ਲੁਧਿਆਣਾ: ਸੁਲਤਾਨਪੁਰ ਨਹਿਰ 'ਚ ਤੈਰਾਕੀ ਦੌਰਾਨ ਡੁੱਬੇ 3 ਨਾਬਾਲਗ, ਤਲਾਸ਼ੀ 'ਚ 2 ਦੀਆਂ ਲਾਸ਼ਾਂ ਬਰਾਮਦ

ਲੁਧਿਆਣਾ 'ਚ ਇੱਕ ਦਰਦਨਾਕ ਘਟਨਾ ਵਾਪਰੀ ਹੈ ਜਿਥੇ ਨਹਿਰ 'ਚ ਨਹਾਉਣ ਲਈ ਗਏ ਤਿੰਨ ਬੱਚਿਆਂ ਦੀ ਨਹਿਰ 'ਚ ਡੁੱਬਣ ਨਾਲ ਮੌਤ ਹੋ ਗਈ। ਘਟਨਾ ਨਿਹੰਗ ਡੇਰੇ, ਖੁਸ਼ੈਦਪੁਰਾ ਨੇੜੇ ਸਤਲੁਜ ਨਹਿਰ 'ਚ ਵਾਪਰੀ ਹੈ। ਤਿੰਨਾਂ ਨਾਬਾਲਗ ਬੱਚਿਆਂ ਦੀ ਉਮਰ 12-13 ਸਾਲ ਦੱਸੀ ਜਾ ਰਹੀ ਹੈ...

ਲੁਧਿਆਣਾ 'ਚ ਇੱਕ ਦਰਦਨਾਕ ਘਟਨਾ ਵਾਪਰੀ ਹੈ ਜਿਥੇ ਨਹਿਰ 'ਚ ਨਹਾਉਣ ਲਈ ਗਏ ਤਿੰਨ ਬੱਚਿਆਂ ਦੀ ਨਹਿਰ 'ਚ ਡੁੱਬਣ ਨਾਲ ਮੌਤ ਹੋ ਗਈ। ਘਟਨਾ ਨਿਹੰਗ ਡੇਰੇ, ਖੁਸ਼ੈਦਪੁਰਾ ਨੇੜੇ ਸਤਲੁਜ ਨਹਿਰ 'ਚ ਵਾਪਰੀ ਹੈ। ਤਿੰਨਾਂ ਨਾਬਾਲਗ ਬੱਚਿਆਂ ਦੀ ਉਮਰ 12-13 ਸਾਲ ਦੱਸੀ ਜਾ ਰਹੀ ਹੈ। ਘਟਨਾ ਦਾ ਪਤਾ ਚਲਦਿਆਂ ਹੀ ਤਲਾਸ਼ੀ ਦੌਰਾਨ 2 ਲਾਸ਼ਾਂ ਨੂੰ ਵੀਰਵਾਰ ਸ਼ਾਮ ਨੂੰ ਬਰਾਮਦ ਕਰ ਲਿਆ ਗਿਆ ਸੀ ਪਰ ਇਕ ਦੀ ਤਲਾਸ਼ ਹਜੇ ਵੀ ਜਾਰੀ ਹੈ।  


ਜਾਣਕਾਰੀ ਮੁਤਾਬਿਕ ਮ੍ਰਿਤਕਾਂ ਦੀ ਪਛਾਣ ਸੁਖਚੈਨ ਸਿੰਘ (12), ਚਰਨਜੀਤ ਸਿੰਘ (12) ਅਤੇ ਅਕਾਸ਼ਦੀਪ ਸਿੰਘ (13) ਵਜੋਂ ਹੋਈ ਹੈ। ਸਾਰੇ ਬੱਚੇ ਇਕ ਹੀ ਪਿੰਡ ਦੇ ਹਨ ਤੇ ਇਕੱਠੇ  ਸੁਲਤਾਨ ਪੁਰ ਨਹਿਰ 'ਚ ਤੈਰਾਕੀ ਲਈ ਗਏ ਸਨ। ਪਰ ਬਦਕਿਸਮਤੀ ਨਾਲਪਾਣੀ ਦਾ ਵਹਾਅ ਜਿਆਦਾ ਹੋਣ ਕਰਕੇ ਵਹਾਅ ਵਿੱਚ ਫਸ ਗਏ ਅਤੇ ਡੁੱਬ ਗਏ। ਬੱਚਿਆਂ ਦੇ ਲਾਪਤਾ ਪਾਏ ਜਾਣ 'ਤੇ ਪੁਲਿਸ ਅਤੇ ਗੋਤਾਖੋਰਾਂ ਦੀ ਟੀਮ ਨਾਲ ਸੰਪਰਕ ਕੀਤਾ ਗਿਆ। ਜਿਸ ਤੋਂ ਬਾਅਦ ਤਲਾਸ਼ੀ ਮੁਹਿੰਮ ਚਲਾਈ ਗਈ, ਪਰ ਗੋਤਾਖੋਰ ਸਿਰਫ਼ ਦੋ ਲਾਸ਼ਾਂ ਹੀ ਬਰਾਮਦ ਕਰ ਸਕੇ।

ਜਾਣਕਾਰੀ ਦੇਂਦਿਆਂ ਐਸਐਚਓ ਸੁਰਜੀਤ ਸਿੰਘ ਨੇ ਦੱਸਿਆ ਕਿ ਅਜੇ ਵੀ ਅਕਾਸ਼ਦੀਪ ਸਿੰਘ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਨੇ ਮ੍ਰਿਤਕ ਦੇਹ ਨੂੰ ਅੱਗੇ ਦੀ ਜਾਂਚ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

Get the latest update about LUDHIANA NEWS, check out more about PUNJAB NEWS & LUDHIANA SULTANPUR CANAL

Like us on Facebook or follow us on Twitter for more updates.