ਸਰਕਾਰੀ ਨੌਕਰੀ ਦਿਵਾਉਣ ਦੇ ਨਾਮ 'ਤੇ 20.50 ਲੱਖ ਦੀ ਠੱਗੀ, ਸ਼ਿਵਸੈਨਾ ਨੇਤਾ 'ਤੇ ਪਰਚਾ

ਥਾਣਾ ਸ਼ਿਮਲਾਪੁਰੀ ਦੀ ਪੁਲਸ ਨੇ ਸ਼ਿਵ ਸੈਨਾ ਨੇਤਾ ਖਿਲਾਫ ਕੇਸ ਦਰਜ ਕੀਤਾ ਹੈ, ਜਿਸ ਨੇ ਸਰਕਾਰੀ ਨੌਕਰੀ ਦਿਵਾਉਣ ਦੇ ਨਾਮ 'ਤੇ ਦੋ ਲੋਕਾਂ ਨੂੰ ਲੱਖਾਂ............

ਥਾਣਾ ਸ਼ਿਮਲਾਪੁਰੀ ਦੀ ਪੁਲਸ ਨੇ ਸ਼ਿਵ ਸੈਨਾ ਨੇਤਾ ਖਿਲਾਫ ਕੇਸ ਦਰਜ ਕੀਤਾ ਹੈ, ਜਿਸ ਨੇ ਸਰਕਾਰੀ ਨੌਕਰੀ ਦਿਵਾਉਣ ਦੇ ਨਾਮ 'ਤੇ ਦੋ ਲੋਕਾਂ ਨੂੰ ਲੱਖਾਂ ਦੀ ਠੱਗੀ ਮਾਰੀ ਸੀ। ਮੁਲਜ਼ਮ ਦੀ ਪਛਾਣ ਸੰਜੀਵ ਭਾਰਦਵਾਜ ਵਜੋਂ ਹੋਈ ਹੈ ਜੋ ਫਗਵਾੜਾ ਦਾ ਰਹਿਣ ਵਾਲਾ ਹੈ। ਫਿਲਹਾਲ ਦੋਸ਼ੀ ਫਰਾਰ ਹੈ। ਪੁਲਸ ਉਸ ਦੀ ਭਾਲ ਵਿਚ ਛਾਪੇਮਾਰੀ ਕਰ ਰਹੀ ਹੈ। 

ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਫੌਜ ਤੋਂ ਰਿਟਾਇਰਡ ਕਾਂਸਟੇਬਲ ਹੈ, ਫਿਲਹਾਲ ਉਹ ਆਰਮੀ ਕੰਟੀਨ ਵਿਚ ਕੰਮ ਕਰ ਰਿਹਾ ਹੈ। ਉਸ ਦਾ ਗੁਆਂਢੀ ਸੁਮਿਤ ਜੋ ਕਿ ਜੁੱਤੀਆਂ ਦੀ ਦੁਕਾਨ ਚਲਾਉਂਦਾ ਹੈ, ਉਥੇ ਮੁਲਜ਼ਮ ਸੰਦੀਪ ਨੂੰ ਉਥੇ 2018 ਵਿਚ ਮਿਲਿਆ। ਜਿਸ ਨੇ ਦੱਸਿਆ ਕਿ ਅਫਸਰਾਂ ਵਿਚ ਉਸਦੀ ਚੰਗੀ ਪਹਿਚਾਣ ਹੈ, ਜੇ ਕੋਈ ਕੰਮ ਹੋਇਆ ਹੈ ਤਾਂ ਦੱਸੋ। ਜਿਸ ਤੋਂ ਬਾਅਦ ਕੁਲਦੀਪ ਨੇ ਆਪਣੇ ਬੇਟੇ ਨੂੰ ਨੌਕਰੀ ਦਿਵਾਉਣ ਦੀ ਗੱਲ ਕਹੀ।

