ਲੁਧਿਆਣਾ 'ਚ ਇਨਸਾਨੀਅਤ ਹੋਈ ਸ਼ਰਮਸਾਰ, 2500 ਰੁਪਏ ਚੋਰੀ ਦੇ ਇਲਜ਼ਾਮ 'ਚ ਭੀੜ ਨੇ ਖੰਬੇ ਨਾਲ ਬਣ ਨਾਬਾਲਗ ਬੱਚੇ ਨਾਲ ਕੀਤੀ ਕੁੱਟਮਾਰ

ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਇਹ ਘਟਨਾ ਲੁਧਿਆਣਾ 'ਚ ਕੱਲ੍ਹ ਰੇਲਵੇ ਸਟੇਸ਼ਨ ਦੇ ਬਾਹਰ ਵਾਪਰੀ। ਇਕ ਬੱਚੇ ਦੇ ਚੋਰੀ ਕਰਨ ਤੋਂ ਬਾਅਦ ਭੀੜ ਵਲੋਂ ਕੁੱਟਮਾਰ ਕੀਤੀ ਗਈ। ਮਾਮਲਾ ਇਹ ਸੀ ਕਿ ਕੱਲ੍ਹ ਇੱਕ ਬੱਚੇ ਨੇ ਨੌਜਵਾਨ ਦੀ ਜੇਬ ਵਿੱਚੋਂ ਪੈਸੇ ਚੋਰੀ ਕਰਕੇ ਉਸ ਦੇ ਸਿਰ ਵਿੱਚ ਇੱਟ ਮਾਰ ਦਿੱਤੀ...

ਲੁਧਿਆਣਾ:- ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਇਹ ਘਟਨਾ ਲੁਧਿਆਣਾ 'ਚ ਕੱਲ੍ਹ ਰੇਲਵੇ ਸਟੇਸ਼ਨ ਦੇ ਬਾਹਰ ਵਾਪਰੀ। ਇਕ ਬੱਚੇ ਦੇ ਚੋਰੀ ਕਰਨ ਤੋਂ ਬਾਅਦ ਭੀੜ ਵਲੋਂ ਕੁੱਟਮਾਰ ਕੀਤੀ ਗਈ। ਮਾਮਲਾ ਇਹ ਸੀ ਕਿ ਕੱਲ੍ਹ ਇੱਕ ਬੱਚੇ ਨੇ ਨੌਜਵਾਨ ਦੀ ਜੇਬ ਵਿੱਚੋਂ ਪੈਸੇ ਚੋਰੀ ਕਰਕੇ ਉਸ ਦੇ ਸਿਰ ਵਿੱਚ ਇੱਟ ਮਾਰ ਦਿੱਤੀ। ਬੱਚੇ ਨੇ ਨੌਜਵਾਨ 'ਤੇ ਇੱਟ ਮਾਰ ਕੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਉਸ ਨੂੰ ਫੜ ਲਿਆ।


