ਹੁਣ ਦਿੱਲੀ ਤੋਂ ਬਾਅਦ ਪੰਜਾਬ ਦੀਆਂ ਧੀਆਂ ਵੀ ਨਹੀਂ ਸੁਰੱਖਿਅਤ, ਮੋਹਾਲੀ ਤੋਂ ਬਾਅਦ ਲੁਧਿਆਣਾ 'ਚ ਚੱਲਦੇ ਆਟੋ 'ਚ ਹੋਇਆ ਕਾਂਡ

ਆਏ ਦਿਨ ਪੰਜਾਬ 'ਚ ਬਲਾਤਕਾਰ ਵਰਗੀਆਂ ਘਟਨਾਵਾਂ ਵੱਧਦੀਆਂ ਜਾ ਰਹੀਆਂ ਹਨ। ਬਲਾਤਕਾਰੀ ਬਿਨਾਂ ਡਰੇ ਕੁੜੀਆਂ ਨਾਲ ਹੈਵਾਨੀਅਤ...

ਲੁਧਿਆਣਾ — ਆਏ ਦਿਨ ਪੰਜਾਬ 'ਚ ਬਲਾਤਕਾਰ ਵਰਗੀਆਂ ਘਟਨਾਵਾਂ ਵੱਧਦੀਆਂ ਜਾ ਰਹੀਆਂ ਹਨ। ਬਲਾਤਕਾਰੀ ਬਿਨਾਂ ਡਰੇ ਕੁੜੀਆਂ ਨਾਲ ਹੈਵਾਨੀਅਤ ਦੀਆਂ ਹੱਦਾਂ ਪਾਰ ਕਰਦੇ ਹਨ। ਅਜਿਹੇ ਦਰਿੰਦੇ ਬੇਖੌਫ ਹੋ ਕੇ ਕੁੜੀਆਂ ਦੀ ਇੱਜ਼ਤ ਨਾਲ ਖੇਡਦੇ ਹਨ। ਹੁਣ ਮੋਹਾਲੀ ਤੋਂ ਬਾਅਦ ਲੁਧਿਆਣਾ 'ਚ ਵੀ ਇਕ ਅਜਿਹਾ ਹੀ ਦਿਲ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਚੱਲਦੇ ਆਟੋ 'ਚ 5 ਲੋਕਾਂ ਨੇ ਇਕ ਮਹਿਲਾ ਨਾਲ ਗੈਂਗਰੇਪ ਕੀਤਾ। ਆਟੋ ਚਾਲਕ ਮਹਿਲਾ ਨੂੰ ਮਕਾਨ ਦਿਵਾਉਣ ਦੀ ਗੱਲ ਕਹਿ ਕੇ ਆਪਣੇ ਨਾਲ ਬਿਠਾ ਕੇ ਲੈ ਗਿਆ ਸੀ। ਇਸ ਤੋਂ ਬਾਅਦ 4 ਲੋਕ ਹੋਰ ਸਵਾਰ ਹੋ ਗਏ। ਉਨ੍ਹਾਂ ਸਾਰਿਆਂ ਨੇ ਮਹਿਲਾ ਨਾਲ ਬਲਾਤਕਾਰ ਕੀਤਾ। ਬਾਅਦ 'ਚ ਬੇਹੋਸ਼ੀ ਦੀ ਹਾਲਤ 'ਚ ਉਸ ਨੂੰ ਸੜਕ ਵਿਚਕਾਰ ਸੁੱਟ ਕੇ ਚੱਲੇ ਗਏ। ਪਤਾ ਲੱਗਣ 'ਤੇ ਲੋਕਾਂ ਨੇ ਉਸ ਨੂੰ ਹਸਪਤਾਲ 'ਚ ਦਾਖਲ ਕਰਵਾਇਆ। ਹਸਪਤਾਲ ਪ੍ਰਸ਼ਾਸਨ ਵਲੋਂ ਸੂਚਨਾ ਤੋਂ ਬਾਅਦ ਪੀੜਤ ਮਹਿਲਾ ਦੇ ਬਿਆਨ ਦਰਜ ਕਰਕੇ ਪੁਲਸ ਨੇ 5 'ਚੋਂ 1 ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।

'ਕੋਰੋਨਾਵਾਇਰਸ' ਦੇ ਡਰ ਕਰਕੇ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੀਆਂ ਛੁੱਟੀਆਂ ਕੀਤੀਆਂ ਰੱਦ

