ਵੈਲੇਂਟਾਈਨ ਮੌਕੇ ਪ੍ਰੇਮੀ ਦੇ ਘਰ ਦੇ ਬਾਹਰ ਕੇਕ ਲੈ ਪਹੁੰਚ ਗਈ ਪ੍ਰੇਮਿਕਾ ਤੇ ਫਿਰ...

ਵੈਲੇਂਨਟਾਈਨ ਦੇ ਦਿਨ ਸਬੰਧੀ ਜਿੱਥੇ ਦੇਸ਼ ਭਰ ਵਿਚ ਨੌਜਵਾਨਾਂ ਤੇ ਮੁਟਿਆਰਾਂ ਵਿਚ ਤਿਆਰੀ ਰਹਿੰਦੀ ਹੈ। ਉਹ ਇ...

ਵੈਲੇਂਨਟਾਈਨ ਦੇ ਦਿਨ ਸਬੰਧੀ ਜਿੱਥੇ ਦੇਸ਼ ਭਰ ਵਿਚ ਨੌਜਵਾਨਾਂ ਤੇ ਮੁਟਿਆਰਾਂ ਵਿਚ ਤਿਆਰੀ ਰਹਿੰਦੀ ਹੈ। ਉਹ ਇਸ ਦਿਨ ਨੂੰ ਇਕ ਦੂਜੇ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹੋਏ ਉਨ੍ਹਾਂ ਨੂੰ ਤੋਹਫ਼ੇ ਭੇਂਟ ਕਰਦੇ ਹਨ। ਉੱਥੇ ਦੂਜੇ ਪਾਸੇ ਮਹਾਨਗਰ ਵਿਚ ਇਕ ਮੁਟਿਆਰ ਨੇ ਆਪਣੇ ਬੁਆਏ ਫਰੈਂਡ ਦੇ ਘਰ ਦੇ ਬਾਹਰ ਬਲੇਡ ਨਾਲ ਗਲਾ ਰੇਤ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਪਰਿਵਾਰਕ ਮੈਂਬਰਾਂ ਨੇ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਮੁਟਿਆਰ ਦੇ ਗਲੇ ਉੱਤੇ ਛੇ ਤੋਂ ਵੱਧ ਟਾਂਕੇ ਲੱਗੇ। ਉੱਥੇ ਹਸਪਤਾਲ ਵਿਚ ਮੁਟਿਆਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਹਸਪਤਾਲ ਵਿਚ ਜ਼ਖ਼ਮੀ ਮੁਟਿਆਰ ਨੇ ਦੱਸਿਆ ਕਿ ਉਹ ਬੱਸ ਅੱਡੇ ਦੇ ਪਿੱਛੇ ਮਨਜੀਤ ਨਗਰ ਦੀ ਰਹਿਣ ਵਾਲੀ ਹੈ। ਉਸ ਦੀ ਇਲਾਕੇ ਵਿਚ ਰਹਿਣ ਵਾਲੇ ਇਕ ਨੌਜਵਾਨ ਤੋਂ ਪਿਛਲੇ ਚਾਰ ਸਾਲਾਂ ਤੋਂ ਦੋਸਤੀ ਹੈ। ਜਿਸ ਕਾਰਨ ਉਹ ਦੋਵੇਂ ਇਕ ਦੂਜੇ ਨਾਲ ਵਿਆਹ ਕਰਨਾ ਚਾਹੁੰਦੇ ਹਨ, ਪਰ ਨੌਜਵਾਨ ਦੇ ਪਰਿਵਾਰਕ ਮੈਂਬਰ ਉਨ੍ਹਾਂ ਦੇ ਵਿਆਹ ਦੇ ਖ਼ਿਲਾਫ਼ ਹਨ, ਜਿਸ ਕਾਰਨ ਉਕਤ ਨੌਜਵਾਨ ਪਿਛਲੇ ਸਾਲ ਆਪਣੇ ਘਰ ਤੋਂ ਕਰੀਬ ਨੌਂ ਮਹੀਨੇ ਤਕ ਭੱਜ ਕੇ ਆਪਣੇ ਰਿਸ਼ਤੇਦਾਰਾਂ ਦੇ ਇੱਥੇ ਰੁਕਿਆ ਰਿਹਾ।

ਮੁਟਿਆਰ ਨੇ ਦੱਸਿਆ ਕਿ ਐਤਵਾਰ ਸਵੇਰੇ ਨੌਜਵਾਨ ਨੇ ਉਸ ਨੂੰ ਫੋਨ ਕਰ ਘਰ ਮਿਲਣ ਲਈ ਬੁਲਾਇਆ। ਜਿੱਥੇ ਬਾਅਦ ਦੁਪਹਿਰ ਮੁਟਿਆਰ ਕੇਕ ਲੈ ਕੇ ਨੌਜਵਾਨ ਦੇ ਘਰ ਪੁੱਜੀ, ਤਾਂ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਉਸ ਨਾਲ ਕੁੱਟਮਾਰ ਕਰ ਕੇ ਉਸ ਨੂੰ ਉੱਥੋਂ ਦੌੜਾ ਦਿੱਤਾ। ਜਿਸ ਤੋਂ ਬਾਅਦ ਮੁਟਿਆਰ ਨੇ 112 ਉੱਤੇ ਕਾਲ ਕਰ ਕੇ ਪੀਸੀਆਰ ਦਸਤੇ ਨੂੰ ਮੌਕੇ ਉੱਤੇ ਸੱਦਿਆ। ਜਿੱਥੇ ਪੁਲਸ ਨੇ ਮੁਟਿਆਰ ਨੂੰ ਉੱਥੋਂ ਕੱਢ ਕੇ ਵਾਪਸ ਘਰ ਭੇਜਿਆ। 

ਉੱਥੇ ਮੁਟਿਆਰ ਨੇ ਰਾਤ ਕਰੀਬ ਨੌਂ ਵਜੇ ਉਕਤ ਨੌਜਵਾਨ ਦੇ ਘਰ ਦੇ ਬਾਹਰ ਪੁੱਜ ਕੇ ਬਲੇਡ ਨਾਲ ਆਪਣਾ ਗਲਾ ਵੱਢ ਲਿਆ। ਜਿਸ ਤੋਂ ਬਾਅਦ ਉਹ ਖ਼ੂਨ ਵਿਚ ਲੱਥਪੱਥ ਹੋ ਕੇ ਹੇਠਾਂ ਡਿੱਗ ਪਈ। ਉੱਥੇ ਇਲਾਕੇ ਦੇ ਲੋਕਾਂ ਨੇ ਤੁਰੰਤ ਮੁਟਿਆਰ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ। ਜਿਨ੍ਹਾਂ ਨੇ ਮੁਟਿਆਰ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ। ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉੱਥੇ ਇਸ ਸਬੰਧੀ ਚੌਕੀ ਬੱਸ ਅੱਡਾ ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਉਕਤ ਮਾਮਲੇ ਦੀ ਕੋਈ ਸ਼ਿਕਾਇਤ ਨਹੀਂ ਆਈ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਮਾਮਲੇ ਦੀ ਬਣਦੀ ਕਾਰਵਾਈ ਕੀਤੀ ਜਾਵੇਗੀ।

Get the latest update about ludhiana, check out more about attempted suicide, boyfriend & valentine day

Like us on Facebook or follow us on Twitter for more updates.