ਲੁਧਿਆਣਾ 'ਚ ਪੁਲ ਨਾਲ ਟਕਰਾਇਆ ਚਾਈਨੀਜ਼ ਪਟਾਕਿਆਂ ਦਾ ਭਰਿਆ ਟਰੱਕ, ਧਮਾਕਿਆਂ ਨੇ ਲੋਕਾਂ 'ਚ ਪਾਈ ਦਹਿਸ਼ਤ

ਅੱਜ ਸ਼ਹਿਰ 'ਚ ਧਮਾਕਿਆਂ ਦੇ ਸ਼ੋਰ ਨਾਲ ਅਚਾਨਕ ਲੋਕਾਂ ਦੇ ਦਿਲ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਲੁਧਿਆਣਾ ਦਾ ਚਾਂਦ ਸਿਨੇਮਾ ਇਲਾਕਾ 'ਚ ਸਵੇਰੇ ਹੋਏ ਧਮਾਕਿਆਂ ਨਾਲ ਲੋਕ ਹਿੱਲ ਗਏ। ਜਾਣਕਾਰੀ ...

ਲੁਧਿਆਣਾ:- ਅੱਜ ਸ਼ਹਿਰ 'ਚ ਧਮਾਕਿਆਂ ਦੇ ਸ਼ੋਰ ਨਾਲ ਅਚਾਨਕ ਲੋਕਾਂ ਦੇ ਦਿਲ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਲੁਧਿਆਣਾ ਦਾ ਚਾਂਦ ਸਿਨੇਮਾ ਇਲਾਕਾ 'ਚ ਸਵੇਰੇ ਹੋਏ ਧਮਾਕਿਆਂ ਨਾਲ ਲੋਕ ਹਿੱਲ ਗਏ। ਜਾਣਕਾਰੀ ਮੁਤਾਬਿਕ ਚਾਈਨੀਜ਼ ਪਟਾਕਿਆਂ ਨਾਲ ਭਰਿਆ ਟੈਂਪੂ ਬੁੱਢੇ ਨਾਲੇ ਦੇ ਪੁਲ ਦੀ ਛੱਤ ਨਾਲ ਜਾ ਟਕਰਾਇਆ। ਜਿਸ ਕਰਕੇ ਇਸ ਟੈਂਪੂ 'ਚ ਪਏ ਪਟਾਕੇ ਫਟਣ ਲੱਗੇ ਅਤੇ ਪੂਰਾ ਇਲਾਕਾ ਧਮਾਕੇ ਨਾਲ ਗੂੰਜ ਉੱਠਿਆ। ਪੁਲਿਸ ਨੇ ਮੌਕੇ ਤੇ ਪਹੁੰਚਕੇ ਜਾਂਚ ਪੜਤਾਲ ਕੀਤੀ ਹੈ ਤੇ ਟੈਂਪੂ ਚਾਲਕ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲੈ ਲਿਆ ਹੈ।

ਜਾਣਕਾਰੀ ਅਨੁਸਾਰ ਮੰਗਲਵਾਰ ਸਵੇਰੇ ਲੁਧਿਆਣਾ ਦੇ ਚਾਂਦ ਸਿਨੇਮਾ ਨੇੜੇ ਬੁੱਢੇ ਨਾਲੇ ਦੇ ਪੁਲ ਦੀ ਛੱਤ ਨਾਲ ਪਟਾਕਿਆਂ ਨਾਲ ਭਰਿਆ ਇੱਕ ਟੈਂਪੂ-709 ਟਕਰਾ ਗਿਆ। ਇਸ ਕਾਰਨ ਪਟਾਕੇ ਫਟ ਗਏ ਅਤੇ ਵੱਡਾ ਧਮਾਕਾ ਹੋ ਗਿਆ। ਧਮਾਕੇ ਦੀ ਸੂਚਨਾ ਮਿਲਦੇ ਹੀ ਥਾਣਾ ਸਲੇਮ ਟਾਬਰੀ ਦੀ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਟਰੱਕ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਇਸ ਟੈਂਪੋ ਵਿੱਚ ਚੀਨ ਤੋਂ ਬਣੇ ਪੌਪ ਫੁਕੀ ਪਟਾਕੇ ਸਨ। ਜਿਨ੍ਹਾਂ 'ਚੋਂ ਕੁਝ ਪਟਾਕੇ ਲਗਾਤਾਰ ਫੂਕਦੇ ਅਤੇ ਫਟਦੇ ਰਹੇ। ਪੁਲੀਸ ਨੇ ਡਰਾਈਵਰ ਗੁਰਜੀਤ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ ਹੈ। 


ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਅਮਰੀਕ ਸਿੰਘ ਨੇ ਦੱਸਿਆ ਕਿ ਡਰਾਈਵਰ ਗੁਰਜੀਤ ਨੇ ਦੱਸਿਆ ਕਿ ਉਹ ਧੂਰੀ ਸਥਿਤ ਇੱਕ ਗੋਦਾਮ ਤੋਂ ਪਟਾਕੇ ਲੈ ਕੇ ਆ ਰਿਹਾ ਸੀ, ਉਸ ਨੇ ਸਾਹਨੇਵਾਲ ਜਾਣਾ ਸੀ।  ਅਚਾਨਕ ਸੰਤੁਲਨ ਵਿਗੜ ਗਿਆ ਤਾਂ ਉਸ ਨੇ ਚਰਚ ਦੇ ਨੇੜੇ ਤੋਂ ਯੂ ਟਰਨ ਲੈਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਪੁਲ ਨੇੜੇ ਪਹੁੰਚ ਗਏ। ਜਦੋਂ ਉਹ ਪੁਲ ਤੋਂ ਹੇਠਾਂ ਉਤਰ ਰਿਹਾ ਸੀ ਤਾਂ ਅਚਾਨਕ ਟਰੱਕ ਦਾ ਪਿਛਲਾ ਪਾਸਾ ਪੁਲ ਦੀ ਛੱਤ ਨਾਲ ਜਾ ਟਕਰਾਇਆ। ਜਿਸ ਤੋਂ ਬਾਅਦ ਇਹ ਵੱਡਾ ਹਾਦਸਾ ਵਾਪਰ ਗਿਆ।

Get the latest update about LUDHIANA BLAST, check out more about FIRE CRACKERS BLAST IN LUDHIANA, , TRUESCOOPPUNJABI & PUNJABI NEWS

Like us on Facebook or follow us on Twitter for more updates.