Video: ਅੰਮ੍ਰਿਤਪਾਲ ਸਿੰਘ 'ਤੇ ਦਿੱਤੇ ਬਿਆਨ ਤੋਂ ਬਾਅਦ ਨਿਹੰਗਾਂ ਨੇ ਕੀਤਾ ਹਿੰਦੂ ਆਗੂ ਦੇ ਦਫਤਰ ਦਾ ਘਿਰਾਓ

ਲੁਧਿਆਣਾ ਵਿੱਚ ਕੁਝ ਨਿਹੰਗਾਂ ਵੱਲੋਂ ਹਿੰਦੂ ਆਗੂ ਰੋਹਿਤ ਸਾਹਨੀ ਦੇ ਦਫ਼...

ਵੈੱਬ ਸਟੋਰੀ - ਲੁਧਿਆਣਾ ਵਿੱਚ ਕੁਝ ਨਿਹੰਗਾਂ ਵੱਲੋਂ ਹਿੰਦੂ ਆਗੂ ਰੋਹਿਤ ਸਾਹਨੀ ਦੇ ਦਫ਼ਤਰ ਦਾ ਘਿਰਾਓ ਕਰਨ ਦੀ ਕੋਸ਼ਿਸ਼ ਤੋਂ ਬਾਅਦ ਮਾਹੌਲ ਗਰਮਾ ਗਿਆ। ਇਹ ਘਟਨਾ ਹਿੰਦੂ ਨੇਤਾ ਵੱਲੋਂ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਲਈ ਸੋਸ਼ਲ ਮੀਡੀਆ 'ਤੇ ਜਾਰੀ ਕੀਤੇ ਗਏ ਬਿਆਨ ਤੋਂ ਬਾਅਦ ਹੋਈ ਹੈ।

ਮਿਲੀ ਜਾਣਕਾਰੀ ਦੇ ਅਨੁਸਾਰ ਮੰਗਲਵਾਰ ਸ਼ਾਮ ਨੂੰ ਕੁਝ ਨਿਹੰਗਾਂ ਨੇ ਹਿੰਦੂ ਨੇਤਾ ਰੋਹਿਤ ਸਾਹਨੀ ਦੇ ਫੁਹਾਰਾ ਚੌਂਕ ਸਥਿਤ ਦਫਤਰ ਦੇ ਆਲੇ ਦੁਆਲੇ ਇਕੱਠੇ ਹੋ ਗਏ। ਰੋਹਿਤ ਸਾਹਨੀ ਨੇ ਸੋਸ਼ਲ ਮੀਡੀਆ 'ਤੇ ਕਿਹਾ ਸੀ ਕਿ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਆਪਣੀ ਮਾਨਸਿਕ ਸਿਹਤ ਦੀ ਜਾਂਚ ਕਰਵਾਉਣ ਦੀ ਲੋੜ ਹੈ, ਜਿਸ ਲਈ ਉਹ ਉਸ ਨੂੰ 21,000 ਰੁਪਏ ਦਾ ਚੈੱਕ ਦੇਣਗੇ। ਇਸ ਨਾਲ ਨਿਹੰਗਾਂ ਨੂੰ ਗੁੱਸਾ ਆ ਗਿਆ, ਜਿਨ੍ਹਾਂ ਨੇ ਸਾਹਨੀ ਦੇ ਦਫਤਰ ਦੇ ਬਾਹਰ ਹੰਗਾਮਾ ਕਰ ਦਿੱਤਾ।

ਇਸ ਦੀ ਸੂਚਨਾ ਮਿਲਦਿਆਂ ਹੀ ਸਬੰਧਤ ਪੁਲਿਸ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਨੂੰ ਸ਼ਾਂਤ ਕੀਤਾ। ਪੁਲਿਸ ਨੇ ਅਸ਼ਾਂਤੀ ਫੈਲਾਉਣ ਵਾਲੇ 2 ਨਿਹੰਗਾਂ ਨੂੰ ਕਾਬੂ ਕਰ ਲਿਆ ਹੈ। ਹਿੰਦੂ ਨੇਤਾ ਵੀ ਥਾਣੇ ਪਹੁੰਚ ਗਏ ਅਤੇ ਦੋਸ਼ੀਆਂ ਨਾਲ ਬਹਿਸ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਪੁਲਿਸ ਫੋਰਸ ਨੇ ਸਾਰੀ ਸਥਿਤੀ ਨੂੰ ਸ਼ਾਂਤ ਕਰਵਾਇਆ। ਰੋਹਿਤ ਸਾਹਨੀ ਨੇ ਕਿਹਾ ਕਿ ਉਨ੍ਹਾਂ ਨੇ ਸਿੱਖ ਧਰਮ ਖਿਲਾਫ ਕੋਈ ਟਿੱਪਣੀ ਨਹੀਂ ਕੀਤੀ ਸਗੋਂ ਉਨ੍ਹਾਂ ਲੋਕਾਂ 'ਤੇ ਟਿੱਪਣੀ ਕੀਤੀ ਹੈ ਜੋ ਸੂਬੇ ਦਾ ਮਾਹੌਲ ਖਰਾਬ ਕਰ ਰਹੇ ਹਨ।

Get the latest update about ludhiana, check out more about hindu leader, nihangs, rohit sahnis & watch video

Like us on Facebook or follow us on Twitter for more updates.