ਜਿਸ ਭਰਾ ਦੇ ਵਿਆਹ ਲਈ ਭੈਣ ਨੇ ਵਿਛਾਈਆਂ ਸਨ ਅੱਖਾਂ, ਆਈ ਅਜਿਹੀ ਖ਼ਬਰ ਜਿਸ ਨੇ ਉਡਾਏ ਹੋਸ਼

ਹਾਲ ਹੀ 'ਚ ਵਿਦੇਸ਼ ਦੀ ਧਰਤੀ 'ਤੇ ਪੰਜਾਬੀ ਮੂਲ ਦੇ ਤਿੰਨ ਨੌਜਵਾਨਾਂ ਦੀ ਹੋਈ ਹੱਤਿਆ ਨੇ ਇਕ ਵਾਰ ਫਿਰ ਤੋਂ ਤਿੰਨ ਘਰਾਂ ਦੇ ਚਿਰਾਗ ਬੁਜਾ ਦਿੱਤੇ। ਇਹ ਮਾਮਲਾ ਵਿਦੇਸ਼ ਦੀ ਧਰਤੀ ਲੰਡਨ ਦਾ ਹੈ, ਜਿੱਥੇ ਬੀਤੇ ਦਿਨੀਂ ਤਿੰਨ ਨੌਜਵਾਨਾਂ ਦੀ ਬੇਰਹਿਮੀ ਨਾਲ...

ਜਲੰਧਰ— ਹਾਲ ਹੀ 'ਚ ਵਿਦੇਸ਼ ਦੀ ਧਰਤੀ 'ਤੇ ਪੰਜਾਬੀ ਮੂਲ ਦੇ ਤਿੰਨ ਨੌਜਵਾਨਾਂ ਦੀ ਹੋਈ ਹੱਤਿਆ ਨੇ ਇਕ ਵਾਰ ਫਿਰ ਤੋਂ ਤਿੰਨ ਘਰਾਂ ਦੇ ਚਿਰਾਗ ਬੁਜਾ ਦਿੱਤੇ। ਇਹ ਮਾਮਲਾ ਵਿਦੇਸ਼ ਦੀ ਧਰਤੀ ਲੰਡਨ ਦਾ ਹੈ, ਜਿੱਥੇ ਬੀਤੇ ਦਿਨੀਂ ਤਿੰਨ ਨੌਜਵਾਨਾਂ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਇਨ੍ਹਾਂ ਦੀ ਪਛਾਣ ਵਾਸੀ ਪਟਿਆਲਾ, ਕਪੂਰਥਲਾ ਅਤੇ ਹੁਸ਼ਿਆਰਪੁਰ ਦੇ ਤੌਰ 'ਤੇ ਹੋਈ ਹੈ। 10 ਸਾਲ ਪਹਿਲਾਂ ਸਟੱਡੀ ਵੀਜ਼ਾ 'ਤੇ ਇੰਗਲੈਂਡ ਗਏ ਹੁਸ਼ਿਆਰਪੁਰ ਦੇ ਪਿੰਡ ਆਦਮਵਾਲ ਦੇ ਨੌਜਵਾਨ ਨਰਿੰਦਰ ਸਿੰਘ ਦੀ ਅਣਜਾਣ ਲੋਕਾਂ ਵਲੋਂ ਇੰਗਲੈਂਡ ਦੀ ਰਾਜਧਾਨੀ ਲੰਡਨ 'ਚ ਕੁਝ ਲੋਕਾਂ ਵਲੋਂ ਐਤਵਾਰ 19 ਜਨਵਰੀ ਦੀ ਰਾਤ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਘਟਨਾ 'ਚ ਅਣਜਾਣ ਲੋਕਾਂ ਨੇ ਤਿੰਨ ਨੌਜਵਾਨਾਂ ਦੀ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ ਕੀ ਸੀ, ਜਿਸ 'ਚ ਮ੍ਰਿਤਕ ਹਰਿੰਦਰ ਕੁਮਾਰ ਵਾਸੀ ਪਟਿਆਲਾ, ਮਲਕੀਅਤ ਸਿੰਘ ਵਾਸੀ ਕਪੂਰਥਲਾ ਅਤੇ ਨਰਿੰਦਰ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਪਿੰਡ ਆਦਮਵਾਲ ਹੁਸ਼ਿਆਰਪੁਰ ਸ਼ਾਮਲ ਹੈ। ਨਰਿੰਦਰ ਸਿੰਘ ਦੀ ਹੱਤਿਆ ਦਾ ਸਮਾਚਾਰ ਮਿਲਦੇ ਹੀ ਪੂਰੇ ਪਿੰਡ 'ਚ ਮਾਤਮ ਦਾ ਮਾਹੌਲ ਛਾ ਗਿਆ ਅਤੇ ਪਰਿਵਾਰ ਲਈ ਦੁੱਖ ਦਾ ਪਹਾੜ ਟੁੱਟ ਗਿਆ।

