ਇਨਸਾਨੀਅਤ ਫਿਰ ਹੋਈ ਸ਼ਰਸਮਾਰ, ਪਿਤਾ ਸ਼ਰਾਬ ਦੇ ਨਸ਼ੇ 'ਚ ਆਪਣੀ ਨਾਬਾਲਗ ਬੇਟੀਆਂ ਦਾ ਕਰਦਾ ਰਿਹਾ ਬਲਾਤਕਾਰ

ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਨਾਬਾਲਗ ਭੈਣਾਂ ਦੀ ਮਾਂ ਲੰਬੇ ਸਮੇਂ ਤੋਂ ਜੇਲ 'ਚ ਬੰਦ ਹੈ...

ਇਹ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਲੁਧਿਆਣਾ ਦੇ ਖੰਨਾ ਪਿੰਡ ਤੋਂ ਸਾਹਮਣੇ ਆਈ ਹੈ, ਜਿੱਥੇ ਇੱਕ ਪਿਤਾ ਸ਼ਰਾਬ ਦੇ ਨਸ਼ੇ 'ਚ ਆਪਣੀਆਂ ਧੀਆਂ ਨਾਲ ਕਾਫੀ ਸਮੇ ਤੋਂ  ਬਲਾਤਕਾਰ ਕਰਦਾ ਰਿਹਾ। ਇਨ੍ਹਾਂ ਦੋਵੇਂ ਲੜਕੀਆਂ ਨੇ ਆਪਣੇ ਪਿਤਾ 'ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਹੈ। ਸ਼ਿਕਾਇਤ ਦਰਜ ਹੁੰਦੇ ਹੀ ਖੰਨਾ ਪੁਲਿਸ ਹਰਕਤ 'ਚ ਆ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ।


ਜਾਣਕਾਰੀ ਮੁਤਾਬਿਕ ਪੀੜਤਾਂ ਦੀ ਉਮਰ ਕ੍ਰਮਵਾਰ 10 ਅਤੇ 15 ਸਾਲ ਹੈ ਜੋ ਆਪਣੇ ਪਿਤਾ ਨਾਲ ਰਹਿੰਦੀਆਂ ਸਨ। ਪੀੜਤਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦਾ ਪਿਤਾ ਸ਼ਰਾਬੀ ਸੀ ਅਤੇ ਨਸ਼ੇ 'ਚ ਲੰਬੇ ਸਮੇਂ ਤੋਂ ਦੋਵਾਂ ਨਾਲ ਬਲਾਤਕਾਰ ਕਰਦਾ ਆ ਰਿਹਾ ਸੀ। ਉਨ੍ਹਾਂ ਨੇ ਅੱਗੇ ਕਿਹਾ ਕਿ ਉਹ ਘਰੇਲੂ ਹਿੰਸਾ ਦਾ ਵੀ ਸ਼ਿਕਾਰ ਹੋਈਆਂ ਹਨ ਕਿਉਂਕਿ ਜਦੋਂ ਉਹ ਜਿਨਸੀ ਸ਼ੋਸ਼ਣ ਦਾ ਵਿਰੋਧ ਕਰਦਿਆਂ ਸਨ ਤਾਂ ਦੋਸ਼ੀ ਉਨ੍ਹਾਂ ਦੀ ਕੁੱਟਮਾਰ ਕਰਦੇ ਸਨ। ਇਸ ਸਭ ਤੋਂ ਬਾਅਦ ਪੀੜਤਾਂ ਨੇ ਆਪਣੇ ਗੁਆਂਢ 'ਚ ਰਹਿਣ ਵਾਲੀ ਔਰਤ ਨੂੰ ਸਾਰੀ ਘਟਨਾ ਸੁਣਾਉਣ ਦਾ ਫੈਸਲਾ ਕੀਤਾ ਤਾਂ ਜੋ ਇਸ ਸਬੰਧ 'ਚ ਉਸ ਦੀ ਮਦਦ ਲਈ ਜਾ ਸਕੇ। 

ਇਸ ਤੋਂ ਬਾਅਦ ਮਾਮਲੇ ਦੀ ਸ਼ਿਕਾਇਤ ਐੱਸਐੱਸਪੀ ਨੂੰ ਦਰਜ ਕਰਵਾਈ ਗਈ ਅਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਦੋਵਾਂ ਪੀੜਤਾਂ ਦੇ ਬਿਆਨ ਦਰਜ ਕੀਤੇ। ਹੁਣ ਪੂਰੀ ਜਾਂਚ ਕੀਤੀ ਗਈ ਹੈ ਅਤੇ ਦੋਸ਼ੀ ਪਿਤਾ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ। ਫਿਲਹਾਲ ਬੱਚੀਆਂ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਨਾਬਾਲਗ ਭੈਣਾਂ ਦੀ ਮਾਂ ਲੰਬੇ ਸਮੇਂ ਤੋਂ ਜੇਲ 'ਚ ਬੰਦ ਹੈ।

Get the latest update about father rapes his own daughters, check out more about Ludhiana news, khanna news, rape crime & police Ludhiana police

Like us on Facebook or follow us on Twitter for more updates.