ਲੁਧਿਆਣਾ ਦੇ ਸਿਵਲ ਹਸਪਤਾਲ 'ਚੋਂ ਨਵਜੰਮਾ ਬੱਚਾ ਹੋਇਆ ਗਾਇਬ, ਮਚੀ ਹਾਹਾਕਾਰ

ਲੁਧਿਆਣਾ ਦੇ ਸਿਵਲ ਹਸਪਤਾਲ 'ਚੋਂ ਸ਼ੱਕੀ ਹਾਲਾਤਾਂ 'ਚ ਬੱਚਾ ਚੋਰੀ ਹੋਣ ਦੀ ਇਕ ਘਟਨਾ ਸਾਹਮਣੇ...

ਲੁਧਿਆਣਾ— ਲੁਧਿਆਣਾ ਦੇ ਸਿਵਲ ਹਸਪਤਾਲ 'ਚੋਂ ਸ਼ੱਕੀ ਹਾਲਾਤਾਂ 'ਚ ਬੱਚਾ ਚੋਰੀ ਹੋਣ ਦੀ ਇਕ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਦਾ ਬੱਚਾ ਚੋਰੀ ਹੋਇਆ ਹੈ। ਉਸ ਦੀਆਂ ਪਹਿਲਾਂ ਤੋਂ ਹੀ 2 ਬੇਟੀਆਂ ਹਨ ਅਤੇ ਇਹ ਉਸ ਦੀ ਤੀਜੀ ਬੇਟੀ ਪੈਦਾ ਹੋਈ ਸੀ। ਇਹ ਘਟਨਾ ਅੱਜ ਦੁਪਹਿਰ ਦੀ ਹੈ, ਜਿਸ 'ਚ ਇਕ ਮਹਿਲਾ 2 ਦਿਨ ਪਹਿਲਾਂ ਜਨਮੇ ਬੱਚੇ ਨੂੰ ਚੁੱਕ ਕੇ ਲੈ ਗਈ। ਇਹ ਘਟਨਾ ਉਸ ਸਮੇਂ ਵਾਪਰੀ, ਜਦੋਂ ਪੀੜਤਾਂ ਆਪਣਾ ਬੱਚਾ ਇਕ ਅਣਪਛਾਤੀ ਮਹਿਲਾ ਨੂੰ ਸੌਂਪ ਕੇ ਬਾਥਰੂਮ ਲਈ ਗਈ। ਫਿਲਹਾਲ ਇਸ ਦੀ ਸ਼ਿਕਾਇਤ ਪੁਲਸ ਨੂੰ ਦੇ ਦਿੱਤੀ ਗਈ, ਜੋ ਹਸਪਤਾਲ 'ਚ ਲੱਗੀ ਸੀ.ਸੀ.ਟੀ.ਵੀ ਫੁਟੇਜ ਦੀ ਜਾਂਚ ਕਰ ਰਹੀ ਹੈ।

'ਆਪ' ਦੀ ਜਿੱਤ ਕੈਪਟਨ ਲਈ ਖ਼ਤਰੇ ਦੀ ਘੰਟੀ, ਜਾਣੋ ਕਿਵੇਂ?

ਉੱਥੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਸਪਤਾਲ ਪ੍ਰਸ਼ਾਸਨ ਦਾ ਇਹ ਕਹਿਣਾ ਹੈ ਕਿ ਉਸ ਅਣਪਛਾਤੀ ਦੋਸ਼ੀ ਮਹਿਲਾ ਨੇ ਪੀੜਤਾ ਨੂੰ ਪਹਿਲਾਂ ਤੋਂ ਹੀ ਆਪਣੇ ਕਾਨਫੀਡੈਂਸ 'ਚ ਲੈ ਰਖਿਆ ਸੀ, ਜਿਸ ਦਾ ਉਸ ਨੇ ਫਾਇਦਾ ਚੁੱਕਿਆ। ਹਾਲਾਂਕਿ ਉਨ੍ਹਾਂ ਦੇ ਹਸਪਤਾਲ 'ਚ ਤਕਰੀਬਨ ਹਰ ਜਗਾ ਸੀ.ਸੀ.ਟੀ.ਵੀ ਕੈਮਰੇ ਲੱਗੇ ਹੋਏ ਹਨ, ਜਿਸ ਦੀ ਮਦਦ ਨਾਲ ਪੁਲਸ ਜਲਦ ਉਸ ਬੱਚਾ ਚੁਰਾਉਣ ਵਾਲੀ ਦੋਸ਼ੀ ਮਹਿਲਾ ਨੂੰ ਫੜ ਲਵੇਗੀ।

Get the latest update about True Scoop News, check out more about Punjab News, Ludhiana News, Ludhiana Newborn Baby Theft & Ludhiana Civil Hospital

Like us on Facebook or follow us on Twitter for more updates.