ਏਆਈਜੀ ਅਸ਼ੀਸ਼ ਕਪੂਰ ਨੂੰ ਲੂਕ-ਆਉਟ ਨੋਟਿਸ ਜਾਰੀ, ਹੁਣ ਵਿਜ਼ੀਲੈਂਸ ਦੇ ਨਿਸ਼ਾਨੇ 'ਤੇ ਇਕ ਸਾਬਕਾ ਸਲਾਹਕਾਰ

ਵਿਜ਼ੀਲੈਂਸ ਵਲੋਂ ਕੱਲ ਅਸ਼ੀਸ਼ ਕਪੂਰ ਦੇ ਘਰ ਕੀਤੀ ਗਈ ਰੇਡ 'ਚ ਜੇਕਰ ਕੋਈ ਘਪਲਾ ਜਾ ਸਬੂਤ ਹੱਥ ਲਗਦੇ ਹਨ ਤਾਂ ਆਉਣ ਵਾਲੇ ਸਮੇਂ 'ਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਬਕਾ ਸਲਾਹਕਾਰ ਅਤੇ ਰਿਟਾਇਰ ਪੁਲਿਸ ਅਧਿਕਾਰੀ ਤੇ ਵੀ ਕਾਰਵਾਈ ਹੋ ਸਕਦੀ ਹੈ

ਵਿਜ਼ੀਲੈਂਸ ਨੇ ਆਮਦਨ ਤੋਂ ਵੱਧ ਜਾਇਦਾਦ ਦੀਆਂ ਸ਼ਿਕਾਇਤਾਂ ਤੋਂ ਬਾਅਦ ਵੀਰਵਾਰ ਨੂੰ ਪੰਜਾਬ ਪੁਲਿਸ ਦੇ ਏਆਈਜੀ ਅਸ਼ੀਸ਼ ਕਪੂਰ ਦੇ ਘਰ ਛਾਪਾ ਮਾਰਿਆ ਸੀ। ਵਿਜੀਲੈਂਸ ਟੀਮ ਨੇ ਵੀਰਵਾਰ ਨੂੰ ਮੋਹਾਲੀ ਦੇ ਸੈਕਟਰ 88 ਸਥਿਤ ਉਸ ਦੀ ਕੋਠੀ ਦੀ ਮੀਟਰਿੰਗ ਅਤੇ ਵੀਡੀਓਗ੍ਰਾਫੀ ਕੀਤੀ। ਇਸ ਦੌਰਾਨ ਕੋਠੀ ਵਿੱਚ ਪਏ ਕੀਮਤੀ ਸਮਾਨ ਅਤੇ ਹੋਰ ਸਮਾਨ ਦੀ ਵੀ ਜਾਂਚ ਕੀਤੀ ਗਈ। ਸੂਤਰਾਂ ਮੁਤਾਬਕ ਕੋਠੀ ਦੀ ਉਸਾਰੀ 'ਚ ਹੋਏ ਖਰਚ ਅਤੇ ਅਸ਼ੀਸ਼ ਕਪੂਰ ਦੇ ਬੈਂਕ ਖਾਤਿਆਂ ਨੂੰ ਮਿਲਾਇਆ ਜਾ ਰਿਹਾ ਹੈ ਤੇ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਕਪੂਰ ਇਸ ਪੂਰੇ ਮਾਮਲੇ 'ਚ ਸਫਾਈ ਦੇਣ ਦੀ ਗੱਲ ਕਰ ਰਹੇ ਹਨ। ਉਨ੍ਹਾਂ ਵਿਜੀਲੈਂਸ ਦੀ ਜਾਂਚ ਵਿੱਚ ਟੀਮ ਦੀ ਮਦਦ ਵੀ ਕੀਤੀ। ਹੁਣ ਅਸ਼ੀਸ਼ ਕਪੂਰ ਨੂੰ ਲੂਕ ਆਉਟ ਨੋਟਿਸ ਜਾਰੀ ਹੋ ਗਿਆ ਹੈ।  

ਅਸ਼ੀਸ਼ ਕਪੂਰ ਦੇ ਮਾਮਲੇ 'ਚ ਹੁਣ ਪੂਰੀ ਤਰ੍ਹਾਂ ਛਾਣ-ਬੀਣ ਹੁੰਦੀ ਨਜ਼ਰ ਆ ਰਹੀ ਹੈ। ਇਸ ਮਾਮਲੇ 'ਚ ਅਸ਼ੀਸ਼ ਕਪੂਰ ਦੇ ਨਾਲ ਨਾਲ ਕਈ ਹੋਰ ਅਫਸਰਾਂ ਅਤੇ ਸਬਕਾਂ ਮੰਤਰੀਆਂ ਦੇ ਕਰੀਬੀ ਲੋਕਾਂ ਦਾ ਪਰਦਾਫਾਸ਼ ਹੋ ਸਕਦਾ ਹੈ। ਵਿਜ਼ੀਲੈਂਸ ਵਲੋਂ ਕੱਲ ਅਸ਼ੀਸ਼ ਕਪੂਰ ਦੇ ਘਰ ਕੀਤੀ ਗਈ ਰੇਡ 'ਚ ਜੇਕਰ ਕੋਈ ਘਪਲਾ ਜਾ ਸਬੂਤ ਹੱਥ ਲਗਦੇ ਹਨ ਤਾਂ ਆਉਣ ਵਾਲੇ ਸਮੇਂ 'ਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਬਕਾ ਸਲਾਹਕਾਰ ਅਤੇ ਰਿਟਾਇਰ ਪੁਲਿਸ ਅਧਿਕਾਰੀ ਤੇ ਵੀ ਕਾਰਵਾਈ ਹੋ ਸਕਦੀ ਹੈ। ਇਸ ਦੇ ਨਾਲ ਹੀ ਵਿਜ਼ੀਲੈਂਸ ਇਸ ਪੁਲਿਸ ਅਧਿਕਾਰੀ ਤੇ ਵੀ ਸ਼ਿਕੰਜਾ ਕੱਸ ਸਕਦੀ ਹੈ।  