ਹਰਿਆਣਾ ਪੁਲਸ ਵਿਚ ਭਰਤੀ ਕਰਵਾਉਣ ਲਈ 45 ਲੱਖ ਦੀ ਮੰਗ ਕੀਤੀ ਸੀ
ਦੋਸ਼ੀ ਸੰਦੀਪ ਨੇ ਕਿਹਾ ਕਿ ਉਹ ਉਨ੍ਹਾਂ ਦੇ ਬੇਟੇ ਨੂੰ ਹਰਿਆਣਾ ਪੁਲਸ ਵਿਚ ਏਐਸਪੀ (ਸਹਾਇਕ ਸੁਪਰਡੈਂਟ ਪੁਲਸ) ਨਿਯੁਕਤ ਕਰਵਾਏਗਾ ਪਰ ਇਸ ਦੇ ਲਈ 45 ਲੱਖ ਰੁਪਏ ਤਕ ਖਰਚ ਆਵੇਗਾ, ਕਿਉਂਕਿ ਸੈਟਿੰਗ ਕਰਨੀ ਪਵੇਗੀ। ਕੁਲਦੀਪ ਨੇ ਕਿਹਾ ਕਿ ਉਹ ਇੰਨੇ ਪੈਸੇ ਨਹੀਂ ਦੇ ਸਕਦਾ। ਉਸਨੇ ਕਿਹਾ ਕਿ ਉਹ ਪੈਸੇ ਇਕੱਠੇ ਕਰਨਗੇ। 

ਜਿਸ ਤੋਂ ਬਾਅਦ ਪੀੜਤ ਨੇ ਆਪਣੀ ਰਿਟਾਇਰਮੈਂਟ ਦੀ ਜਮ੍ਹਾਂ ਪੂੰਜੀ ਕੱਢਵਾਈ ਅਤੇ ਉਸ 'ਤੇ ਵਿਆਜ 'ਤੇ ਪੈਸੇ ਲੈ ਕੇ ਵੱਖ-ਵੱਖ ਸਮੇਂ ਚੈੱਕ, ਨਕਦ ਰਾਹੀ ਕਰੀਬ 20.50 ਲੱਖ ਰੁਪਏ ਦੇ ਦਿੱਤੇ। ਮੁਲਜ਼ਮਾਂ ਨੇ ਕਿਹਾ ਕਿ ਪੈਸੇ ਦੇਣ ਤੋਂ ਬਾਅਦ ਉਨ੍ਹਾਂ ਨੂੰ ਇਕ ਸਾਲ ਇੰਤਜ਼ਾਰ ਕਰਨਾ ਪਏਗਾ। ਪਰ ਬਾਅਦ ਵਿਚ ਮੁਲਜ਼ਮ ਧਮਕੀਆਂ ਦੇਣ ਲੱਗਾ ਅਤੇ ਪੈਸੇ ਵਾਪਸ ਨਹੀਂ ਕੀਤੇ। ਪੀੜਤ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਕੀਤੀ। ਦੋਸ਼ੀ ਨੇ ਉਸਨੂੰ ਦੋ ਵਾਰ ਬੁਲਾਇਆ ਅਤੇ ਚੈਕ ਦਿੱਤੇ ਪਰ ਉਪਰੋਕਤ ਦੋਵੇਂ ਚੈੱਕ ਬਾਉਂਸ ਹੋ ਗਏ।

ਕਾਰੋਬਾਰੀ ਦੀ ਪਤਨੀ ਨੂੰ ਰੇਲਵੇ ਵਿਚ ਨੌਕਰੀ ਦੇ ਨਾਮ 'ਤੇ 10.15 ਲੱਖ ਰੁਪਏ ਠੱਗੇ
ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਪੁਲਸ ਸੁਮਿਤ ਕੋਲ ਗਈ, ਜਿਸਦੇ ਨਾਲ ਮੁਲਜ਼ਮ ਕੁਲਦੀਪ ਮਿਲਿਆ। ਜਦੋਂ ਪੁਲਸ ਨੇ ਪੁੱਛ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਮੁਲਜ਼ਮ ਨੇ ਰੇਲਵੇ ਵਿਚ ਨੌਕਰੀ ਦਿਵਾਉਣ ਦੇ ਨਾਮ ‘ਤੇ ਉਸ ਦੀ ਪਤਨੀ ਨੂੰ 10.15 ਲੱਖ ਦੀ ਠੱਗੀ ਕੀਤੀ ਸੀ। ਇਸ ਲਈ ਪੁਲਸ ਨੇ ਮੁਲਜ਼ਮ ਖਿਲਾਫ ਪਰਚਾ ਦਰਜ ਕਰ ਲਿਆ। ਪੁਲਸ ਨੂੰ ਸ਼ੱਕ ਹੈ ਕਿ ਦੋਸ਼ੀ ਨੇ ਹੋਰ ਵੀ ਬਹੁਤ ਸਾਰੇ ਲੋਕਾਂ ਨਾਲ ਧੋਖਾ ਕੀਤਾ ਹੈ।

Get the latest update about Former Soldiers Son, check out more about Local, To Officers And Politicians, Was Duped & Shiv Sena Leader

Like us on Facebook or follow us on Twitter for more updates.