ਫਿਰ ਮਹਿੰਗਾ ਹੋਇਆ ਰਸੋਈ ਗੈਸ ਸਿਲੰਡਰ, ਜਾਣੋਂ ਕਿੰਨੀ ਚੁਕਾਉਣੀ ਪਵੇਗੀ ਕੀਮਤ

ਤੇਲ ਕੰਪਨੀਆਂ ਹਰ ਮਹੀਨੇ ਐੱਲ.ਪੀ.ਜੀ. ਸਿਲੰਡਰ ਦੇ ਰੇਟਾਂ ਦੀ ਸਮੀਖਿ...

ਤੇਲ ਕੰਪਨੀਆਂ ਹਰ ਮਹੀਨੇ ਐੱਲ.ਪੀ.ਜੀ. ਸਿਲੰਡਰ ਦੇ ਰੇਟਾਂ ਦੀ ਸਮੀਖਿਆ ਕਰਦੀਆਂ ਹਨ। ਹਰ ਸੂਬੇ ਵਿਚ ਟੈਕਸ ਵੱਖ-ਵੱਖ ਹੁੰਦਾ ਹੈ ਅਤੇ ਇਸ ਦੇ ਹਿਸਾਬ ਨਾਲ ਐੱਲ.ਪੀ.ਜੀ. ਦੇ ਰੇਟਾਂ ਵਿਚ ਫਰਕ ਹੁੰਦਾ ਹੈ। ਦੇਸ਼ ਦੀਆਂ ਆਇਲ ਮਾਰਕੀਟਿੰਗ ਕੰਪਨੀਆਂ ਨੇ 14.2 ਕਿਲੋਗ੍ਰਾਮ ਵਾਲੇ ਬਿਨਾਂ ਸਬਸਿਡੀ ਵਾਲੇ ਐੱਲ.ਪੀ.ਜੀ. ਰਸੋਈ ਗੈਸ ਸਿਲਿੰਡਰ ਦੀਆਂ ਕੀਮਤਾਂ ਵਿਚ 50 ਰੁਪਏ ਦਾ ਵਾਧਾ ਕੀਤਾ ਹੈ। ਉਥੇ ਹੀ ਪੰਜ ਕਿਲੋਗ੍ਰਾਮ  ਦੇ ਛੋਟੂ ਸਿਲੰਡਰ ਦੀ ਕੀਮਤ 18 ਰੁਪਏ ਵਧਾਈ ਹੈ ਅਤੇ 19 ਕਿਲੋਗ੍ਰਾਮ ਦੇ ਸਿਲੰਡਰ ਵਿੱਚ 36.50 ਰੁਪਏ ਦਾ ਵਾਧਾ ਕੀਤਾ ਗਿਆ ਹੈ ।  

14.2 ਕਿਲੋ ਵਾਲੇ ਸਿਲੰਡਰ ਦਾ ਮੁੱਲ
ਆਈ.ਓ.ਸੀ.ਐੱਲ ਦੀ ਵੈੱਬਸਾਈਟ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਵਿਚ 14.2 ਕਿਲੋਗ੍ਰਾਮ ਵਾਲਾ ਗੈਰ-ਸਬਸਿਡੀ ਐੱਲ.ਪੀ.ਜੀ. ਸਿਲੰਡਰ ਹੁਣ 594 ਰੁਪਏ ਤੋਂ 644 ਰੁਪਏ ਦਾ ਹੋ ਗਿਆ ਹੈ। ਕੋਲਕਾਤਾ ਵਿਚ ਇਸ ਦਾ ਮੁੱਲ 670.50 ਰੁਪਏ, ਮੁੰਬਈ ਵਿਚ 644 ਰੁਪਏ ਅਤੇ ਚੇੱਨਈ ਵਿਚ 660 ਰੁਪਏ ਹੈ। ਜਦੋਂ ਕਿ ਪਹਿਲਾਂ ਇਸ ਸ਼ਹਿਰਾਂ ਵਿਚ ਸਿਲਿੰਡਰ ਦੀ ਕੀਮਤ ਲੜੀਵਾਰ :  594 ਰੁਪਏ, 620.50 ਰੁਪਏ, 594 ਰੁਪਏ ਅਤੇ 610 ਰੁਪਏ ਸੀ।
 
