ਕੇਂਦਰ ਸਰਕਾਰ ਵੱਲੋਂ ਫੌਜ ਵਿੱਚ ਭਰਤੀ ਲਈ 'ਅਗਨੀਪਥ ਸਕੀਮ' ਦਾ ਐਲਾਨ ਤੋਂ ਬਾਅਦ ਭਾਰਤ ਦੇ ਕਈ ਰਾਜਾਂ ਵਿੱਚ ਇਸ ਦਾ ਵਿਰੋਧ ਕਰਦੇ ਹੋਏ ਕਈ ਰਾਜਾਂ ਵਿੱਚ ਰੇਲ ਗੱਡੀਆਂ ਨੂੰ ਅੱਗ ਲਗਾ ਦਿੱਤੀ ਗਈ ਤੇ ਹੁਣ ਅਗਨੀਪੱਥ ਸਕੀਮ ਦੀ ਅੱਗ ਪੰਜਾਬ ਵਿੱਚ ਵੀ ਪਹੁੰਚ ਚੁੱਕੀ ਹੈ। ਪੰਜਾਬ ਦੇ ਜਲੰਧਰ 'ਚ ਅੱਜ ਰਾਮਾ ਮੰਡੀ ਚੌਕ 'ਚ ਨੌਜਵਾਨਾਂ ਨੇ ਇਕੱਠੇ ਹੋ ਕੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜੀ ਕਰਕੇ ਹਾਈਵੇਅ ਜਾਮ ਕਰ ਦਿੱਤਾ, ਉਥੇ ਹੀ ਲੁਧਿਆਣਾ 'ਚ ਵੀ ਲੋਕਾਂ ਵਲੋਂ ਰੇਲਵੇ ਸਟੇਸ਼ਨ ਦੀ ਭੰਨਤੋੜ ਕੀਤੀ ਗਈ ਹੈ। ਨੌਜਵਾਨ ਰੇਲਵੇ ਸਟੇਸ਼ਨ ਤੇ ਲਾਠੀਆਂ ਅਤੇ ਲੋਹੇ ਦੀਆਂ ਰਾਡਾਂ ਲੈ ਕੇ ਪਹੁੰਚੇ। ਉਨ੍ਹਾਂ ਪਹਿਲਾਂ ਸਟੇਸ਼ਨ ਦੇ ਬਾਹਰ ਖੜ੍ਹੇ ਵਾਹਨਾਂ ਦੀ ਭੰਨਤੋੜ ਕੀਤੀ ਅਤੇ ਫਿਰ ਅੰਦਰ ਆ ਕੇ ਸਟਾਲਾਂ ਅਤੇ ਸਰਕਾਰੀ ਦਫ਼ਤਰਾਂ ਵੋ ਤੋੜੇ। ਇਸ ਦੌਰਾਨ ਨੌਜਵਾਨਾਂ ਨੇ ਪੁਲਿਸ 'ਤੇ ਪਥਰਾਅ ਵੀ ਕੀਤਾ। ਇਸ 'ਚ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ 4 ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਪਰ ਫਿਰ ਵੀ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ।
ਦੂਜੇ ਪਾਸੇ ਮਾਹੌਲ ਨੂੰ ਦੇਖਦੇ ਹੋਏ ਪੁਲਿਸ ਵੀ ਐਲਰਟ ਹੋ ਗਈ ਹੈ। ਖਬਰ ਹੈ ਕਿ ਪ੍ਰਦਰਸ਼ਨਕਾਰੀ ਜਗਰਾਉਂ ਪੁਲ ਵੱਲ ਮਾਰਚ ਕਰ ਰਹੇ ਹਨਜਿਸ ਕਰਕੇ ਪੁਲ 'ਤੇ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ। ਪੁਲੀਸ ਨੇ ਰੇਲਵੇ ਸਟੇਸ਼ਨ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਮੁਲਜ਼ਮਾਂ ਦੀ ਪਛਾਣ ਸ਼ੁਰੂ ਕਰ ਦਿੱਤੀ ਹੈ।
