ਪਿਆਰ ਅੰਨ੍ਹਾਂ ਹੁੰਦਾ ਹੈ, ਮਾਂ-ਬਾਪ ਤੇ ਸਮਾਜ ਦੇ ਪਿਆਰ ਨਾਲੋਂ ਵੀ ਡੂੰਘਾ ਹੁੰਦਾ ਹੈ: ਅਦਾਲਤ

ਕਰਨਾਟਕ ਹਾਈ ਕੋਰਟ ਨੇ ਆਪਣੇ ਬੁਆਏਫਰੈਂਡ ਨਾਲ ਵਿਆਹ ਕਰਕੇ ਭੱਜਣ ਵਾਲੀ ਲੜਕੀ ਨੂੰ ਆਪਣੇ ਪਤੀ ਨਾਲ ਰਹਿਣ ਦੀ ਇਜਾਜ਼ਤ ਦੇ ਦਿੱਤੀ ਹੈ ਪਰ ਨਾਲ ਹੀ ਚਿਤਾਵਨੀ ਦਿੱਤੀ ਹੈ ਕਿ ਉਸ ਨੇ ਆਪਣੇ ਮਾਪਿਆਂ ਨਾ...

ਬੈਂਗਲੁਰੂ- ਕਰਨਾਟਕ ਹਾਈ ਕੋਰਟ ਨੇ ਆਪਣੇ ਬੁਆਏਫਰੈਂਡ ਨਾਲ ਵਿਆਹ ਕਰਕੇ ਭੱਜਣ ਵਾਲੀ ਲੜਕੀ ਨੂੰ ਆਪਣੇ ਪਤੀ ਨਾਲ ਰਹਿਣ ਦੀ ਇਜਾਜ਼ਤ ਦੇ ਦਿੱਤੀ ਹੈ ਪਰ ਨਾਲ ਹੀ ਚਿਤਾਵਨੀ ਦਿੱਤੀ ਹੈ ਕਿ ਉਸ ਨੇ ਆਪਣੇ ਮਾਪਿਆਂ ਨਾਲ ਜੋ ਕੀਤਾ ਸੀ, ਉਹ ਕੱਲ੍ਹ ਨੂੰ ਉਸ ਤੋਂ ਬੱਚੇ ਵੀ ਕਰ ਸਕਦੇ ਹਨ। 

ਲੜਕੀ ਦੇ ਪਿਤਾ ਟੀ.ਐਲ. ਨਾਗਾਰਾਜੂ ਨੇ ਅਦਾਲਤ ਵਿਚ ਹੈਬੀਅਸ ਕਾਰਪਸ ਪਟੀਸ਼ਨ ਦਾਇਰ ਕਰਦੇ ਹੋਏ ਕਿਹਾ ਕਿ ਉਸ ਦੀ ਧੀ, ਜੋ ਕਿ ਨਿਸਰਗਾ ਇੰਜੀਨੀਅਰਿੰਗ ਦੀ ਵਿਦਿਆਰਥਣ ਹੈ, ਉਸ ਦੇ ਕਾਲਜ ਦੇ ਹੋਸਟਲ ਤੋਂ ਗਾਇਬ ਹੋ ਗਈ ਹੈ ਅਤੇ ਉਸ ਨੂੰ ਨਿਖਿਲ ਉਰਫ ਅਭੀ ਨਾਂ ਦਾ ਡਰਾਈਵਰ ਜ਼ਬਰਦਸਤੀ ਚੁੱਕ ਕੇ ਲੈ ਗਿਆ ਹੈ।

ਨਿਸਰਗਾ ਅਤੇ ਨਿਖਿਲ ਨੂੰ ਜਸਟਿਸ ਬੀ. ਵੀਰੱਪਾ ਅਤੇ ਜਸਟਿਸ ਕੇ. ਐੱਸ. ਹੇਮਲੇਖਾ ਨੂੰ ਬੈਂਚ ਦੇ ਸਾਹਮਣੇ ਪੇਸ਼ ਕੀਤਾ ਗਿਆ। ਨਿਸਰਗਾ ਨੇ ਅਦਾਲਤ ਵਿਚ ਕਿਹਾ ਕਿ ਉਸ ਦਾ ਜਨਮ 28 ਅਪ੍ਰੈਲ 2003 ਨੂੰ ਹੋਇਆ ਸੀ ਅਤੇ ਉਸ ਦੀ ਉਮਰ ਦੇ ਹਿਸਾਬ ਨਾਲ ਉਹ ਬਾਲਗ ਹੈ। ਉਹ ਨਿਖਿਲ ਨਾਲ ਪਿਆਰ ਕਰਦੀ ਹੈ ਅਤੇ ਆਪਣੀ ਮਰਜ਼ੀ ਨਾਲ ਉਸ ਨਾਲ ਗਈ ਸੀ।

ਦੋਹਾਂ ਦਾ ਵਿਆਹ 13 ਮਈ ਨੂੰ ਇਕ ਮੰਦਰ 'ਚ ਹੋਇਆ ਸੀ ਅਤੇ ਉਦੋਂ ਤੋਂ ਦੋਵੇਂ ਇਕੱਠੇ ਰਹਿ ਰਹੇ ਹਨ। ਉਹ ਆਪਣੇ ਪਤੀ ਨਾਲ ਰਹਿਣਾ ਚਾਹੁੰਦੀ ਹੈ ਅਤੇ ਆਪਣੇ ਸਰਪ੍ਰਸਤਾਂ ਕੋਲ ਵਾਪਸ ਨਹੀਂ ਜਾਣਾ ਚਾਹੁੰਦੀ।