ਦਸ ਦਈਏ ਕਿ ਕੈਪਟਨ ਦੇ ਸਾਬਕਾ ਸਲਾਹਕਾਰ ਕਈ ਸਾਲਾਂ ਤੱਕ ਸਾਬਕਾ ਮੁੱਖ ਮੰਤਰੀ ਦੇ ਨਾਲ ਰਹੇ ਸਨ। ਇਸ ਸਮੇਂ ਦੌਰਾਨ ਉਨ੍ਹਾਂ ਵਿਜ਼ੀਲੈਂਸ ਦੇ ਕਈ ਵੱਡੇ ਮਾਮਲਿਆਂ ਨੂੰ ਆਪਣੇ ਅੰਡਰ ਕਰਦਿਆਂ ਉਸ ਤੇ ਕਾਰਵਾਈ ਹੋਣੋ ਰੋਕੀ। ਵਿਜ਼ੀਲੈਂਸ ਦੇ ਕਈ ਮਾਮਲਿਆਂ 'ਤੇ ਇਹ ਸਾਬਕਾ ਪੁਲਿਸ ਅਧਿਕਾਰੀ ਨਜ਼ਰ ਰੱਖਦਾ ਸੀ। ਨਾਲ ਹੀ ਵਿਜ਼ੀਲੈਂਸ 'ਚ ਉਸ ਦੀ ਕਾਫੀ ਮੰਨੀ ਜਾਂਦੀ ਸੀ। ਇਨ-ਡਾਇਰੈਕਟਲੀ ਵਿਜ਼ੀਲੈਂਸ ਇਸ ਸਾਬਕਾ ਪੁਲਿਸ ਅਧਿਕਾਰੀ ਦੇ ਹੱਥਾਂ 'ਚ ਹੀ ਸੀ। ਕਈ ਵੱਡੇ ਮਾਮਲੇ ਸਨ ਜੋ ਉਸ ਸਮੇਂ ਦਬਾਅ ਦਿੱਤੇ ਗਏ ਸਨ।  

ਹੁਣ ਜੇਕਰ ਆਪ ਸਰਕਾਰ ਦੇ ਚਲਦਿਆਂ ਵਿਜ਼ੀਲੈਂਸ ਹੁਣ ਕਾਰਵਾਈ ਕਰ ਰਹੀ ਹੈ ਤਾਂ ਇਸ ਇਨਵੈਸਟੀਗੇਸ਼ਨ ਦੀਆਂ ਕਈ ਕੜੀਆਂ ਨੂੰ ਜੋੜਦਿਆਂ ਵਿਜ਼ੀਲੈਂਸ ਇਸ ਸਲਾਹਕਾਰ ਦੇ ਰਾਹੀਂ ਕੈਪਟਨ ਤੱਕ ਪਹੁੰਚ ਸਕਦੀ ਹੈ। ਜਿਸ ਦੇ ਚਲਦਿਆਂ ਕੈਪਟਨ ਅਮਰਿੰਦਰ ਸਿੰਘ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ। ਇਸ ਸਾਬਕਾ ਸਲਾਹਕਾਰ ਅਤੇ ਪੁਲਿਸ ਅਧਿਕਾਰੀ ਦੀ ਭੂਮਿਕਾ ਨੂੰ ਖੰਗਾਲਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਹੁਣ ਵਿਜ਼ੀਲੈਂਸ ਆਪ ਵੀ ਸਵਾਲਾਂ ਦੇ ਘੇਰੇ 'ਚ ਘਿਰ ਸਕਦੀ ਹੈ ਕਿ ਕੀ ਵਿਜ਼ੀਲੈਂਸ ਆਪ ਭ੍ਰਿਸ਼ਟਾਚਾਰ ਅਤੇ ਭ੍ਰਿਸ਼ਟਾਚਾਰੀਆਂ ਨਾਲ ਘਿਰਿਆ ਹੋਇਆ ਹੈ?  

Get the latest update about vigilance bureau punjab, check out more about punjab news, news in punjabi punjabi news & aig ashish kapoor

Like us on Facebook or follow us on Twitter for more updates.