ਲੁਧਿਆਣਾ ਜਨਕਪੁਰੀ 'ਚ ਫੈਕਟਰੀ 'ਚ ਲਗੀ ਅੱਗ, ਮਸ਼ੀਨਾਂ ਅਤੇ ਕੱਚਾ ਮਾਲ ਸੜ ਹੋਇਆ ਸਵਾਹ, ਡੇਢ ਘੰਟੇ ਬਾਅਦ ਪਹੁੰਚੀ ਫਾਇਰ ਬ੍ਰਿਗੇਡ

ਅੱਜ ਤੜਕੇ ਸ਼ਹਿਰ ਦੇ ਮਸ਼ਹੂਰ ਜਨਕਪੁਰੀ 'ਚ ਇੱਕ ਪਜਾਮਾ ਬਣਾਉਣ ਵਾਲੀ ਫੈਕਟਰੀ ਅੱਗ ਲੱਗ ਗਈ। ਜਿਸ 'ਚ ਪੁਲਿਸ ਮੁਲਾਜਮ ਅਤੇ ਫਾਇਰ ਬ੍ਰਿਗੇਡ ਦਾ ਅਜਿਹਾ ਰਵਈਆ ਦੇਖਣ ਨੂੰ ਮਿਲਿਆ ਕਿ ਜਿਸ ਨਾਲ ਪੁਲਿਸ ਤੇ ਇਹ ਸਰਕਾਰੀ ਮਹਿਕਮਾ ਫਿਰ...

ਲੁਧਿਆਣਾ:- ਅੱਜ ਤੜਕੇ ਸ਼ਹਿਰ ਦੇ ਮਸ਼ਹੂਰ ਜਨਕਪੁਰੀ 'ਚ ਇੱਕ ਪਜਾਮਾ ਬਣਾਉਣ ਵਾਲੀ ਫੈਕਟਰੀ ਅੱਗ ਲੱਗ ਗਈ। ਜਿਸ 'ਚ ਪੁਲਿਸ ਮੁਲਾਜਮ ਅਤੇ ਫਾਇਰ ਬ੍ਰਿਗੇਡ ਦਾ ਅਜਿਹਾ ਰਵਈਆ ਦੇਖਣ ਨੂੰ ਮਿਲਿਆ ਕਿ ਜਿਸ ਨਾਲ ਪੁਲਿਸ ਤੇ ਇਹ ਸਰਕਾਰੀ ਮਹਿਕਮਾ ਫਿਰ ਸਵਾਲ ਦੇ ਘੇਰੇ 'ਚ ਹੈ। ਸੂਚਨਾ ਦੇ ਬਾਵਜੂਦ ਫਾਇਰ ਬ੍ਰਿਗੇਡ ਕਰੀਬ ਡੇਢ ਘੰਟੇ ਬਾਅਦ ਮੌਕੇ 'ਤੇ ਪਹੁੰਚੀ। ਪੁਲਿਸ ਵਲੋਂ ਵੀ ਮੌਕੇ ਤੇ ਫੋਨ ਨਹੀਂ ਚੁਕਿਆ ਗਿਆ। ਜਦੋਂ ਤੱਕ ਫੈਕਟਰੀ ਮਾਲਕ ਮੌਕੇ 'ਤੇ ਪਹੁੰਚੇ, ਉਦੋਂ ਤੱਕ ਅੱਗ ਭੜਕ ਚੁੱਕੀ ਸੀ। ਇਲਾਕਾ ਨਿਵਾਸੀਆਂ ਨੇ ਕੋਈ ਸਹਾਇਤਾ ਨਾ ਮਿਲਣ ਤੇ ਆਪ ਵੀ ਕੋਸ਼ਿਸ਼ ਕਰਕੇ ਅੱਗ ਬੁਝਾ ਲਈ। 