ਕਨੈਡਾ ‘ਚ ਪ੍ਰਭਲੀਨ ਦੇ ਕਤਲ ਤੋਂ ਬਾਅਦ ਹੁਣ ਪੰਜਾਬੀ ਮੁੰਡੇ ਤੇ ਕੁੜੀ ਦੀਆਂ ਮਿਲੀਆਂ ਲਾਸ਼ਾ

ਜਾਣਕਾਰੀ ਮੁਤਾਬਕ ਨਰਿੰਦਰ 6 ਭੈਣਾਂ ਦਾ ਇਕਲੌਤਾ ਭਰਾ ਸੀ ਅਤੇ 2 ਸਾਲ ਪਹਿਲੇ ਉਸ ਦੀ ਮਾਤਾ ਦਾ ਦਿਹਾਂਤ ਹੋ ਗਿਆ ਸੀ। ਮ੍ਰਿਤਕ ਦੇ ਪਿਤਾ ਹਰਜੀਤ ਸਿੰਘ ਨੇ ਦੱਸਿਆ ਕਿ ਉਸ ਦੀ 9 ਜਨਵਰੀ ਨੂੰ ਨਰਿੰਦਰ ਨਾਲ ਫੋਨ 'ਤੇ ਗੱਲ ਹੋਈ ਸੀ ਅਤੇ ਉਸ ਨੇ ਕਿਹਾ ਸੀ ਕਿ ਉਹ ਅਗਲੇ ਮਹੀਨੇ ਪੱਕਾ ਹੋ ਜਾਵੇਗਾ ਅਤੇ ਅਗਲੇ ਮਹੀਨੇ ਹੀ ਵਾਪਸ ਭਾਰਤ ਆਵੇਗਾ ਪਰ 19 ਜਨਵਰੀ ਨੂੰ ਉਸ ਦੀ ਮ੍ਰਿਤਕ ਦਾ ਸਮਾਚਾਰ ਪ੍ਰਾਪਤ ਹੁੰਦੇ ਹੀ ਰਿਸ਼ਤੇਦਾਰਾਂ ਦੇ ਪੈਰਾਂ ਹੇਠਾਂ ਜ਼ਮੀਨ ਖਿੱਸਕ ਗਈ। ਮ੍ਰਿਤਕ ਦੇ ਪਿਤਾ ਹਰਜੀਤ ਸਿੰਘ ਨੇ ਨਮ ਅੱਖਾਂ ਨਾਲ ਸਰਕਾਰ ਤੋਂ ਅਪੀਲ ਕੀਤੀ ਕਿ ਉਸ ਦੇ ਬੇਟੇ ਦੀ ਲਾਸ਼ ਨੂੰ ਭਾਰਤ ਲਿਆਂਦਾ ਜਾਵੇ ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਉੱਥੇ 6 ਭੈਣਾਂ ਦਾ ਇਕਲੌਤਾ ਭਰਾ ਨਰਿੰਦਰ ਨੇ ਆਪਣੀ ਭੈਣਾਂ ਨਾਲ ਵਾਅਦਾ ਕੀਤਾ ਸੀ ਕਿ ਇਸ ਵਾਰ ਸਾਲ 2020 'ਚ ਜ਼ਰੂਰ ਭਾਰਤ ਆਵੇਗਾ ਅਤੇ ਭੈਣਾਂ ਨੂੰ ਵੀ ਭਰਾ ਦਾ ਇੰਤਜ਼ਾਰ ਸੀ ਪਰ ਅਜਿਹੀ ਆਈ ਖ਼ਬਰ ਨਾਲ ਸਾਰਿਆਂ ਦੇ ਹੋਸ਼ ਉਡਾ ਦਿੱਤੇ। ਜਿਸ ਭਰਾ ਦੇ ਵਿਆਹ ਲਈ ਅੱਖਾਂ ਵਿਛਾਈ ਬੈਠੀ ਸੀ ਹੁਣ ਉਸੇ ਅੱਖਾਂ ਨੂੰ ਭਰਾ ਦੀ ਲਾਸ਼ ਦੀ ਇੰਤਜ਼ਾਰ ਕਰਨਾ ਪੈ ਰਿਹਾ ਹੈ, ਜਿਸ ਲਈ ਵਿਦੇਸ਼ ਮੰਤਰੀ ਤੋਂ ਅਪੀਲ ਕੀਤੀ ਹੈ ਤਾਂ ਕਿ ਨਰਿੰਦਰ ਦਾ ਲਾਸ਼ ਭਾਰਤ ਲਿਆਂਦਾ ਜਾ ਸਕੇ। 6 ਭੈਣਾਂ ਦੀ ਨਰਿੰਦਰ ਇਕਲੌਤਾ ਅਤੇ ਸਭ ਤੋਂ ਛੋਟਾ ਭਰਾ ਸੀ।

