ਲੁਧਿਆਣਾ: ਗਿਆਸਪੁਰਾ ਫੈਕਟਰੀ 'ਚ ਵਾਪਰਿਆ ਹਾਦਸਾ, ਜ਼ਹਿਰੀਲੀ ਗੈਸ ਦੀ ਹੋਈ ਲੀਕੇਜ਼, ਇਲਾਕਾ ਸੀਲ

ਜਾਣਕਾਰੀ ਮੁਤਾਬਿਕ ਇਹ ਹਾਦਸਾ ਗਿਆਸਪੁਰ ਦੀ ਇਕ ਆਕਸੀਜਨ ਬਣਾਉਣ ਵਾਲੀ ਫੈਕਟਰੀ 'ਚ ਵਾਪਰਿਆ ਹੈ। ਜਿਥੇ ਅੱਜ ਸਵੇਰੇ ਪਾਈਪ ਫੱਟਣ ਕਾਰਨ ਗੈਸ ਲੀਕੇਜ਼ ਹੋਣਾ ਸ਼ੁਰੂ ਹੋ ਗਈ...

ਜ਼ਿਲ੍ਹਾ ਲੁਧਿਆਣਾ ਵਿੱਚ ਅੱਜ ਸਵੇਰੇ ਇਹ ਭਿਆਨਕ ਹਾਦਸਾ ਵਾਪਰਿਆ ਹੈ ਜਿਥੇ ਕਾਫੀ ਮਾਤਰਾ 'ਚ ਇੱਕ ਫੈਕਟਰੀ 'ਚੋਂ ਗੈਸ ਲੀਕੇਜ਼ ਹੋਣਾ ਸ਼ੁਰੂ ਹੋ ਗਈ। ਇਹ ਹਾਦਸਾ ਗਿਆਸਪੁਰਾ ਦੀ ਇੱਕ ਫੈਕਟਰੀ ਵਿੱਚ ਵਾਪਰਿਆ ਹੈ। ਇਸ ਹਾਦਸੇ ਦੇ ਵਿਚ ਕਈ ਲੋਕਾਂ ਦੀ ਹਾਲਤ ਵੀ ਵਿਗੜੀ ਹੈ ਤੇ ਕਈਆਂ ਦੇ ਬੇਹੋਸ਼ ਹੋਣ ਦਾ ਵੀ ਖਦਸ਼ਾ ਹੈ ਪਰ ਮੌਕੇ ਤੇ ਰਾਹਤ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਇਹ ਘਟਨਾ ਲਕਸ਼ਮੀ ਮੈਡੀਕਲ ਗੈਸ ਏਜੰਸੀ ਨੇੜੇ ਸਤਨਾਮ ਕਾਂਤਾ ਦੀ ਦੱਸੀ ਜਾ ਰਹੀ ਹੈ। 


ਜਾਣਕਾਰੀ ਮੁਤਾਬਿਕ ਇਹ ਹਾਦਸਾ ਗਿਆਸਪੁਰ ਦੀ ਇਕ ਆਕਸੀਜਨ ਬਣਾਉਣ ਵਾਲੀ ਫੈਕਟਰੀ 'ਚ ਵਾਪਰਿਆ ਹੈ। ਜਿਥੇ ਅੱਜ ਸਵੇਰੇ ਪਾਈਪ ਫੱਟਣ ਕਾਰਨ ਗੈਸ ਲੀਕੇਜ਼ ਹੋਣਾ ਸ਼ੁਰੂ ਹੋ ਗਈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਇਲਾਕਾ ਪੁਲਿਸ ਅਤੇ ਐਂਬੂਲੈਂਸ ਨੇ ਮੌਕੇ 'ਤੇ ਪਹੁੰਚੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ। 

ਸੂਤਰਾਂ ਮੁਤਾਬਿਕ ਇਸ ਗੈਸ ਦੀ ਲੀਕ ਹੋਣ ਕਾਰਨ ਕਈ ਲੋਕ ਬੇਹੋਸ਼ ਹੋ ਗਏ ਸਨ ਤੇ ਉਨ੍ਹਾਂ ਦੀ ਹਾਲਤ ਵਿਗੜਨ ਸ਼ੁਰੂ ਹੋ ਗਈ ਸੀ ਪਰ ਉਨ੍ਹਾਂ ਨੂੰ ਤੁਰੰਤ ਰਾਹਤ ਪਹੁੰਚਾ ਦਿੱਤੀ ਗਈ ਸੀ ਤੇ ਉਨ੍ਹਾਂ ਦਾ ਇਲਾਜ਼ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਲਾਕੇ 'ਚ ਸਥਿਤੀ ਅਜੇ ਵੀ ਕਾਬੂ ਹੇਠ ਹੈ। 

Get the latest update about ludhiana gyaspur factory, check out more about ludhiana news, ludhiana & gas leakage in ludhiana

Like us on Facebook or follow us on Twitter for more updates.