ਜਾਣੋ ਆਖਿਰ ਕਿਉਂ 'ਗਿੱਧੇ-ਭੰਗੜੇ' ਦੀ ਰੌਣਕ ਨਾਲ ਸੱਜਿਆ ਗੁਰਦਾਸਪੁਰ ਦਾ ਸਰਕਾਰੀ ਹਸਪਤਾਲ

ਗੁਰਦਾਸਪੁਰ ਦੇ ਸਰਕਾਰੀ ਹਸਪਤਾਲ 'ਚ 'ਬੇਟੀ ਬਚਾਓ ਬੇਟੀ ਪੜਾਓ' ਮੁਹਿੰਮ ਦੇ ਤਹਿਤ 16 ਨਵਜੰਮੀਆਂ ਬੱਚੀਆਂ ਦੀ ਲੋਹੜੀ ਹਸਪਤਾਲ ਦੇ ਸਟਾਫ਼ ਵਲੋਂ ਗਿੱਧਾ-ਭੰਗੜਾ ਪਾ ਅਤੇ ਬੱਚੀਆਂ ਦਾ ਕੇਕ ਕੱਟ ਕੇ ਬੜੀ ਧੂਮ-ਧਾਮ ਨਾਲ ਮਨਾਈ...

ਗੁਰਦਾਸਪੁਰ— ਗੁਰਦਾਸਪੁਰ ਦੇ ਸਰਕਾਰੀ ਹਸਪਤਾਲ 'ਚ 'ਬੇਟੀ ਬਚਾਓ ਬੇਟੀ ਪੜਾਓ' ਮੁਹਿੰਮ ਦੇ ਤਹਿਤ 16 ਨਵਜੰਮੀਆਂ ਬੱਚੀਆਂ ਦੀ ਲੋਹੜੀ ਹਸਪਤਾਲ ਦੇ ਸਟਾਫ਼ ਵਲੋਂ ਗਿੱਧਾ-ਭੰਗੜਾ ਪਾ ਅਤੇ ਬੱਚੀਆਂ ਦਾ ਕੇਕ ਕੱਟ ਕੇ ਬੜੀ ਧੂਮ-ਧਾਮ ਨਾਲ ਮਨਾਈ ਗਈ। ਇਸ ਮੌਕੇ ਸਿਵਲ ਸਰਜਨ ਅਤੇ ਐੱਸ.ਐੱਮ.ਓ ਗੁਰਦਾਸਪੁਰ ਵਲੋਂ ਬੱਚੀਆਂ ਅਤੇ ਮਾਪਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਨੇ ਲੋਕਾਂ ਨੂੰ ਅਪੀਲ ਕੀਤੀ ਕੇ ਉਹ ਬੱਚੀਆਂ ਨੂੰ ਲੜਕਿਆਂ ਤੋਂ ਘੱਟ ਨਾ ਸਮਝਣ ਅਤੇ ਦੋਵਾਂ ਨੂੰ ਇਕੋ ਜਿਹਾ ਸਤਿਕਾਰ ਦੇਣ।

ਗੋਰਾਇਆ-ਜਲੰਧਰ ਹਾਈਵੇ 'ਤੇ ਵਾਪਰਿਆ ਦਰਦਨਾਕ ਹਾਦਸਾ, ਵਿਦਿਆਰਥੀਆਂ ਨਾਲ ਭਰੀ ਸੀ ਬੱਸ

ਇਸ ਮੌਕੇ ਜਾਣਕਾਰੀ ਦਿੰਦਿਆਂ ਐੱਸ.ਐੱਮ.ਓ ਗੁਰਦਾਸਪੁਰ ਡਾ. ਚੇਤਨਾ ਅਤੇ ਨਰਸਿੰਗ ਸਟੇਟ ਪ੍ਰਧਾਨ ਸ਼ਮਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕਿ ਅੱਜ ਉਨ੍ਹਾਂ ਨੇ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ 'ਚ ਨਵਜੰਮੀਆਂ ਬੱਚੀਆਂ ਦੀ ਲੋਹੜੀ ਮਨਾਈ ਗਈ ਹੈ ਉਨ੍ਹਾਂ ਨੇ ਕਿਹਾ ਕਿ ਲੜਕਿਆਂ ਦੀ ਲੋਹੜੀ ਤਾਂ ਹਰ ਕੋਈ ਮਨਾਉਂਦਾ ਹੈ।

ਮਾਘੀ ਦੇ ਖ਼ਾਸ ਮੌਕੇ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਈਆਂ ਸੰਗਤਾਂ, ਸਿੱਖ ਇਤਿਹਾਸ ’ਚ ਖ਼ਾਸ ਮਹੱਤਵ

ਇਸ ਲਈ ਸਾਨੂੰ ਲੜਕੀਆਂ ਨੂੰ ਵੀ ਉਨਾਂ ਹੀ ਸਤਿਕਾਰ ਦੇਣਾ ਚਾਹੀਦਾ ਹੈ ਅਤੇ ਲੜਕੀਆਂ ਦੀ ਲੋਹੜੀ ਵੀ ਮਨਾਉਣੀ ਚਾਹੀਦੀ ਹੈ ਅਤੇ ਨਾਲ ਹੀ ਲੋਕ ਨੂੰ ਅਪੀਲ ਕੀਤੀ ਕਿ  ਉਹ ਬੱਚੀਆਂ ਨੂੰ ਲੜਕਿਆਂ ਤੋਂ ਘਟ ਨਾ ਸਮਝਣ ਅਤੇ ਦੋਵਾਂ ਨੂੰ ਇਕੋ ਜਿਹਾ ਸਤਿਕਾਰ ਦੇਣ ਅਤੇ ਲੜਕੀਆਂ ਨੂੰ ਕੁੱਖਾਂ ਵਿਚ ਕਤਲ ਨਾ ਕਰਨ।

Get the latest update about Lohri, check out more about True Scoop News, News In Punjabi, Gurdaspur News & Gurdaspur Govt Hospital

Like us on Facebook or follow us on Twitter for more updates.