ਲੁਧਿਆਣਾ 'ਚ 'ਨਾਗਰਿਕਤਾ ਸੋਧ ਐਕਟ' ਵਿਰੁੱਧ ਹਿੰਦੂ ਤੇ ਸਿੱਖਾਂ ਨਾਲ ਮਿਲ ਕੇ ਮੁਸਲਿਮਾਂ ਨੇ ਮਨਾਇਆ 'ਕਾਲਾ ਦਿਵਸ'

ਲੁਧਿਆਣਾ 'ਚ ਅੱਜ ਨਾਗਰਿਕਤਾ ਸੋਧ ਐਕਟ ਖਿਲਾਫ ਮੁਸਲਿਮ ਭਾਈਚਾਰੇ ਵੱਲੋਂ ਕਾਲੀਆਂ ਪੱਟੀਆਂ ਬੰਨ੍ਹ ਕੇ ਨਮਾਜ਼ ਅਦਾ ਕੀਤੀ ਗਈ। ਇਸ ਦੌਰਾਨ ਉਨ੍ਹਾਂ ਵੱਲੋਂ ਮੋਦੀ ਸਰਕਾਰ ਦਾ ਪੁਤਲਾ ਵੀ ਫੂਕਿਆ ਗਿਆ ਅਤੇ 'ਕਾਲਾ ਦਿਵਸ' ਮਨਾਇਆ...

ਲੁਧਿਆਣਾ— ਲੁਧਿਆਣਾ 'ਚ ਅੱਜ ਨਾਗਰਿਕਤਾ ਸੋਧ ਐਕਟ ਖਿਲਾਫ ਮੁਸਲਿਮ ਭਾਈਚਾਰੇ ਵੱਲੋਂ ਕਾਲੀਆਂ ਪੱਟੀਆਂ ਬੰਨ੍ਹ ਕੇ ਨਮਾਜ਼ ਅਦਾ ਕੀਤੀ ਗਈ। ਇਸ ਦੌਰਾਨ ਉਨ੍ਹਾਂ ਵੱਲੋਂ ਮੋਦੀ ਸਰਕਾਰ ਦਾ ਪੁਤਲਾ ਵੀ ਫੂਕਿਆ ਗਿਆ ਅਤੇ 'ਕਾਲਾ ਦਿਵਸ' ਮਨਾਇਆ ਗਿਆ। ਇਸ ਮੌਕੇ ਵੱਡੀ ਗੱਲ ਇਹ ਰਹੀ ਕਿ ਸਿਰਫ ਮੁਸਲਿਮ ਹੀ ਨਹੀਂ ਸਗੋਂ ਹਿੰਦੂ ਅਤੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਵੀ ਇਸ ਵਿਰੋਧ ਪ੍ਰਦਰਸ਼ਨ 'ਚ ਹਿੱਸਾ ਲਿਆ ਅਤੇ ਨਾਗਰਿਕਤਾ ਸੋਧ ਐਕਟ ਦਾ ਖੂਬ ਵਿਰੋਧ ਕੀਤਾ। ਲੁਧਿਆਣਾ ਜਾਮਾ ਮਸਜਿਦ ਦੇ ਨਾਇਬ ਸ਼ਾਹੀ ਇਮਾਮ ਉਸਮਾਨ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਨਾਗਰਿਕਤਾ ਸੋਧ ਐਕਟ ਦੇ ਖਿਲਾਫ ਅੱਜ ਮੁਸਲਿਮ ਭਾਈਚਾਰੇ ਵੱਲੋਂ ਪੰਜਾਬ ਭਰ ਦੇ 'ਚ ਕਾਲਾ ਦਿਵਸ ਮਨਾਇਆ ਜਾ ਰਿਹਾ ਹੈ ਇਸ ਦੇ ਖਿਲਾਫ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕੇ ਜਾ ਰਹੇ ਨੇ ਅਤੇ ਨਾਲ ਹੀ ਮੰਗ ਪੱਤਰ ਵੀ ਲੁਧਿਆਣਾ ਦੇ ਐੱਸ.ਡੀ.ਐੱਮ ਨੂੰ ਮਸਜਿਦ ਚ ਬੁਲਾ ਕੇ ਸੌਂਪਿਆ ਗਿਆ ਹੈ ਉਨ੍ਹਾਂ ਕਿਹਾ ਕਿ ਇਹ ਕਾਲਾ ਕਾਨੂੰਨ ਹੈ ਅਤੇ ਭਾਈਚਾਰੇ ਦੇ ਵਿੱਚ ਫੁੱਟ ਪਾਉਣ ਲਈ ਇਸ ਨੂੰ ਬਣਾਇਆ ਗਿਆ।

ਉਧਰ ਇਸ ਪ੍ਰਦਰਸ਼ਨ ਦੇ ਵਿੱਚ ਸਿਰਫ ਮੁਸਲਿਮ ਜਾਂ ਹਿੰਦੂ ਹੀ ਨਹੀਂ ਸਗੋਂ ਸਿੱਖ ਭਾਈਚਾਰੇ ਦੇ ਲੋਕਾਂ ਨੇ ਵੀ ਹਿੱਸਾ ਲਿਆ ਸਿੱਖ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਹ ਮੁਸਲਿਮ ਧਰਮ ਦੇ ਨਾਲ ਅੱਜ ਖੜ੍ਹੇ ਨੇ ਕਿਉਂਕਿ ਗੁਰੂਆਂ ਵੱਲੋਂ ਹਮੇਸ਼ਾ ਸੁਨੇਹਾ ਦਿੱਤਾ ਗਿਆ ਸੀ ਕਿ ਜਿਸ ਤੇ ਵੀ ਜ਼ੁਲਮ ਹੋਵੇ ਉਸ ਦਾ ਸਾਥ ਦੇਣਾ ਹੈ ਉਨ੍ਹਾਂ ਕਿਹਾ ਕਿ ਪਹਿਲਾਂ ਵੀ 1947 ਦੀ ਵੰਡ ਮੌਕੇ ਮੁਸਲਿਮ ਅਤੇ ਸਿੱਖ ਭਾਈਚਾਰੇ ਨੂੰ ਬਣਾ ਦਿੱਤਾ ਗਿਆ ਸੀ ਉਦੋਂ ਵੀ ਦੋਵਾਂ ਧਰਮਾਂ ਦਾ ਬਹੁਤ ਨੁਕਸਾਨ ਹੋਇਆ ਸੀ ਪਰ ਹੁਣ ਅਜਿਹਾ ਨਹੀਂ ਹੋਣ ਦਿੱਤਾ ਜਾਵੇਗਾ।

Get the latest update about True Scoop News, check out more about Ludhiana Black Day, Citizenship Amendment Act, Punjab News & Ludhiana News

Like us on Facebook or follow us on Twitter for more updates.