ਸਰਕਾਰ ਨੇ ਐਲਪੀਜੀ ਖਪਤਕਾਰਾਂ ਨੂੰ ਦਿੱਤੀ ਰਾਹਤ, ਅੱਜ ਤੋਂ 115 ਰੁਪਏ ਤੱਕ ਸਸਤਾ ਹੋਇਆ ਸਿਲੰਡਰ

ਐਲਪੀਜੀ ਖਪਤਕਾਰਾਂ ਨੂੰ ਰਾਹਤ ਦਿੰਦੇ ਹੋਏ ਸਰਕਾਰ ਨੇ ਇੱਕ ਵਾਰ ਫਿਰ ਗੈਸ ਸਿਲੰਡਰ (ਐਲਪੀਜੀ ਸਿਲੰਡਰ) ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਹੈ। ਵਪਾਰਕ ਰਸੋਈ ਗੈਸ ਸਿਲੰਡਰ ਅੱਜ ਤੋਂ 115 ਰੁਪਏ ਤੱਕ ਸਸਤਾ ਹੋ ਗਿਆ ਹੈ...

ਨਵੀਂ ਦਿੱਲੀ: ਐਲਪੀਜੀ ਖਪਤਕਾਰਾਂ ਨੂੰ ਰਾਹਤ ਦਿੰਦੇ ਹੋਏ ਸਰਕਾਰ ਨੇ ਇੱਕ ਵਾਰ ਫਿਰ ਗੈਸ ਸਿਲੰਡਰ (ਐਲਪੀਜੀ ਸਿਲੰਡਰ) ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਹੈ। ਵਪਾਰਕ ਰਸੋਈ ਗੈਸ ਸਿਲੰਡਰ ਅੱਜ ਤੋਂ 115 ਰੁਪਏ ਤੱਕ ਸਸਤਾ ਹੋ ਗਿਆ ਹੈ। ਫਿਲਹਾਲ ਘਰੇਲੂ ਸਿਲੰਡਰ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇੰਡੀਅਨ ਆਇਲ ਵੱਲੋਂ 1 ਨਵੰਬਰ ਭਾਵ ਅੱਜ ਤੋਂ ਐਲਪੀਜੀ ਦੀਆਂ ਨਵੀਆਂ ਦਰਾਂ ਜਾਰੀ ਕੀਤੀਆਂ ਗਈਆਂ ਹਨ। ਜਿਸ ਵਿਚ ਸਰਕਾਰ ਨੇ19 ਕਿਲੋ ਦੇ ਵਪਾਰਕ ਗੈਸ ਸਿਲੰਡਰ ਦੀ ਕੀਮਤ ਵਿੱਚ ਕਟੌਤੀ ਕੀਤੀ ਹੈ ਇਸ ਦੇ ਨਾਲ, ਇਹ ਹੋਟਲਾਂ, ਰੈਸਟੋਰੈਂਟਾਂ ਅਤੇ ਹੋਰ ਵਪਾਰਕ ਅਦਾਰਿਆਂ ਨੂੰ ਘੱਟ ਕੀਮਤ 'ਤੇ ਉਪਲਬਧ ਹੋਵੇਗਾ।


1 ਨਵੰਬਰ (ਮੰਗਲਵਾਰ) ਨੂੰ ਇੰਡੀਅਨ ਆਇਲ ਵੱਲੋ ਐਲਪੀਜੀ ਦੀਆਂ ਨਵੀਆਂ ਕੀਮਤਾਂ ਜਾਰੀ ਕੀਤੀਆਂ ਗਈਆਂ ਹਨ। ਅੱਜ ਤੋਂ ਦਿੱਲੀ 'ਚ ਇੰਡੇਨ ਦੇ 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀ ਕੀਮਤ 'ਚ 115.5 ਰੁਪਏ, ਕੋਲਕਾਤਾ 'ਚ 113 ਰੁਪਏ, ਮੁੰਬਈ 'ਚ 115.5 ਰੁਪਏ ਅਤੇ ਚੇਨਈ 'ਚ 116.5 ਰੁਪਏ ਦੀ ਕਟੌਤੀ ਕੀਤੀ ਗਈ ਹੈ। 6 ਜੁਲਾਈ 2022 ਤੋਂ ਬਾਅਦ ਘਰੇਲੂ ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ।

ਦੇਸ਼ ਦੇ ਵੱਖ ਵੱਖ ਨਗਰ ਵਿਚ ਇਸ ਦੀਆ ਕੀਮਤਾਂ ਵੀ ਵੱਖ ਵੱਖ ਹਨ। ਮੁੰਬਈ ਵਿੱਚ ਇਹ 115.5 ਰੁਪਏ ਅਤੇ ਚੇਨਈ ਵਿੱਚ 116.5 ਰੁਪਏ ਸਸਤਾ ਹੋ ਗਿਆ ਹੈ। ਦਿੱਲੀ ਵਿੱਚ ਵਪਾਰਕ ਗੈਸ ਸਿਲੰਡਰ 115.5 ਰੁਪਏ ਸਸਤਾ ਹੋ ਗਿਆ ਹੈ। ਕੋਲਕਾਤਾ 'ਚ ਇਸ ਦੀ ਕੀਮਤ 113 ਰੁਪਏ ਘੱਟ ਗਈ ਹੈ। ਇੰਡੀਅਨ ਆਇਲ ਦੀ ਵੈੱਬਸਾਈਟ ਮੁਤਾਬਕ ਹੁਣ ਦਿੱਲੀ 'ਚ ਵਪਾਰਕ ਗੈਸ ਸਿਲੰਡਰ 1859.5 ਰੁਪਏ ਦੀ ਬਜਾਏ 1744 ਰੁਪਏ 'ਚ ਮਿਲੇਗਾ। ਇਸੇ ਤਾਰਾ ਬਾਕੀ ਨਗਰਾਂ ਵਿਚ ਵੀ ਇਸ ਦੀਆ ਕੀਮਤਾਂ ਵੱਖ ਵੱਖ ਹਨ। 


Get the latest update about LPG, check out more about LPG RATE TODAY, LPG GAS & LPG GAS PRICE TODAY

Like us on Facebook or follow us on Twitter for more updates.