ਲੁਧਿਆਣਾ: ਫਿਲਮ ਦੇਖਣ ਆਈਆਂ 2 ਕੁੜੀਆਂ ਨਾਲ MALL 'ਚ ਹੋਈ ਛੇੜਖਾਨੀ, ਪੁਲਿਸ ਨੇ CCTV ਦੇ ਆਧਾਰ ਤੇ ਕਾਬੂ ਕੀਤੇ 3 ਦੋਸ਼ੀ

ਮਾਮਲਾ ਲੁਧਿਆਣਾ ਦੇ ਫਿਰੋਜ਼ਪੁਰ ਇਲਾਕੇ ਦਾ ਹੈ ਜਿਥੇ ਇਕ ਮਾਲ 'ਚ ਫਿਲਮ ਦੇਖਣ ਆਈਆਂ ਕੁੜੀਆਂ ਨਾਲ ਕੁਝ ਮੁੰਡਿਆਂ ਵਲੋਂ ਛੇੜਖਾਨੀ ਦੀ ਕੋਸ਼ਿਸ਼ ਕੀਤੀ ਗਈ ਤੇ ਕਮੈਂਟ ਪਾਸ ਕੀਤੇ ਗਏ। ਜਿਸ ਤੋਂ ਬਾਅਦ ਮਾਲ ਚ ਭੀੜ ਇਲਥਾ ਹੋ ਗਈ ਤੇ ਕੁੜੀਆਂ ਦੀ ਸ਼ਿਕਾਇਤ ਤੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ...

ਮਾਮਲਾ ਲੁਧਿਆਣਾ ਦੇ ਫਿਰੋਜ਼ਪੁਰ ਇਲਾਕੇ ਦਾ ਹੈ ਜਿਥੇ ਇਕ ਮਾਲ 'ਚ ਫਿਲਮ ਦੇਖਣ ਆਈਆਂ ਕੁੜੀਆਂ ਨਾਲ ਕੁਝ ਮੁੰਡਿਆਂ ਵਲੋਂ ਛੇੜਖਾਨੀ ਦੀ ਕੋਸ਼ਿਸ਼ ਕੀਤੀ ਗਈ ਤੇ ਕਮੈਂਟ ਪਾਸ ਕੀਤੇ ਗਏ।  ਜਿਸ ਤੋਂ ਬਾਅਦ ਮਾਲ ਚ ਭੀੜ ਇਲਥਾ ਹੋ ਗਈ ਤੇ ਕੁੜੀਆਂ ਦੀ ਸ਼ਿਕਾਇਤ ਤੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। 

ਇਕ ਵੀਡੀਓ ਸੋਸ਼ਲ ਮੀਡੀਆ ਦੇਖੀ ਜਾ ਰਹੀ ਹੈ ਜਿਸ ਲੁਧਿਆਣੇ 'ਚ ਦੋ ਕੁੜੀਆਂ ਦੀ ਈਵਟੀਜ਼ ਕਰਨ ਵਾਲਿਆਂ ਨਾਲ ਲੜਾਈ ਹੋ ਰਹੀ ਹੈ। ਇਹ ਸਾਰੀ ਘਟਨਾ ਓਦੋਂ ਸ਼ੁਰੂ ਹੋਈ ਜਦੋਂ ਕੁੜੀਆਂ ਦਾ ਇੱਕ ਗਰੁੱਪ ਫੋਟੋਆਂ ਖਿੱਚਣ ਵਿੱਚ ਰੁੱਝਿਆ ਹੋਇਆ ਸੀ। ਕੁਝ ਮੁੰਡਿਆਂ ਨੇ ਨੇੜੇ ਆ ਕੇ ਕਮੈਂਟ ਪਾਸ ਕਰਨੇ ਸ਼ੁਰੂ ਕਰ ਦਿੱਤੇ। ਇਸ 'ਤੇ ਕੁੜੀਆਂ ਨੇ ਪ੍ਰਤੀਕਿਰਿਆ ਦਿੱਤੀ ਤਾਂ ਉਨ੍ਹਾਂ ਨੇ ਕੁੜੀਆਂ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਕੁਝ ਦੇਰ ਬਾਅਦ ਇੱਕ ਵਿਅਕਤੀ ਨੇ ਦਖਲ ਦੇ ਕੇ ਸਥਿਤੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਪਰ ਬਹਿਸ ਜਾਰੀ ਰਹੀ ਅਤੇ ਸੁਰੱਖਿਆ ਅਧਿਕਾਰੀਆਂ ਨੂੰ ਮਾਮਲੇ ਦੀ ਜਾਂਚ ਲਈ ਬੁਲਾਇਆ ਗਿਆ।


ਘਟਨਾ ਸਬੰਧੀ ਗੱਲਬਾਤ ਕਰਦੇ ਹੋਏ ਲੜਕੀਆਂ ਦੇ ਦੋਸਤ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਉਸ ਦੇ ਨਾਲ ਆਈਆਂ ਲੜਕੀਆਂ ਫਿਲਮ ਦੇਖਣ ਗਈਆਂ ਸਨ ਪਰ ਉਥੇ ਮੌਜੂਦ ਲੜਕਿਆਂ ਨੇ ਉਸ ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਉਸ ਦਾ ਸਿਰ ਕਿਸੇ ਵਸਤੂ ਨਾਲ ਮਾਰਿਆ। ਉਸ ਨੇ ਪੁਲਿਸ ਨੂੰ ਦੱਸਿਆ ਕਿ ਲੜਕਿਆਂ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਉਹ ਲੜਕੀਆਂ ਨਾਲ ਸੈਲਫੀ ਲੈਣ ਦੀ ਜ਼ਿੱਦ ਕਰ ਰਹੇ ਸਨ। ਕੁੜੀਆਂ ਨੇ ਲੜਕਿਆਂ ਦੀ ਮੰਗ ਨੂੰ ਠੁਕਰਾ ਦਿੱਤਾ ਪਰ ਮੁੰਡੇ ਹਿੰਸਕ ਹੋ ਗਏ। ਇਹ ਸਾਰੀ ਘਟਨਾ ਸਾਡੇ ਲਈ ਸ਼ਰਮਨਾਕ ਸੀ।

ਇਸ ਤੋਂ ਬਾਅਦ ਥਾਣਾ ਸਰਾਭਾ ਨਗਰ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ। ਪੁਲਿਸ ਅਧਿਕਾਰੀਆਂ ਨੇ ਮਾਲ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ। ਤਿੰਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਉਨ੍ਹਾਂ ਖਿਲਾਫ ਐੱਫ.ਆਈ.ਆਰ. ਦਰਜ਼ ਕੀਤੀ ਗਈ ਹੈ।  

Get the latest update about PUNJAB NEWS, check out more about CRIME, EVETEASING IN MALL, LUDHIANA FIROZPUR MALL & LUDHIANA CRIME

Like us on Facebook or follow us on Twitter for more updates.