ਇਸ ਵਿਰੋਧ ਦੀ ਅੱਗ ਦਾ ਅਸਰ ਉੱਤਰੀ ਰੇਲਵੇ ਨੇ ਮੁੱਖ ਤੌਰ 'ਤੇ ਉੱਤਰ ਪ੍ਰਦੇਸ਼ ਅਤੇ ਬਿਹਾਰ ਵੱਲ ਜਾਣ ਵਾਲੀਆਂ ਕੁੱਲ 17 ਟਰੇਨਾਂਨੂੰ ਹੋਇਆ ਹੈ ਜੋ ਕਿ ਫਿਲਹਾਲ ਰੱਦ ਕਰ ਦਿੱਤੀਆਂ ਗਈਆਂ ਹਨ। ਇਨ੍ਹਾਂ ਰੇਲਗੱਡੀਆਂ ਵਿੱਚ 13258 ਆਨੰਦ ਵਿਹਾਰ ਟੀ.- ਦਾਨਾਪੁਰ ਜਨਸਾਧਾਰਨ ਐਕਸਪ੍ਰੈਸ, 22406 ਆਨੰਦ ਵਿਹਾਰ ਟੀ- ਭਾਗਲਪੁਰ ਗਰੀਬਰਥ ਐਕਸਪ੍ਰੈਸ, 20802 ਨਵੀਂ ਦਿੱਲੀ-ਇਸਲਾਮਪੁਰ ਮਗਧ ਐਕਸਪ੍ਰੈਸ, 13484 ਡੇਲੀ-ਮਾਲਦਾ ਟਾਊਨ ਫਰੱਕਾ ਐਕਸਪ੍ਰੈਸ, 12802 ਨਵੀਂ ਦਿੱਲੀ-ਪੁਰੀ 56, ਦਿੱਲੀ ਐਕਸਪ੍ਰੈਸ, 12802 ਬ੍ਰਹਮਪੁੱਤਰ ਮੇਲ, 14006 ਆਨੰਦ ਵਿਹਾਰ ਟੀ- ਸੀਤਾਮੜੀ ਲਿੱਛਵੀ ਐਕਸਪ੍ਰੈਸ, 12562 ਨਵੀਂ ਦਿੱਲੀ-ਜੈਨਗਰ ਐਸਐਸ ਐਕਸਪ੍ਰੈਸ, 02564 ਨਵੀਂ ਦਿੱਲੀ-ਸਹਰਸਾ ਐਕਸਪ੍ਰੈਸ, 12554 ਨਵੀਂ ਦਿੱਲੀ-ਸਹਰਸਾ ਵੈਸ਼ਾਲੀ ਐਕਸਪ੍ਰੈਸ, 15622 ਆਨੰਦ ਵਿਹਾਰ ਟੀ-ਕਾਮਾਖਿਆ ਐਕਸਪ੍ਰੈਸ, ਕਾਲਾਖਯਾ ਐਕਸਪ੍ਰੈਸ 12562 13010 ਯੋਗਨਗਰੀ ਰਿਸ਼ੀਕੇਸ਼-ਹਾਵੜਾ ਐਕਸਪ੍ਰੈਸ, 12370, ਦੇਹਰਾਦੂਨ-ਹਾਵੜਾ ਐਕਸਪ੍ਰੈਸ, 13152 ਜੰਮੂ ਤਵੀ-ਕੋਲਕਾਤਾ ਐਕਸਪ੍ਰੈਸ, 15654 ਜੰਮੂ ਤਵੀ-ਗੁਹਾਟੀ ਐਕਸਪ੍ਰੈਸ ਅਤੇ 14224 ਵਾਰਾਣਸੀ-ਰਾਜਗੀਰ ਐਕਸਪ੍ਰੈਸ।
Get the latest update about PROTEST IN LUDHIANA, check out more about AGNEEPATH SCHEME PROTEST, LUDHIANA NEWS, POLICE & 17 TRAINS CANCEL FROM LUDHIANA
Like us on Facebook or follow us on Twitter for more updates.