ਪਤਨੀ ਨਾਲ ਦੋਸਤਾਂ ਤੋਂ ਪਤੀ ਕਰਵਾਉਂਦਾ ਸੀ ਘਿਣੌਨਾ ਕੰਮ, ਲੁਧਿਆਣੇ ਦਾ ਸਨਸਨੀਖੇਜ਼ ਮਾਮਲਾ

ਲੁਧਿਆਣਾ 'ਚ ਮੁੜ ਇਕ ਗੈਂਗਰੇਪ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਦੋਸ਼ ਹੁਸ਼ਿਆਰਪੁਰ ਦੀ ਰਹਿਣ ਵਾਲੀ ਮਹਿਲਾ ਨੇ ਆਪਣੇ ਪਤੀ 'ਤੇ ਲਗਾਏ ਹਨ। ਜਾਣਕਾਰੀ ਮੁਤਾਬਕ ਪੀੜਤ ਮਹਿਲਾ ਹੁਸ਼ਿਆਰਪੁਰ ਦੀ ਰਹਿਣ ਵਾਲੀ ਹੈ ਅਤੇ ਉਸ ਦਾ ਵਿਆਹ...

ਲੁਧਿਆਣਾ— ਲੁਧਿਆਣਾ 'ਚ ਮੁੜ ਇਕ ਗੈਂਗਰੇਪ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਦੋਸ਼ ਹੁਸ਼ਿਆਰਪੁਰ ਦੀ ਰਹਿਣ ਵਾਲੀ ਮਹਿਲਾ ਨੇ ਆਪਣੇ ਪਤੀ 'ਤੇ ਲਗਾਏ ਹਨ। ਜਾਣਕਾਰੀ ਮੁਤਾਬਕ ਪੀੜਤ ਮਹਿਲਾ ਹੁਸ਼ਿਆਰਪੁਰ ਦੀ ਰਹਿਣ ਵਾਲੀ ਹੈ ਅਤੇ ਉਸ ਦਾ ਵਿਆਹ ਬਾਰੀ ਬ੍ਰਾਹਮਣਾ ਜੰਮੂ 'ਚ ਹੋਇਆ ਸੀ। ਪੀੜਤ ਮਹਿਲਾ ਦਾ ਦੋਸ਼ ਹੈ ਕਿ ਬੀਤੀ 3-12-2019 ਉਸ ਦੇ ਪਤੀ ਨੇ ਮੁਕੇਰੀਆ ਦੇ ਕੋਲ੍ਹ ਲਗਭਗ 5 ਲੋਕਾਂ ਤੋਂ ਉਸ ਦਾ ਗੈਂਗਰੇਪ ਕਰਵਾਇਆ ਅਤੇ ਉਸ ਤੋਂ ਬਾਅਦ ਆਪਣੇ ਘਰ 'ਚ ਬੰਦੀ ਬਣਾ ਕੇ ਰੱਖ ਲਿਆ। ਬੀਤੀ ਵੀਰਵਾਰ ਨੂੰ ਦੋਸ਼ੀ ਪਤੀ ਪੀੜਤ ਮਹਿਲਾ ਨੂੰ ਦੇਰ ਰਾਤ ਸਾਹਨੇਵਾਲ ਉਸ ਦੇ ਭਰਾ ਦੇ ਘਰ ਛੱਡ ਕੇ ਚਲਾ ਗਿਆ।

ਜਲੰਧਰ ਦੇ ਇਸ ਸਕੂਲ ਦੇ ਬਾਥਰੂਮ 'ਚ 9 ਸਾਲਾ ਬੱਚੀ ਦੀ ਲਟਕਦੀ ਮਿਲੀ ਲਾਸ਼, ਦਹਿਸ਼ਤ ਦਾ ਮਾਹੌਲ

ਫਿਲਹਾਲ ਉਹ ਲੁਧਿਆਣਾ ਦੇ ਸਿਵਲ ਹਸਪਤਾਲ 'ਚ ਪੁਲਸ ਪੀੜਤ ਮਹਿਲਾ ਦੇ ਬਿਆਨ ਦਰਜ ਕਰ ਰਹੀ ਹੈ। ਪੁਲਸ ਮੁਤਾਬਕ ਬਿਆਨਾਂ ਅਤੇ ਮੈਡੀਕਲ ਦੇ ਆਧਾਰ 'ਤੇ ਜਾਂਚ ਕਰਕੇ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ ਅਤੇ ਜੋ ਦੋਸ਼ੀ ਹੋਵੇਗਾ ਉਸ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉੱਥੇ ਪੀੜਤ ਮਹਿਲਾ ਨੇ ਆਪਣੀ ਪਤੀ 'ਤੇ ਇਕ ਹੋਰ ਦੋਸ਼ ਲਗਾਉਂਦਿਆਂ ਦੱਸਿਆ ਉਹ ਨਸ਼ਾ ਤਸਕਰੀ ਤੇ ਉਹ ਜਿਸਮ-ਫਿਰੋਸ਼ੀ ਦਾ ਧੰਦਾ ਕਰਵਾਉਂਦਾ ਹੈ ਅਤੇ ਉਸ ਦੇ ਨਾਲ ਅਕਸਰ ਕੁੱਟ-ਮਾਰ ਕਰਦਾ ਰਹਿੰਦਾ ਸੀ।

Get the latest update about Ludhiana GangRape News, check out more about Ludhiana News, Punjab News, Bari Brahmana & True Scoop News

Like us on Facebook or follow us on Twitter for more updates.