ਪੁਲਸ ਨੂੰ ਦਿੱਤੇ ਬਿਆਨ 'ਚ 22 ਸਾਲ ਦੀ ਮਹਿਲਾ ਨੇ ਦੱਸਿਆ ਹੈ ਕਿ 7 ਫਰਵਰੀ ਨੂੰ ਉਹ ਕਮਰਾ ਕਿਰਾਏ 'ਤੇ ਲੈਣ ਲਈ ਪਿੰਡ ਮਾਨਗੜ੍ਹ ਗਈ ਸੀ। ਉੱਥੇ ਮਾਸਟਰ ਢਾਬੇ 'ਤੇ ਇਕ ਮਹਿਲਾ ਨੇ ਉਸ ਨੂੰ ਰਾਜੂ ਨਾਂ ਦੇ ਵਿਅਕਤੀ ਨਾਲ ਮਿਲਾਇਆ, ਜਿਸ ਨੇ 9 ਫਰਵਰੀ ਨੂੰ ਸਵੇਰੇ ਸਾਹਨੇਵਾਲ ਚੌਂਕ 'ਤੇ ਬੁਲਾਇਆ। ਕਰੀਬ ਸਾਢੇ 10 ਵਜੇ ਰਾਜੂ ਨੇ ਉਸ ਤੋਂ ਐਡਵਾਂਸ ਮੰਗਿਆ ਤਾਂ ਉਸ ਨੇ ਪੈਸੇ ਨਾ ਲੈ ਕੇ ਆਉਣ ਦੀ ਗੱਲ ਕੀਤੀ ਤਾਂ ਰਾਜੂ ਨੇ ਉਸ ਨੂੰ ਆਟੋ ਰਿਕਸ਼ਾ 'ਚ ਬਿਠਾ ਲਿਆ। ਪਹਿਲਾਂ ਕੋਹਾੜਾ ਤਾਂ ਫਿਰ ਉਥੋਂ ਸਮਰਾਲਾ ਚੌਕ ਲੈ ਆਇਆ। ਉੱਥੇ ਆਟੋ 'ਚ 4 ਹੋਰ ਲੋਕ ਸਵਾਰ ਹੋ ਗਏ। ਪੰਜਾਂ ਨੇ ਉਸ ਨੂੰ ਜ਼ਬਰਦਸਤੀ ਮੁੰਡੀਆਂ ਇਲਾਕੇ 'ਚ ਲਿਜਾ ਕੇ ਚੱਲਦੇ ਆਟੋ 'ਚ ਗੈਂਗਰੇਪ ਕੀਤਾ, ਜਿਸ ਤੋਂ ਬਾਅਦ ਮਹਿਲਾ ਬੇਹੋਸ਼ ਹੋ ਗਈ। ਹੋਸ਼ ਆਇਆ ਤਾਂ ਖੁਦ ਨੂੰ ਪਿੰਡ ਲਖੋਵਾਲ ਸਥਿਤ ਪਾਇਆ। ਉੱਥੋਂ ਲੋਕਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ।

ਜਾਣੋ ਪੰਜਾਬ ਪੁਲਸ ਦੇ ਤਬਾਦਲਿਆਂ ਦਾ ਅਸਲ ਸੱਚ!!

ਹਸਪਤਾਲ ਪ੍ਰਸ਼ਾਸਨ ਵਲੋਂ ਸੂਚਨਾ ਪਾ ਕੇ ਥਾਣਾ ਕੂਮਕਲਾਂ ਪੁਲਸ ਨੇ ਉੱਥੇ ਪਹੁੰਚ ਕੇ ਮਹਿਲਾ ਦੇ ਬਿਆਨ ਦਰਜ ਕੀਤੇ। ਇਸ ਤੋਂ ਬਾਅਦ 5 ਲੋਕਾਂ ਵਿਰੁੱਧ ਕੇਸ ਦਰਜ ਕਰਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਨੇ ਇਕ ਦੋਸ਼ੀ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ। ਇਸ ਬਾਰੇ 'ਚ ਐੱਸ.ਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਫੜ੍ਹੇ ਗਏ ਦੋਸ਼ੀ ਦੀ ਪਛਾਣ ਕੋਹਾੜਾ ਵਾਸੀ ਰਾਮ ਨਾਰਾਇਣ ਦੇ ਰੂਪ 'ਚ ਹੋਈ। ਜੋ ਮੂਲ ਰੂਪ ਨਾਲ ਉੱਤਰ ਪ੍ਰਦੇਸ਼ ਦੇ ਅੰਬੇਦਕਰ ਨਗਰ ਨੂੰ ਰਹਿਣ ਵਾਲਾ ਹੈ। ਰਾਮ ਨਾਰਾਇਣ ਉਨ੍ਹਾਂ ਲੋਕਾਂ 'ਚ ਸ਼ਾਮਲ ਸੀ, ਜਿਨ੍ਹਾਂ ਨੂੰ ਰਾਜੂ ਨੇ ਸਮਰਾਲਾ ਚੌਕ ਤੋਂ ਆਪਣੇ ਨਾਲ ਲਿਆ ਸੀ। ਬਾਕੀ ਦੀ ਵੀ ਤਲਾਸ਼ ਜਾਰੀ ਹੈ।

