ਲੁਧਿਆਣਾ: ਚਾਈਨਾ ਡੋਰ ਨੇ ਲਈ ਇਕ ਹੋਰ ਮਾਸੂਮ ਦੀ ਜਾਨ, ਸਕੂਟਰ ਅੱਗੇ ਖੜ੍ਹੇ 6 ਸਾਲਾਂ ਬੱਚੇ ਦਾ ਵੱਢਿਆ ਗਲਾ

ਇਹ ਘਟਨਾ ਲੁਧਿਆਣਾ 'ਚ ਵਾਪਰੀ ਹੈ ਜਿਥੇ ਪਲਾਸਟਿਕ ਚਾਈਨਾ ਡੋਰ ਨਾਲ ਗਲਾ ਵੱਢੇ ਜਾਣ ਕਾਰਨ 6 ਸਾਲਾਂ ਬੱਚੇ ਦੀ ਮੌਤ ਹੋ ਗਈ ਹੈ। ਮ੍ਰਿਤਕ 6 ਸਾਲਾਂ ਬੱਚੇ ਦੀ ਪਛਾਣ ਦਕਸ਼ ਗਿਰੀ ਵਾਸੀ ਈਸ਼ਰ ਨਗਰ ਵਜੋਂ ਹੋਈ ਹੈ

ਦੇਸ਼ 'ਚ ਚਾਈਨਾ ਡੋਰ 'ਤੇ ਪਾਬੰਦੀ ਹੈ, ਇਸ ਦੇ ਬਾਵਜੂਦ ਲੋਕ ਲੁਕ-ਛਿਪ ਕੇ ਚਾਈਨਾ ਡੋਰ ਦੀ ਵਰਤੋਂ ਕਰਦੇ ਹਨ। ਇਸ ਦਾ ਨੁਕਸਾਨ ਇਕ ਮਾਸੂਮ ਨੂੰ ਜਾਨ ਗਵਾ ਕੇ ਭੁਗਤਨਾ ਪਿਆ ਹੈ। ਇਹ ਘਟਨਾ ਲੁਧਿਆਣਾ 'ਚ ਵਾਪਰੀ ਹੈ ਜਿਥੇ ਪਲਾਸਟਿਕ ਚਾਈਨਾ ਡੋਰ ਨਾਲ ਗਲਾ ਵੱਢੇ ਜਾਣ ਕਾਰਨ 6 ਸਾਲਾਂ ਬੱਚੇ ਦੀ ਮੌਤ ਹੋ ਗਈ ਹੈ। ਮ੍ਰਿਤਕ 6 ਸਾਲਾਂ ਬੱਚੇ ਦੀ ਪਛਾਣ ਦਕਸ਼ ਗਿਰੀ ਵਾਸੀ ਈਸ਼ਰ ਨਗਰ ਵਜੋਂ ਹੋਈ ਹੈ। ਇਹ ਬੱਚਾ ਆਪਣੇ ਪਰਿਵਾਰ ਨਾਲ ਸਕੂਟਰ 'ਤੇ ਜਾ ਰਿਹਾ ਸੀ। ਬੱਚਾ ਸਕੂਟਰ ਅੱਗੇ ਖੜ੍ਹਾ ਸੀ ਤੇ ਉਸਦੀ ਮਾਂ ਅਤੇ ਛੋਟਾ ਭਰਾ ਪਿੱਛੇ ਬੈਠੇ ਸਨ। ਬੱਚੇ ਦੇ ਮਾਪਿਆਂ ਦੀ ਸ਼ਿਕਾਇਤ ’ਤੇ ਥਾਣਾ ਸਦਰ ਦੀ ਪੁਲੀਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਦੇ ਨਾਲ ਹੀ ਬੱਚੇ ਦੀ ਮੌਤ ਤੋਂ ਬਾਅਦ ਪਰਿਵਾਰ ਸਦਮੇ 'ਚ ਹੈ।

ਮ੍ਰਿਤਕ ਬੱਚੇ ਦਕਸ਼ ਦੇ ਪਿਤਾ ਧਰੁਵ ਗਿਰੀ ਨੇ ਦੱਸਿਆ ਕਿ ਸੋਮਵਾਰ ਨੂੰ ਉਹ ਆਪਣੇ ਪਰਿਵਾਰ ਨਾਲ ਸਕੂਟਰ 'ਤੇ ਡੁੱਗਰੀ ਜਾ ਰਹੇ ਸੀ। ਜਦੋਂ ਉਹ ਗਿੱਲ ਨਹਿਰ ਦੇ ਪੁਲ 'ਤੇ ਪਹੁੰਚੇ ਤਾਂ ਦਕਸ਼ ਦੇ ਗਲੇ 'ਚ ਪਲਾਸਟਿਕ ਦੀ ਪਤੰਗ ਦੀ ਡੋਰ ਫਸ ਗਈ ਅਤੇ ਉਸ ਦਾ ਗਲਾ ਵੱਢਿਆ ਗਿਆ। ਦਕਸ਼ਾ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ


ਥਾਣਾ ਸਦਰ ਦੇ ਐਸਐਚਓ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਆਈਪੀਸੀ ਦੀ ਧਾਰਾ 304ਏ ਤਹਿਤ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। 

Get the latest update about PLASTIC THREAD KILL 6 YEAR OLD BOY, check out more about NEWS IN PUNJABI PUNJAB NEWS, LUDHIANA 6 YEAR BOY KILL, CHINA DOR & CHINA DOR

Like us on Facebook or follow us on Twitter for more updates.