ਜਾਣਕਾਰੀ ਮੁਤਾਬਿਕ  ਜਨਕਪੁਰੀ ਦੀ ਗਲੀ-3 'ਚ ਪਜਾਮਾ ਬਣਾਉਣ ਦੀ ਫੈਕਟਰੀ ਸਿੱਧਕ ਗਾਰਮੈਂਟਚ ਅੱਜ ਤੜਕੇ ਅੱਗ ਲੱਗ ਗਈ । ਫੈਕਟਰੀ ਮਾਲਕ ਰਵਿੰਦਰ ਕੁਮਾਰ ਨੇ ਦੱਸਿਆ ਕਿ ਰਾਤ ਉਹ ਕੰਮ ਖਤਮ ਕਰਕੇ ਫੈਕਟਰੀ ਬੰਦ ਕਰਨ ਗਿਆ ਸੀ। ਸ਼ਨੀਵਾਰ ਤੜਕੇ ਆਸਪਾਸ ਦੇ ਲੋਕਾਂ ਨੇ ਫੋਨ 'ਤੇ ਦੱਸਿਆ ਕਿ ਉਨ੍ਹਾਂ ਦੀ ਫੈਕਟਰੀ ਦੀ ਤੀਜੀ ਮੰਜ਼ਿਲ 'ਤੇ ਅੱਗ ਲੱਗ ਗਈ ਹੈ। ਲੋਕਾਂ ਨੇ ਛੱਤਾਂ ਤੋਂ ਪਾਣੀ ਦੀਆਂ ਪਾਈਪਾਂ ਪਾ ਕੇ ਅੱਗ ਬੁਝਾਈ। ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਅੱਧਾ ਘੰਟਾ ਦੇਰੀ ਨਾਲ ਪੁੱਜੀ। ਲੋਕਾਂ ਨੇ ਆਪਣੇ ਪੱਧਰ ’ਤੇ ਅੱਗ ’ਤੇ ਕਾਬੂ ਪਾਇਆ।30 ਸਿਲਾਈ ਮਸ਼ੀਨਾਂ ਅਤੇ  ਬਹੁਤ ਸਾਰਾ ਕੱਚਾ ਮਾਲ ਵੀ ਸੜ ਗਿਆ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। 

ਜਨਕਪੁਰੀ ਦੀ ਗਲੀ-3 ਵਿੱਚ ਰਹਿਣ ਵਾਲੇ ਲੋਕਾਂ ਨੇ ਦੋਸ਼ ਲਗਾਇਆ ਹੈ ਕਿ ਸੂਚਨਾ ਦੇਣ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਗੱਡੀ ਕਰੀਬ ਡੇਢ ਘੰਟੇ ਬਾਅਦ ਇੱਥੇ ਪਹੁੰਚੀ। ਉਦੋਂ ਤੱਕ ਲੋਕਾਂ ਨੇ ਬਾਲਟੀਆਂ ਵਿੱਚ ਪਾਣੀ ਛਿੜਕ ਕੇ ਅੱਗ ’ਤੇ ਕਾਬੂ ਪਾ ਲਿਆ ਸੀ। ਇੱਥੋਂ ਦੇ ਵਸਨੀਕਾਂ ਨੇ ਦੱਸਿਆ ਕਿ ਉਹ ਘਟਨਾ ਸਬੰਧੀ ਸਥਾਨਕ ਪੁਲੀਸ ਨੂੰ ਸੂਚਿਤ ਕਰਨਾ ਚਾਹੁੰਦੇ ਸਨ ਪਰ ਚੌਕੀ ਜਨਕਪੁਰੀ ਪੁਲੀਸ ਦੇ ਕਿਸੇ ਨੇ ਫੋਨ ਵੀ ਨਹੀਂ ਚੁੱਕਿਆ। ਹਾਦਸੇ ਤੋਂ ਕੁਝ ਦੇਰ ਬਾਅਦ ਜਨਕਪੁਰੀ ਇਲਾਕੇ ਦੇ ਏ.ਐਸ.ਆਈ ਗੁਰਮੇਲ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ।

Get the latest update about LUDHIANANEWS, check out more about TRUESCOOPPUNJABI, CLOTH factory fire, Janakpuri & Ludhiana

Like us on Facebook or follow us on Twitter for more updates.