ਜਲੰਧਰ ਦੇ ਇਸ ਪਿੰਡ 'ਚ NRI ਭਰਾਵਾਂ ਨੇ ਬਦਲੀ ਨੁਹਾਰ

7 ਫਰਵਰੀ ਦੀ ਸ਼ਾਮ ਆਟੋ 'ਚ ਬੈਠੀ ਲੜਕੀ ਨੂੰ ਜਬਰਨ ਜੰਗਲ 'ਚ ਲਿਜਾ ਜਾ ਕੇ ਉਸ ਨਾਲ ਗੈਂਗਰੇਪ ਮਾਮਲੇ 'ਚ ਹਾਲੇ ਵੀ ਐੱਸ.ਆਈ.ਟੀ ਜਾਂਚ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਮਾਮਲੇ 'ਚ ਪੀੜਤਾ ਉਤਰਾਖੰਡ ਦੀ ਰਹਿਣ ਵਾਲੀ ਹੈ। ਉਹ ਪਿਛਲੇ ਸਾਲ ਜੌਬ ਦੀ ਤਲਾਸ਼ 'ਚ ਮੋਹਾਲੀ ਆਈ ਸੀ। ਉਸ ਨੂੰ ਇਕ ਹਸਪਤਾਲ 'ਚ ਨੌਕਰੀ ਮਿਲ ਗਈ ਸੀ। ਜਿਸ ਸਮੇਂ ਇਹ ਵਾਰਦਾਤ ਹੋਈ ਉਸ ਸਮੇਂ ਲੜਕੀ ਸੈਕਟਰ-70 ਤੋਂ ਸੈਕਟਰ-45 'ਚ ਇਕ ਪੇਸ਼ੇਂਟ ਦੇ ਘਰ ਜਾਣ ਲਈ ਆਟੋ 'ਚ ਬੈਠੀ ਸੀ। ਇਸ ਦੀ ਇਕ ਸੀ.ਸੀ.ਟੀ.ਵੀ ਫੁਟੇਜ ਵੀ ਸਾਹਮਣੇ ਆਈ ਸੀ।

ਮਹੀਨਾ ਪਹਿਲਾਂ ਵਿਦੇਸ਼ ਤੋਂ ਆਏ ਨੌਜਵਾਨ ਦੀ ਭੇਦਭਰੇ ਹਾਲਤ 'ਚ ਹੋਈ ਮੌਤ, ਲਾਸ਼ ਦੇ ਮਿਲੇ 2 ਟੋਟੇ

ਟਰੂ ਸਕੂਪ ਰੀਵਿਊ—
ਹੁਣ ਅਜਿਹੀਆਂ ਵਾਰਦਾਤਾਂ ਨੂੰ ਦੇਖ ਕੇ ਪ੍ਰਸ਼ਾਸਨ 'ਤੇ ਸਵਾਲ ਉੱਠ ਰਹੇ ਹਨ। ਕੀ ਪ੍ਰਸ਼ਾਸਨ ਸੁੱਤੀ ਹੋਈ ਹੈ? ਮੋਹਾਲੀ ਗੈਂਗਰੇਪ ਮਾਮਲੇ ਤੋਂ ਬਾਅਦ 5-6 ਦਿਨਾਂ ਦੇ ਵਿੱਚ-ਵਿੱਚ ਲੁਧਿਆਣੇ ਦਾ ਇਹ ਕਾਂਡ ਪ੍ਰਸ਼ਾਸ਼ਨ ਦੀ ਚੌਕਸੀ 'ਤੇ ਸਵਾਲ ਖੜ੍ਹੇ ਕਰ ਰਹੇ ਹਨ। ਅਜਿਹੀਆਂ ਖ਼ਬਰਾਂ ਦੇਖਦੇ ਹੋਏ ਅਸੀਂ ਕਹਿ ਸਕਦੇ ਹਾਂ ਕਿ ਹੁਣ ਦਿੱਲੀ ਤੋਂ ਬਾਅਦ ਪੰਜਾਬ ਦੀਆਂ ਧੀਆਂ ਵੀ ਸੁਰੱਖਿਅਤ ਨਹੀਂ ਹਨ। ਪ੍ਰਸ਼ਾਸਨ ਜਿਵੇਂ ਕਿ ਪੰਜਾਬ ਦੀਆਂ ਧੀਆਂ ਦੀ ਸੁਰੱਖਿਆ ਨੂੰ ਲੈ ਕੇ ਜੋ ਵੱਡੇ-ਵੱਡੇ ਦਾਅਵੇ ਕਰ ਰਹੀ ਹੈ, ਕੀ ਅਸਲ 'ਚ ਮਹਿਲਾਵਾਂ ਸੁਰੱਖਿਅਤ ਹਨ? ਅਜਿਹੇ ਮੁੱਦਿਆਂ 'ਤੇ ਕਾਰਵਾਈ ਇੰਨੀ ਲੇਟ ਕਿਉਂ ਹੋ ਰਹੀ ਹੈ? ਆਖਿਰ ਕਦੋਂ ਤੱਕ ਅਜਿਹੀਆਂ ਵਾਰਦਾਤਾਂ ਹੁੰਦੀਆਂ ਰਹਿਣਗੀਆਂ?

ਲੁਧਿਆਣਾ ਦੇ ਸਿਵਲ ਹਸਪਤਾਲ 'ਚੋਂ ਨਵਜੰਮਾ ਬੱਚਾ ਹੋਇਆ ਗਾਇਬ, ਮਚੀ ਹਾਹਾਕਾਰ

Get the latest update about Ludhiana Gangrape, check out more about True Scoop News, Gangrape In Auto, Punjab News & Mohali Gangrape

Like us on Facebook or follow us on Twitter for more updates.