ਧੁੱਪ 'ਚ ਵਧੇਰੇ ਸਮਾਂ ਗੁਜ਼ਾਰਣ ਨਾਲ ਘੱਟ ਜਾਂਦੈ ਕੋਰੋਨਾ ਕਾਰਣ ਮੌਤ ਦਾ ਖਤਰਾ!

ਇਕ ਅਧਿਐਨ ਵਿਚ ਕਿਹਾ ਗਿਆ ਹੈ ਕਿ ਜ਼ਿਆਦਾ ਦੇਰ ਤੱਕ ਸੂਰਜ ਦੀ ਰੌਸ਼ਨੀ ਵਿਚ ਰਹਿਣ, ਖਾਸਕਰਕੇ ਅਲਟ੍ਰਾ...

ਇਕ ਅਧਿਐਨ ਵਿਚ ਕਿਹਾ ਗਿਆ ਹੈ ਕਿ ਜ਼ਿਆਦਾ ਦੇਰ ਤੱਕ ਸੂਰਜ ਦੀ ਰੌਸ਼ਨੀ ਵਿਚ ਰਹਿਣ, ਖਾਸਕਰਕੇ ਅਲਟ੍ਰਾਵਾਇਲਟ ਕਿਰਨਾਂ ਦੇ ਸੰਪਰਕ ਵਿਚ ਆਉਣ ਦਾ ਸੰਬੰਧ ਕੋਵਿਡ-19 ਕਾਰਣ ਘੱਟ ਮੌਤਾਂ ਦੇ ਨਾਲ ਹੈ। ਬ੍ਰਿਟੇਨ ਵਿਚ ਐਡੀਨਬਰਗ ਯੂਨੀਵਰਸਿਟੀ ਦੇ ਖੋਜਕਾਰਾਂ  ਦੇ ਮੁਤਾਬਕ ਜੇਕਰ ਅੱਗੇ ਜਾਂਚ ਵਿਚ ਮੌਤ ਦਰ ਵਿਚ ਕਮੀ ਨਾਲ ਸਬੰਧ ਦਾ ਪਤਾ ਲੱਗਦਾ ਹੈ ਤਾਂ ਸੂਰਜ ਦੀ ਰੌਸ਼ਨੀ ਦੇ ਸੰਪਰਕ ਵਿਚ ਜ਼ਿਆਦਾ ਦੇਰ ਰਹਿਣ ਨਾਲ ਆਮ ਲੋਕਾਂ ਨੂੰ ਸਿਹਤ ਸਬੰਧੀ ਮਦਦ ਮਿਲ ਸਕਦੀ ਹੈ।

‘ਬ੍ਰਿਟਿਸ਼ ਜਰਨਲ ਆਫ ਡਰਮਟਾਲਜੀ’ ਵਿਚ ਛਪੀ ਸਟੱਡੀ ਵਿਚ ਅਮਰੀਕੀ ਮਹਾਂਦੀਪ ਵਿਚ ਜਨਵਰੀ ਤੋਂ ਅਪ੍ਰੈਲ 2020 ਵਿਚਾਲੇ ਹੋਈਆਂ ਮੌਤਾਂ ਦੇ ਨਾਲ ਉਸ ਮਿਆਦ ਵਿਚ 2474 ਕਾਊਂਟੀ ਵਿਚ ਅਲਟ੍ਰਾਵਾਇਲਟ ਪੱਧਰ ਦੀ ਤੁਲਣਾ ਕੀਤੀ ਗਈ। ਟੀਮ ਨੇ ਪਾਇਆ ਕਿ ਅਲਟ੍ਰਾਵਾਇਲਟ ਕਿਰਨਾਂ ਦੇ ਉੱਚ ਪੱਧਰ ਵਾਲੇ ਇਲਾਕੇ ਵਿਚ ਰਹਿਣ ਵਾਲੇ ਲੋਕਾਂ ਵਿਚਾਲੇ ਕੋਵਿਡ-19 ਕਾਰਣ ਘੱਟ ਮੌਤਾਂ ਹੋਈਆਂ।

ਖੋਜਕਾਰਾਂ ਮੁਤਾਬਕ ਇੰਗਲੈਂਡ ਅਤੇ ਇਟਲੀ ਵਿਚ ਵੀ ਇਸੇ ਤਰ੍ਹਾਂ ਦੇ ਅਧਿਐਨ ਕੀਤੇ ਗਏ। ਖੋਜਕਾਰਾਂ ਨੇ ਉਮਰ, ਭਾਈਚਾਰੇ, ਸਾਮਾਜਿਕ-ਆਰਥਿਕ ਹਾਲਾਤ, ਸੰਘਣੀ ਜਨਸੰਖਿਆ, ਹਵਾ ਪ੍ਰਦੂਸ਼ਣ, ਤਾਪਮਾਨ ਅਤੇ ਸਥਾਨਕ ਇਲਾਕੇ ਵਿਚ ਇਨਫੈਕਸ਼ਨ ਦੇ ਪੱਧਰ ਨੂੰ ਧਿਆਨ ਵਿਚ ਰੱਖਦੇ ਹੋਏ ਵਾਇਰਸ ਕਾਰਣ ਇਨਫੈਕਟਿਡ ਹੋਣ ਤੇ ਮੌਤ ਦੇ ਖਤਰੇ ਦਾ ਵਿਸ਼ਲੇਸ਼ਣ ਕੀਤਾ।

ਖੋਜਕਾਰਾਂ ਦਾ ਕਹਿਣਾ ਹੈ ਕਿ ਸੂਰਜ ਦੀ ਰੌਸ਼ਨੀ ਵਿਚ ਜ਼ਿਆਦਾ ਸਮੇਂ ਤੱਕ ਰਹਿਣ ਨਾਲ ਚਮੜੀ ਨਾਈਟ੍ਰਿਕ ਆਕਸਾਇਡ ਨੂੰ ਬਾਹਰ ਕੱਢ ਦਿੰਦੀ ਹੈ। ਇਸ ਨਾਲ ਵਾਇਰਸ ਦੇ ਅੱਗੇ ਵਧਣ ਦੀ ਸਮਰੱਥਾ ਸ਼ਾਇਦ ਘੱਟ ਜਾਂਦੀ ਹੈ।

Get the latest update about Truescoop News, check out more about long term exposure, death from covid19, decreased risk & sunlight

Like us on Facebook or follow us on Twitter for more updates.