ਇਸ ਘਟਨਾ ਤੋਂ ਬਾਅਦ ਪੁਲਿਸ ਦੇ ਸ਼ਹਿਰ ਵਿਚ ਸੁਰੱਖਿਆ ਦੇ ਵੱਡੇ-ਵੱਡੇ ਦਾਅਵੇ ਖੋਖਲੇ ਪਾਏ ਗਏ। ਕਰੀਬ ਡੇਢ ਘੰਟੇ ਤੱਕ ਬੱਚੇ 'ਤੇ ਹਮਲਾ ਜਾਰੀ ਰਿਹਾ। ਬੱਚਾ ਲੋਕਾਂ ਤੋਂ ਰਹਿਮ ਦੀ ਭੀਖ ਮੰਗਦਾ ਰਿਹਾ ਪਰ ਭੀੜ ਨੇ ਉਸ ਦੀ ਇੱਕ ਨਾ ਸੁਣੀ। ਨਾਬਾਲਗ ਚੋਰ ਨੇ ਦੱਸਿਆ ਕਿ ਉਹ ਇਕੱਲਾ ਨਹੀਂ ਸੀ। ਉਸ ਦੇ ਕਈ ਦੋਸਤ ਵੀ ਸਨ। ਉਸ ਨੇ ਦੱਸਿਆ ਕਿ ਅੱਜ ਉਸ ਨੇ ਮਨੋਜ ਦੇ ਪੈਸੇ ਚੋਰੀ ਕਰ ਲਏ ਕਿਉਂਕਿ ਉਹ ਭੁੱਖਾ ਸੀ ਅਤੇ ਉਸ ਨੇ ਕੁਝ ਨਹੀਂ ਖਾਧਾ ਸੀ। ਉਸ ਨੇ ਸਿਰਫ਼ 50 ਜਾਂ 70 ਰੁਪਏ ਹੀ ਚੋਰੀ ਕੀਤੇ ਸਨ, ਹੋਰ ਨਹੀਂ। ਲੋਕਾਂ ਮੁਤਾਬਕ ਨਾਬਾਲਗ ਨਸ਼ੇ ਦਾ ਆਦੀ ਸੀ। ਲੋਕਾਂ ਨੇ ਨਾਬਾਲਗ ਦੀ ਬਾਂਹ ਦਿਖਾਈ ਤਾਂ ਬੱਚੇ ਦੀਆਂ ਨਾੜਾਂ 'ਤੇ ਕਈ ਟੀਕਿਆਂ ਦੇ ਨਿਸ਼ਾਨ ਵੀ ਸਨ। ਨਾਬਾਲਗ ਨੇ ਇਹ ਵੀ ਕਿਹਾ ਕਿ ਉਹ ਸਟੇਸ਼ਨ ਦੇ ਨੇੜੇ ਹੀ ਸੌਂਦਾ ਹੈ ਅਤੇ ਕਈ ਪੁਲਿਸ ਮੁਲਾਜ਼ਮ ਵੀ ਉਸ ਨੂੰ ਚੋਰ ਦੱਸਦੇ ਹਨ। ਉਸ ਨੇ ਦੱਸਿਆ ਕਿ ਉਹ ਜ਼ਿਆਦਾਤਰ ਤਰਲ ਪਦਾਰਥ ਪੀਂਦਾ ਸੀ। ਉਹ ਅਤੇ ਉਸਦੇ ਸਾਥੀ ਸਹਾਰਨਪੁਰ ਤੋਂ ਤਰਲ ਲੈ ਕੇ ਆਉਂਦੇ ਹਨ।  

ਜਿਕਰਯੋਗ ਹੈ ਕਿ ਬਚੇ ਦੇ ਇੱਟ ਲਗਨ ਤੋਂ ਬਾਅਦ ਨੌਜਵਾਨ ਇੰਨਾ ਗੰਭੀਰ ਜ਼ਖਮੀ ਹੋ ਗਿਆ ਕਿ ਉਹ ਖੂਨ ਨਾਲ ਲੱਥਪੱਥ ਹੋ ਗਿਆ। ਲੋਕਾਂ ਦੀ ਮਦਦ ਨਾਲ ਉਸ ਨੂੰ ਨਜ਼ਦੀਕੀ ਡਾਕਟਰ ਕੋਲ ਲਿਜਾਇਆ ਗਿਆ।  ਜ਼ਖਮੀ ਨੌਜਵਾਨ ਮਨੋਜ ਬੱਦੀ ਨੇ ਦੱਸਿਆ ਕਿ ਉਹ ਪੁਲ ਦੇ ਹੇਠਾਂ ਪਿਆ ਸੀ। ਨਾਬਾਲਗ ਬੱਚੇ ਨੇ ਆ ਕੇ ਆਪਣੀ ਜੇਬ 'ਚੋਂ 2500 ਰੁਪਏ ਕੱਢ ਲਏ। ਮਨੋਜ ਨੇ ਦੱਸਿਆ ਕਿ ਜਦੋਂ ਉਸ ਨੇ ਵਿਰੋਧ ਕੀਤਾ ਤਾਂ ਬੱਚੇ ਨੇ ਉਸ ਦੇ ਸਿਰ 'ਤੇ ਇੱਟ ਮਾਰ ਦਿੱਤੀ। ਮਨੋਜ ਅਨੁਸਾਰ ਉਹ ਬੇਹੋਸ਼ ਹੋ ਗਿਆ ਅਤੇ ਲੋਕਾਂ ਨੇ ਪੈਸੇ ਚੋਰੀ ਕਰਨ ਵਾਲੇ ਬੱਚੇ ਨੂੰ ਵੀ ਫੜ ਲਿਆ ਅਤੇ ਖੰਭੇ ਨਾਲ ਬੰਨ੍ਹ ਕੇ ਕੁੱਟਮਾਰ ਕੀਤੀ। 

Get the latest update about MINOR, check out more about LUDHIANA MOB, THIEF, GANG OF MINOR & CRIME

Like us on Facebook or follow us on Twitter for more updates.