ਭਾਰਤ 'ਚ ਤਾਲਾਬੰਦੀ ਤੇ ਕਰਫਿਊ ਕਾਰਨ ਕੈਨੇਡੀਅਨ ਹਾਈ ਕਮਿਸ਼ਨ ਦੀਆਂ ਸੇਵਾਵਾਂ ਪ੍ਰਭਾਵਿਤ, ਪੜ੍ਹੋ ਜਾਣਕਾਰੀ

ਭਾਰਤ ਵਿਚ ਲਗਾਤਾਰ ਕੋਰੋਨਾ ਵਾਇਰਸ ਦੇ ਮਾਮਲੇ ਵਧਦੇ ਜਾ ਰਹੇ ਹਨ। ਇਸ ਮਹਾ...

ਨਵੀਂ ਦਿੱਲੀ/ਟੋਰਾਂਟੋ: ਭਾਰਤ ਵਿਚ ਲਗਾਤਾਰ ਕੋਰੋਨਾ ਵਾਇਰਸ ਦੇ ਮਾਮਲੇ ਵਧਦੇ ਜਾ ਰਹੇ ਹਨ। ਇਸ ਮਹਾਮਾਰੀ ਕਾਰਨ ਜਿਥੇ ਭਾਰਤ ਵਿਚ ਕਈ ਸੇਵਾਵਾਂ ਠੱਪ ਹਨ ਓਥੇ ਹੀ ਇਸ ਨਾਲ ਇਮੀਗ੍ਰੇਸ਼ਨ ਵਿਭਾਗ ਵੀ ਬਹੁਤ ਪ੍ਰਭਾਵਿਤ ਹੋਇਆ ਹੈ। ਇਸ ਸਬੰਧੀ ਭਾਰਤ ਵਿਚ ਕੈਨੇਡੀਅਨ ਹਾਈ ਕਮਿਸ਼ਨ ਨੇ ਜਾਣਕਾਰੀ ਸਾਂਝੀ ਕਰਦਿਆਂ ਟਵੀਟ ਕੀਤੇ ਹਨ।

ਆਪਣੇ ਪਹਿਲੇ ਟਵੀਟ ਵਿਚ ਵਿਭਾਗ ਨੇ ਕਿਹਾ ਕਿ ਕੋਵਿਡ-19 ਦੇ ਮਾਮਲਿਆਂ ਵਿਚ ਵਾਧੇ ਕਾਰਨ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚ ਤਾਲਾਬੰਦੀ ਅਤੇ ਕਰਫਿਊ ਲਗਾਏ ਗਏ ਹਨ, ਜਿਸ ਦਾ ਅਸਰ ਵੀਜ਼ਾ ਐਪਲੀਕੇਸ਼ਨ ਸੈਂਟਰਾਂ ਦੀਆਂ ਸੇਵਾਵਾਂ 'ਤੇ ਪੈ ਸਕਦਾ ਹੈ। ਜੇ ਤੁਸੀਂ ਪਹਿਲਾਂ ਹੀ 2-ਵੇਅ ਕੋਰੀਅਰ ਸੇਵਾ ਦਾ ਭੁਗਤਾਨ ਕਰ ਚੁੱਕੇ ਹੋ, ਪਰ ਅਜੇ ਤੱਕ ਆਪਣਾ ਪਾਸਪੋਰਟ ਜਮ੍ਹਾ ਨਹੀਂ ਕੀਤਾ ਹੈ, ਤਾਂ ਕਿਰਪਾ ਕਰ ਕੇ ਇਸ ਨੂੰ ਆਪਣੇ ਕੋਲ ਰੱਖੋ ਜਦੋਂ ਤੱਕ ਸੇਵਾਵਾਂ ਮੁੜ ਚਾਲੂ ਨਹੀਂ ਹੋ ਜਾਂਦੀਆਂ। ਜੇ ਤੁਸੀਂ ਆਪਣਾ ਪਾਸਪੋਰਟ ਜਮ੍ਹਾ ਕਰ ਦਿੱਤਾ ਹੈ ਤਾਂ ਪਾਸਪੋਰਟ ਸੇਵਾਵਾਂ ਮੁੜ ਚਾਲੂ ਹੋਣ ਤੋਂ ਬਾਅਦ ਇਹ ਤੁਹਾਨੂੰ ਵਾਪਸ ਕਰ ਦਿੱਤਾ ਜਾਵੇਗਾ।  
ਪ੍ਰਭਾਵਿਤ ਸ਼ਹਿਰਾਂ ਵਿਚ ਵੀਜ਼ਾ ਐਪਲੀਕੇਸ਼ਨ ਸੈਂਟਰ ਕਰਫਿਊ ਦੌਰਾਨ ਬੰਦ ਰਹਿਣਗੇ। ਜਿਹੜੇ ਗ੍ਰਾਹਕਾਂ ਦੀ ਅਪਾਇੰਟਮੈਂਟ ਬਾਇਓਮੈਟ੍ਰਿਕ ਰਾਹੀਂ ਕਨਫਰਮ ਹੋ ਗਈ ਹੈ, ਉਨ੍ਹਾਂ ਨਾਲ ਮੁੜ ਵੀਜ਼ਾ ਐਪਲੀਕੇਸ਼ਨ ਸੈਂਟਰ ਖੁੱਲਣ ਤੋਂ ਬਾਅਦ ਸੰਪਰਕ ਕੀਤਾ ਜਾਵੇਗਾ। VAC ਸੇਵਾਵਾਂ ਅਤੇ ਕਾਰਜ ਪ੍ਰਣਾਲੀ ਦੇ ਸਮੇਂ ਦੀ ਤਾਜ਼ਾ ਜਾਣਕਾਰੀ ਲਈ ਕਿਰਪਾ ਕਰ ਕੇ VFS ਵੈੱਬਸਾਈਟ ਤੇ ਜਾਓ।

Get the latest update about India, check out more about services, Canadian High Commission, affect & curfew

Like us on Facebook or follow us on Twitter for more updates.