ਅਦਾਲਤ ਨੇ ਦੋਵਾਂ ਦੇ ਬਿਆਨ ਦਰਜ ਕਰਦੇ ਹੋਏ ਦੋਵਾਂ ਮਾਪਿਆਂ ਅਤੇ ਉਨ੍ਹਾਂ ਦੀ ਧੀ ਨੂੰ ਕੁਝ ਸਲਾਹ ਦਿੱਤੀ। ਬੈਂਚ ਨੇ ਮਾਪਿਆਂ ਨੂੰ ਕਿਹਾ ਕਿ ਸਾਡੇ ਇਤਿਹਾਸ ਵਿੱਚ ਅਜਿਹੀਆਂ ਉਦਾਹਰਣਾਂ ਹਨ ਜਦੋਂ ਮਾਪਿਆਂ ਨੇ ਆਪਣੇ ਬੱਚਿਆਂ ਲਈ ਜਾਨਾਂ ਵਾਰ ਦਿੱਤੀਆਂ ਅਤੇ ਬੱਚਿਆਂ ਨੇ ਮਾਪਿਆਂ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ।

ਬੈਂਚ ਨੇ ਕਿਹਾ, ''ਜੇਕਰ ਦੋਹਾਂ ਵਿਚਾਲੇ ਪਿਆਰ ਹੈ ਤਾਂ ਪਰਿਵਾਰ 'ਚ ਕੋਈ ਝਗੜਾ ਨਹੀਂ ਹੋ ਸਕਦਾ। ਇਸ ਦੇ ਨਾਲ ਹੀ, ਬੱਚਿਆਂ ਦੇ ਮਾਪਿਆਂ ਦੇ ਖਿਲਾਫ ਜਾਂ ਉਨ੍ਹਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਸਰਪ੍ਰਸਤਾਂ ਦੇ ਬੱਚਿਆਂ ਦੇ ਖਿਲਾਫ ਅਦਾਲਤ ਵਿੱਚ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।"

ਬੈਂਚ ਨੇ ਆਪਣੇ ਹਾਲ ਹੀ ਦੇ ਫੈਸਲੇ ਵਿੱਚ ਕਿਹਾ, "ਮੌਜੂਦਾ ਕੇਸ ਦੇ ਅਜੀਬ ਤੱਥ ਅਤੇ ਹਾਲਾਤ ਇਹ ਸਪੱਸ਼ਟ ਕਰਦੇ ਹਨ ਕਿ 'ਪਿਆਰ ਅੰਨ੍ਹਾ ਹੁੰਦਾ ਹੈ ਅਤੇ ਮਾਤਾ-ਪਿਤਾ, ਪਰਿਵਾਰ ਦੇ ਮੈਂਬਰਾਂ ਅਤੇ ਸਮਾਜ ਦੇ ਪਿਆਰ ਨਾਲੋਂ ਵਧੇਰੇ ਸ਼ਕਤੀਸ਼ਾਲੀ ਔਜ਼ਾਰ ਹੈ'।"

ਅਦਾਲਤ ਨੇ ਨਿਸਾਰਗਾ ਨੂੰ ਆਗਾਹ ਕੀਤਾ ਕਿ ਬੱਚਿਆਂ ਲਈ ਇਹ ਜਾਣਨ ਦਾ ਸਮਾਂ ਆ ਗਿਆ ਹੈ ਕਿ ਜੀਵਨ ਵਿੱਚ ਬਹੁਤ ਸਾਰੀਆਂ ਚੀਜ਼ਾਂ ਸ਼ਾਮਲ ਹਨ। ਜੋ ਅੱਜ ਉਹ ਆਪਣੇ ਮਾਤਾ-ਪਿਤਾ ਨਾਲ ਕਰ ਰਹੇ ਹਨ, ਕੱਲ੍ਹ ਉਨ੍ਹਾਂ ਨਾਲ ਵੀ ਅਜਿਹਾ ਹੀ ਹੋਵੇਗਾ। ਬੈਂਚ ਨੇ ਇਸ ਲੜੀ 'ਚ ਮਨੁਸਮ੍ਰਿਤੀ ਦਾ ਵੀ ਹਵਾਲਾ ਦਿੱਤਾ।

ਅਦਾਲਤ ਨੇ ਹਾਲਾਂਕਿ, ਨਿਸਰਗਾ ਦੇ ਪਿਤਾ ਦੀ ਪਟੀਸ਼ਨ ਨੂੰ ਇਹ ਕਹਿੰਦੇ ਹੋਏ ਖਾਰਜ ਕਰ ਦਿੱਤਾ ਕਿ ਕਾਨੂੰਨ ਇੱਕ ਜਾਇਜ਼ ਵਿਆਹ ਦੀਆਂ ਸ਼ਰਤਾਂ ਨੂੰ ਨਿਯਮਤ ਕਰ ਸਕਦਾ ਹੈ, "ਮਾਪਿਆਂ ਸਮੇਤ ਸਮਾਜ ਦੀ ਜੀਵਨ ਸਾਥੀ ਦੀ ਚੋਣ ਵਿੱਚ ਕੋਈ ਭੂਮਿਕਾ ਨਹੀਂ ਹੈ"।

Get the latest update about Online Punjabi News, check out more about court, parents Love, Truescoop News & love

Like us on Facebook or follow us on Twitter for more updates.