਆਣਾ 'ਚ ਦੁਸ਼ਯੰਤ ਚੌਟਾਲਾ ਦੀ ਪਾਰਟੀ ਜੇ. ਜੇ. ਪੀ ਕਿੰਗ ਮੇਕਰ ਕੇ ਰੂਪ 'ਚ ਉਭਰ ਕੇ ਸਾਹਮਣੇ ਆਈ ਹੈ। ਜੇ. ਜੇ. ਪੀ ਨੂੰ 10 ਸੀਟਾਂ ਮਿਲੀਆਂ ਹਨ। ਜਣਨਾਇਕ ਜਨਤਾ ਪਾਰਟੀ ਦੇ ਮੁਖੀ ਤੇ ਹਰਿਆਣਾ ਵਿਧਾਨ ਸਭਾ 'ਚ ਸਭ ਤੋ ਚਰਚਿਤ ਚਿਹਰੇ ਵਜੋਂ ਉੱਭਰੇ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਉਹ ਨਾ ਕਿੰਗ ਹਨ ਤੇ ਨਾ ਹੀ ਕਿੰਗ ਮੇਕਰ। 

Get the latest update about Haryana News, check out more about True Scoop Punjabi, Online Punjabi News, Haryana Assembely Elections & Manohar Lal Khattar

Like us on Facebook or follow us on Twitter for more updates.