19 ਕਿਲੋਗ੍ਰਾਮ ਵਾਲੇ ਸਿਲੰਡਰ ਦੀ ਕੀਮਤ
19 ਕਿਲੋਗ੍ਰਾਮ ਦੇ ਕਾਮਰਸ਼ੀਅਲ ਗੈਸ ਸਿਲੰਡਰ ਦੇ ਮੁੱਲ ਵਿਚ ਵੀ ਵਾਧਾ ਹੋਇਆ ਹੈ ।  ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਇਹ 1296 ਰੁਪਏ ਦਾ ਹੋ ਗਿਆ ਹੈ ।  ਕੋਲਕਾਤਾ ਅਤੇ ਮੁੰਬਈ ਵਿਚ ਇਹ 55 ਰੁਪਏ ਵਧਕੇ 1351.50 ਅਤੇ 1244 ਰੁਪਏ ਦਾ ਹੋ ਗਿਆ ਹੈ ।  ਉਥੇ ਹੀ ਚੇੱਨਈ ਵਿਚ ਇਹ 56 ਰੁਪਏ ਵਧਕੇ 1410.50 ਰੁਪਏ ਦਾ ਹੋ ਗਿਆ ਹੈ ।  ਪਹਿਲਾਂ ਇਸ ਸ਼ਹਿਰਾਂ ਵਿਚ ਇਸ ਦੀ ਕੀਮਤ ਲੜੀਵਾਰ: 1241.50, 1296.00, 1189.50 ਅਤੇ 1354.00 ਰੁਪਏ ਸੀ । 

ਸਰਕਾਰ ਦਿੰਦੀ ਹੈ ਗੈਸ ਸਿਲੰਡਰ ਉੱਤੇ ਸਬਸਿਡੀ 
ਮੌਜੂਦਾ ਸਮੇਂ ਵਿਚ ਸਰਕਾਰ ਇਕ ਸਾਲ ਵਿਚ ਹਰ ਇਕ ਘਰ ਲਈ 14.2 ਕਿਲੋਗ੍ਰਾਮ ਦੇ 12 ਸਿਲੰਡਰਾਂ ਉੱਤੇ ਸਬਸਿਡੀ ਪ੍ਰਦਾਨ ਕਰਦੀ ਹੈ। ਜੇਕਰ ਗਾਹਕ ਇਸ ਤੋਂ ਜ਼ਿਆਦਾ ਸਿਲੰਡਰ ਲੈਣਾ ਚਾਹੁੰਦਾ ਹੈ ਤਾਂ ਉਹ ਉਨ੍ਹਾਂ ਨੂੰ ਬਾਜ਼ਾਰ ਮੁੱਲ ਉੱਤੇ ਖਰੀਦਦੇ ਹਨ । ਗੈਸ ਸਿਲੰਡਰ ਦੀ ਕੀਮਤ ਹਰ ਮਹੀਨੇ ਬਦਲਦੀ ਹੈ ।  ਇਸਦੀ ਕੀਮਤ ਔਸਤ ਅੰਤਰਰਾਸ਼ਟਰੀ ਬੈਂਚਮਾਰਕ ਅਤੇ ਵਿਦੇਸ਼ੀ ਮੁਦਰਾ ਦਰਾਂ ਵਿਚ ਬਦਲਾਅ ਜਿਹੇ ਕਾਰਕ ਨਿਰਧਾਰਤ ਕਰਦੇ ਹਨ । 

ਇੰਝ ਚੈੱਕ ਕਰ ਸਕਦੇ ਹੋ ਐੱਲ.ਪੀ.ਜੀ. ਦੇ ਮੁੱਲ
ਰਸੋਈ ਗੈਸ ਸਿਲੰਡਰ ਦੀ ਕੀਮਤ ਚੈੱਕ ਕਰਣ ਲਈ ਤੁਹਾਨੂੰ ਸਰਕਾਰੀ ਤੇਲ ਕੰਪਨੀ ਦੀ ਵੈੱਬਸਾਈਟ ਉੱਤੇ ਜਾਣਾ ਹੋਵੇਗਾ। ਇੱਥੇ ਕੰਪਨੀਆਂ ਹਰ ਮਹੀਨੇ ਨਵੇਂ ਰੇਟਸ ਜਾਰੀ ਕਰਦੀਆਂ ਹਨ । (https://iocl.com/Products/IndaneGas.aspx) ਇਸ ਲਿੰਕ ਉੱਤੇ ਤੁਸੀਂ ਆਪਣੇ ਸ਼ਹਿਰ ਦੇ ਗੈਸ ਸਿਲੰਡਰ ਦੇ ਮੁੱਲ ਚੈੱਕ ਕਰ ਸਕਦੇ ਹੋ ।

Get the latest update about LPG, check out more about rates & cylinder

Like us on Facebook or follow us on Twitter for more updates.