ਲੁਧਿਆਣਾ ਪੁਲਸ ਅੱਗੇ ਐਲੀ ਮਾਂਗਟ ਹੋਇਆ ਪੇਸ਼, ਫਾਈਰਿੰਗ ਪਿੱਛੇ ਦੀ ਦੱਸੀ ਅਸਲੀ ਵਜ੍ਹਾ

ਅਕਸਰ ਵਿਵਾਦਾਂ 'ਚ ਰਹਿਣ ਵਾਲੇ ਪੰਜਾਬੀ ਗਾਇਕ ਐਲੀ ਮਾਂਗਟ ਮੰਗਲਵਾਰ ਨੂੰ ਲੁਧਿਆਣਾ ਪੁਲਸ ਦੇ ਏ.ਡੀ.ਸੀ.ਪੀ 2 ਦਫਤਰ 'ਚ ਆਪਣੇ ਬਿਆਨ ਦਰਜ ਕਰਵਾਏ। ਇੱਥੇ ਤੁਹਾਨੂੰ ਦੱਸ ਦੇਈਏ ਕਿ ਲੁਧਿਆਣਾ ਦੇ ਸਾਹਨੇਵਾਲ...

ਜਲੰਧਰ— ਅਕਸਰ ਵਿਵਾਦਾਂ 'ਚ ਰਹਿਣ ਵਾਲੇ ਪੰਜਾਬੀ ਗਾਇਕ ਐਲੀ ਮਾਂਗਟ ਮੰਗਲਵਾਰ ਨੂੰ ਲੁਧਿਆਣਾ ਪੁਲਸ ਦੇ ਏ.ਡੀ.ਸੀ.ਪੀ 2 ਦਫਤਰ 'ਚ ਆਪਣੇ ਬਿਆਨ ਦਰਜ ਕਰਵਾਏ।

ਇੱਥੇ ਤੁਹਾਨੂੰ ਦੱਸ ਦੇਈਏ ਕਿ ਲੁਧਿਆਣਾ ਦੇ ਸਾਹਨੇਵਾਲ ਦੇ ਇਕ ਪਿੰਡ 'ਚ ਇਕ ਦੋਸਤ ਦੇ ਜਨਮਦਿਨ ਦੀ ਪਾਰਟੀ 'ਚ ਹਵਾਈ ਫਾਇਰ ਕਰਦਿਆਂ ਦੀ ਵੀਡੀਓ ਸੋਸ਼ਲ ਮੀਡੀਆ ਵਾਇਰਲ ਹੋਈ ਸੀ, ਜਿਸ ਤੋਂ ਬਾਅਦ ਐਲੀ ਮਾਂਗਟ ਤੇ ਥਾਣਾ ਸਾਹਨੇਵਾਲ 'ਚ ਮਾਮਲਾ ਦਰਜ ਹੋਇਆ ਸੀ, ਜਿਸ ਕਰਕੇ ਐਲੀ ਮਾਂਗਟ ਆਪਣੇ ਵਕੀਲ ਦੇ ਨਾਲ ਏ.ਡੀ.ਸੀ.ਪੀ ਦੇ ਦਫਤਰ 'ਚ ਪੇਸ਼ ਹੋਇਆ ।

ਜਨਮਦਿਨ ਪਾਰਟੀ 'ਚ ਫਾਈਰਿੰਗ ਕਰਕੇ ਮੁੜ ਵਿਵਾਦਾਂ 'ਚ ਛਾਏ ਐਲੀ ਮਾਂਗਟ, ਮਾਮਲਾ ਦਰਜ

ਆਪਣੀ ਸਫ਼ਾਈ 'ਚ ਐਲੀ ਨੇ ਪਤਰਕਾਰਾਂ ਨੂੰ ਦੱਸਿਆ ਕਿ ਜੋ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਉਹ ਦਰਅਸਲ ਉਸ ਦੇ ਇਕ ਗਾਣੇ ਦਾ ਵੀਡੀਓ ਸ਼ੂਟ ਸੀ, ਜੋ ਕਿਸੇ ਸ਼ਰਾਰਤੀ ਅਨਸਰ ਨੇ ਵਾਇਰਲ ਕਰ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਉਹ ਪੁਲਸ ਨੂੰ ਆਪਣੇ ਬਿਆਨ ਦਰਜ ਕਰਵਾ ਚੁੱਕੇ ਹਨ।

Get the latest update about Ludhiana Police, check out more about Elly Mangat Viral Video, Viral Video, True Scoop News & News In Punjabi

Like us on Facebook or follow us on Twitter for more updates.