ਅਣ-ਅਧਿਕਾਰਿਤ ਟਰੈਵਲ ਏਜੰਟਾਂ ਖਿਲਾਫ ਲੁਧਿਆਣਾ ਪੁਲਸ ਦੀ ਵੱਡੀ ਕਾਰਵਾਈ, 184 ਏਜੰਟਾਂ ਖਿਲਾਫ ਪਰਚੇ ਦਰਜ (ਦੇਖੋ ਸੂਚੀ)

ਕੀ ਜਲੰਧਰ ਪੁਲਸ ਵੀ ਲੁਧਿਆਣਾ ਪੁਲਸ ਵਾਂਗ ਕਰੇਗੀ ਇਸ ਤਰ੍ਹਾਂ ਦੀ ਕਾਰਵਾਈ?

ਪੁਲਸ ਕਮਿਸ਼ਨਰੇਟ, ਲੁਧਿਆਣਾ ਵਿਚ ਵਿਦੇਸ਼ ਭੇਜਣ ਦੇ ਸੁਪਨੇ ਦਿਖਾਕੇ, ਭੋਲੇ-ਭਾਲੇ ਲੋਕਾਂ ਦੀ ਮਿਹਨਤ ਅਤੇ ਖੂਨ ਪਸੀਨੇ ਦੀ ਕਮਾਈ ਲੁੱਟਣ ਦਾ ਗੈਰ-ਕਾਨੂੰਨੀ ਅਤੇ ਅਣਅਧਿਕਾਰਿਤ ਟਰੈਵਲ ਏਜੰਟਾਂ ਦਾ ਧੰਦਾ ਕਰਨ ਵਾਲਿਆ ਖਿਲਾਫ਼ ਵੱਖ-ਵੱਖ ਟੀਮਾਂ ਬਣਾਕੇ, ਵੱਡੇ ਪੱਧਰ ਤੇ ਅਪਰੇਸ਼ਨ ਚਲਾਇਆ ਗਿਆ ਤਾਂ ਜੋ ਅਜਿਹੇ ਅਪਰਾਧੀਆਂ ਤੇ ਨਕੇਲ ਪਾਈ ਜਾ ਸਕੇ।

ਕਮਿਸ਼ਨਰ ਪੁਲਸ ਲੁਧਿਆਣਾ ਸ਼੍ਰੀ ਰਾਕੇਸ਼ ਅਗਰਵਾਲ ਆਈ.ਪੀ.ਐਸ. ਨੇ ਦੱਸਿਆ ਕਿ ਇਸ ਅਪਰੇਸ਼ਨ ਦੌਰਾਨ ਲੁਧਿਆਣਾ ਪੁਲਸ ਵੱਲੋ ਵੱਡੇ ਪੱਧਰ ਤੇ ਕਾਰਵਾਈ ਕਰਦੇ ਹੋਏ ਵੱਖ-ਵੱਖ ਥਾਣਿਆਂ ਵਿਚ 83 ਅਪਰਾਧਿਕ ਮਾਮਲੇ 184 ਅਪਰਾਧੀਆਂ ਖਿਲਾਫ਼ ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ ਲੁਧਿਆਣਾ ਪੁਲਸ ਦੀਆਂ 45 ਟੀਮਾਂ ਵੱਲੋਂ ਟਰੈਵਲ ਏਜੰਟਾਂ ਦੇ ਦਫਤਰਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਲੌੜੀਂਦੇ ਦਸਤਾਵੇਜ਼ ਅਤੇ ਮਨਜੂਰੀ ਨਾ ਹੋਣ ਦੀ ਸੂਰਤ ਵਿਚ ਕਾਨੂੰਨ ਅਨੁਸਾਰ ਢੁੱਕਵੀਂ ਕਾਰਵਾਈ ਕੀਤੀ ਜਾਵੇਗੀ। ਕਮਿਸ਼ਨਰ ਪੁਲਸ, ਲੁਧਿਆਣਾ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਵਿਦੇਸ਼ ਜਾਣ ਵਾਸਤੇ ਅਜਿਹੇ ਅਣ-ਅਧਿਕਾਰਿਤ ਅਤੇ ਗੈਰਕਾਨੂੰਨੀ ਏਜੰਟਾਂ ਦੇ ਚੁੰਗਲ ਵਿਚ ਨਾ ਫਸਣ ਅਤੇ ਆਪਣੀ ਮਿਹਨਤ ਦੀ ਕਮਾਈ ਨੂੰ ਨਾ ਗਵਾਉਣ। ਇਸ ਤੋਂ ਬਾਅਦ ਇਹ ਵੱਡਾ ਸਵਾਲ ਬਣ ਜਾਂਦਾ ਹੈ ਕਿ ਕੀ ਜਲੰਧਰ ਪੁਲਸ ਵੀ ਲੁਧਿਆਣਾ ਪੁਲਸ ਦੀ ਤਰਜ ਉੱਤੇ ਅਜਿਹੀ ਕਾਰਵਾਈ ਕਰਕੇ ਅਣ-ਅਧਿਕਾਰਿਤ ਟਰੈਵਲ ਏਜੰਟਾਂ ਉੱਤੇ ਨਕੇਲ ਕੱਸੇਗੀ?
ਪੜ੍ਹੋਂ ਪੂਰੀ ਸੂਚੀ:-

Get the latest update about unauthorized travel agents, check out more about Ludhiana Police & case registers

Like us on Facebook or follow us on Twitter for more updates.