ਕੈਨੇਡਾ 'ਚ ਜਲੰਧਰ ਦੀ ਪ੍ਰਭਲੀਨ ਦੇ ਕਤਲ ਕੇਸ 'ਤੇ ਪਿਤਾ ਦਾ ਬਿਆਨ, ਕਿਹਾ- ''ਕੀ ਕਸੂਰ ਸੀ ਮੇਰੀ ਧੀ ਦਾ''

ਜ਼ਿਕਰਯੋਗ ਹੈ ਕਿ ਮੁਤਾਬਕ ਇੰਗਲੈਂਡ ਪੁਲਸ ਨੇ ਸ਼ੱਕ ਦੇ ਆਧਾਰਤ 'ਤੇ 2 ਲੋਕਾਂ ਨੂੰ ਹਿਰਾਸਤ 'ਚ ਲੈ ਲਿਆ ਹੈ। ਹੱਤਿਆ ਦਾ ਕਾਰਨ ਗੈਂਗਵਾਰ ਦੱਸਿਆ ਜਾ ਰਿਹਾ ਹੈ, ਜਿਸ ਲਈ ਪੁਲਸ ਅਤੇ ਰਿਸ਼ਤੇਦਾਰ ਹਾਲੇ ਖੁੱਲ੍ਹ ਕੇ ਨਹੀਂ ਬੋਲ ਰਹੇ।
ਉਂਝ ਦੱਸ ਦੇਈਏ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ। ਭਾਰਤ-ਪੰਜਾਬ 'ਚ ਨੌਕਰੀਆਂ ਨਾ ਮਿਲਣ ਕਾਰਨ ਨੌਜਵਾਨ ਵਿਦੇਸ਼ ਪੈਸੇ ਕਮਾਉਣ ਜਾਂਦੇ ਹਨ ਪਰ ਕਿਸੇ ਗੈਂਗਵਾਰ ਕਾਰਨ ਮਾਰ ਦਿੱਤੇ ਜਾਂਦੇ ਹਨ। ਇਸ ਤੋਂ ਪਹਿਲਾਂ ਵੀ ਵਿਦੇਸ਼ ਦੀ ਧਰਤੀ 'ਤੇ ਕਈ ਪੰਜਾਬੀ ਨੌਜਵਾਨਾਂ ਦੀ ਮੌਤ ਨੇ ਕਈ ਘਰਾਂ ਦੇ ਚਿਰਾਗ ਬੁਝਾਏ ਹਨ। ਇਸ ਤੋਂ ਪਹਿਲਾਂ ਬਰੈਂਪਟਨ ਦੇ ਈਗਲ ਰਿੱਜ ਡਰਾਈਵ ਨੇੜਲੇ ਇਲਾਕੇ ਦੇ ਇਕ ਘਰ 'ਚੋਂ ਇਕ ਪੰਜਾਬੀ ਨੌਜਵਾਨ ਨਵਦੀਪ ਸਿੰਘ ਅਤੇ ਇਕ ਔਰਤ ਸ਼ਰਨਜੀਤ ਕੌਰ ਦੀ ਲਾਸ਼ ਬਰਾਮਦ ਕੀਤੀ ਗਈ ਸੀ। ਇਸ ਤੋਂ ਇਲਾਵਾ ਪ੍ਰਭਲੀਨ ਕਤਲ ਕੇਸ ਵੀ ਅਜਿਹਾ ਹੀ ਇਕ ਮਾਮਲਾ ਹੈ, ਜਿਸ ਨੇ ਹੱਸਦਾ-ਵੱਸਦਾ ਘਰ ਉਜਾੜ ਦਿੱਤਾ।

Get the latest update about Narinder Singh, check out more about Punjab News, News In Punjabi, London Murder Case & True Scoop News

Like us on Facebook or follow us on Twitter for more updates.